ਪੰਜਾਬੀ ਗਾਇਕ ਹਰਭਜਨ ਮਾਨ ਕੋਰੋਨਾ ਵਾਇਰਸ ਪੋਜ਼ੀਟਿਵ ਨਹੀਂ ਹਨ ਯਾਨੀਕੇ ਉਹਨਾਂ ਨੂੰ ਇਸ ਤਰਾਂ ਦੀ ਕੋਈ ਸ਼ਿਕਾਇਤ ਨਹੀਂ ਹੈ। ਉਹ ਪੂਰੀ ਤਰਾਂ ਤੰਦਰੁਸਤ ਹਨ ਜਿਸ ਸਬੰਧੀ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਤੇ ਸਪੱਸ਼ਟੀਕਰਨ ਦਿਤਾ ਹੈ। ਦਰਅਸਲ ਇਹ ਅਫਵਾਹ ਫੈਲੀ ਸੀ ਕਿ ਹਰਭਜਨ ਮਾਨ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ ਜਿਸ ਕਾਰਨ ਉਹਨਾਂ ਦੇ ਚਹੇਤਿਆਂ ਵਿਚ ਕਾਫੀ ਜਿਆਦਾ ਬੇਚੈਨੀ ਫੈਲ ਗਈ ਸੀ। ਉਹਨਾਂ ਨੂੰ ਚਾਹੁਣ ਵਾਲੇ ਰੱਬ ਅੱਗੇ ਉਹਨਾਂ ਦੀ ਸਿਹਤਯਾਬੀ ਲਈ ਦੁਆਵਾਂ ਮੰਗਣ ਲੱਗੇ ਸਨ। ਜਦੋਂ ਇਹ ਅਫਵਾਹ ਖੁਦ ਹਰਭਜਨ ਮਾਨ ਨੇ ਸੁਣੀ ਤਾਂ ਉਹਨਾਂ ਨੇ ਵੀ ਸੋਸ਼ਲ ਮੀਡੀਆ ਵਿਚ ਆਪਣਾ ਇਕ ਵੀਡੀਓ ਅਪਲੋਡ ਕੀਤਾ ਅਤੇ ਸੁਨੇਹਾ ਦਿਤਾ ਕਿ ਉਹ ਪੂਰੀ ਤਰਾਂ ਤੰਦਰੁਸਤ ਹਨ। ਇਸਦੇ ਇਲਾਵਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਨਾਲ ਸਬੰਧਤ ਕਿਸੇ ਵੀ ਤਰਾਂ ਦੀ ਅਫਵਾਹ ਨਾ ਫੈਲਾਈ ਜਾਵੇ। ਇਸ ਬਿਮਾਰੀ ਬਹੁਤ ਹੀ ਜਿਆਦਾ ਭਿਆਨਕ ਹੈ ਇਸਨੂੰ ਗੰਭੀਰਤਾ ਨਾਲ ਲਿਆ ਜਾਵੇ। ਉਹਨਾਂ ਲੋਕਾਂ ਨੂੰ ਆਪਣੇ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਗਾਇਕਾ ਨੇਹਾ ਕੱਕੜ ਸਬੰਧੀ ਵੀ ਅਫਵਾਹ ਫੈਲੀ ਸੀ ਕਿ ਉਸਨੂੰ ਕੋਰੋਨਾ ਹੋ ਗਿਆ ਹੈ। ਜਿਸਤੋਂ ਬਾਅਦ ਨੇਹਾ ਨੇ ਵੀ ਆਪਣਾ ਇਕ ਵੀਡੀਓ ਜਾਰੀ ਕੀਤਾ ਸੀ ਅਤੇ ਸਹੀ ਸਲਾਮਤ ਹੋਣ ਦੀ ਗੱਲ ਆਖੀ ਸੀ। ਉਹਨਾਂ ਨੇ ਵੀ ਲੋਕਾਂ ਨੂੰ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਸੀ।