ਸੰਗਰੂਰ: 6 ਜੂਨ ਤੋਂ ਬੋਰਵੈੱਲ ‘ਚ ਡਿੱਗੇ ਮਾਸੂਮ ਫਤਹਿਵੀਰ ਨੂੰ 11 ਜੂਨ ਵਾਲੇ ਦਿਨ ਸਵੇਰੇ ਸਵਾ ਪੰਜ ਦੇ ਕਰੀਬ ਬਾਹਰ ਕੱਢਿਆ ਪਰ ਉਦੋ ਤੱਕ ਫਤਿਹ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਚੁੱਕਿਆ ਸੀ ਅਤੇ ਐੱਨ,ਡੀ.ਆਰ ਐੱਫ ਅਤੇ ਪ੍ਰਸ਼ਾਸਨ ਵਲੋਂ ਕੀਤਾ ਗਿਆ ਰੈਸਕਿਊ ਆਪਰੇਸ਼ਨ ਫੇਲ੍ਹ ਹੋ ਗਿਆ। ਇਸ ਬਾਰੇ ਪਰਿਵਾਰ ਨੇ ਪ੍ਰਸ਼ਾਸਨ ‘ਤੇ ਧੋਖਾ ‘ਚ ਰੱਖਣ ਦੇ ਇਲਜ਼ਾਮ ਲਗਾਏ ਨੇ , 6 ਦਿਨ ਬਾਅਦ ਫਤਿਹ ਨੂੰ ਕੁੰਢੀ ‘ਚ ਫਸਾਕੇ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ। ਬੋਰਵੈਲ ਨਾਲ ਵੱਖਰੇ ਟੋਏ ਦੀ ਖੁਦਾਈ ਕਰਨ ਜੱਗਾ ਸਿੰਘ ਹੁਣ ਖੁਦ ਮੀਡੀਆ ਸਾਹਮਣੇ ਆਇਆ, ਤੁਸੀ ਸੁਣੋ ਜੱਗੇ ਕਿਸ ਤਰ੍ਹਾਂ ਪ੍ਰਸ਼ਾਸਨ ਦੇ ਰੈਸਕਿਊ ਆਪਰੇਸ਼ਨ ਦੀ ਪੋਲ ਖੋਲੀ ਹੈ।
ਦੱਸ ਦੇਈਏ ਜੱਗਾ ਉਹ ਸਖਸ ਐ ਜਿਸ ਨੇ ਫਤਹਿਵੀਰ ਨੂੰ ਬਾਹਰ ਕੱਢਣ ਲਈ 104 ਫੁੱਟ ਤੋਂ ਵੱਧ ਦੀ ਖੁਦਾਈ ਕੀਤੀ ਸੀ, ਪਰ ਜਦੋਂ ਜੱਗਾ ਫਤਿਹ ਕੋਲ ਪਹੁੰਚਿਆ ਤਾਂ ਐੱਨ,ਡੀ.ਆਰ ਐੱਫ ਅਤੇ ਪ੍ਰਸ਼ਾਸਨ ਨੇ ਫਤਿਹ ਨੂੰ ਬਹਾਰ ਕੱਢਣ ਦੀ ਪ੍ਰਵਾਨਗੀ ਨਹੀਂ ਦਿੱਤੀ ਹੁਣ ਜੱਗਾ ਸੰਗਰੂਰ ਦੇ ਸਰਕਾਰੀ ਹਸਪਤਾਲ ਦਾਖਿਲ ਐ, ਕਿਉਂਕਿ ਡੂੰਘਾਈ ‘ਚ ਖੁਦਾਈ ਕਰਨ ਦੌਰਾਨ ਉਸ ਦੀ ਹਾਲਾਤ ਗੰਭੀਰ ਹੋ ਗਈ ਸੀ।