ਨਵਜੋਤ ਸਿੱਧੂ ਇਕ ਫਰਿਸ਼ਤੇ ਦੇ ਰੂਪ ‘ਚ ਆਏ ਨਜ਼ਰ, ਰਸਤੇ ‘ਚ ਐਕਸੀਡੈਂਟ ‘ਚ ਹੋਏ ਜ਼ਖਮੀ ਵਿਅਕਤੀ ਨੂੰ ਭੇਜਿਆ ਹਸਪਤਾਲ

TeamGlobalPunjab
1 Min Read

ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਇਕ ਫਰਿਸ਼ਤੇ ਦੇ ਰੂਪ ‘ਚ ਨਜ਼ਰ ਆਏ। ਨਵਜੋਤ ਸਿੱਧੂ ਜਦੋਂ ਆਪਣੀ ਕਾਰ ‘ਚ ਸਵਾਰ ਹੋ ਕੀਤੇ ਜਾ ਰਹੇ ਸਨ ਤਾਂ ਰਸਤੇ ‘ਚ ਤਾਂ ਰਸਤੇ ‘ਚ ਇਕ ਐਕਸੀਡੈਂਟ ਦੇਖ ਨਵਜੋਤ ਸਿੱਧੂ ਨੇ ਆਪਣਾ ਕਾਫਲਾ ਰੋਕਿਆ ਅਤੇ ਤੁਰੰਤ ਜਖਮੀ ਦੀ ਸਹਾਇਤਾ ਕੀਤੀ।

ਸਿੱਧੂ ਨੇ ਆਪਣਾ ਕਾਫਲਾ ਰੋਕ ਕੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਇਸ ਦੌਰਾਨ ਨਵਜੋਤ ਸਿੱਧੂ ਨੇ ਆਪਣੀ ਸੁਰੱਖਿਆ ‘ਚ ਤੈਨਾਤ ਜਵਾਨ ਵੀ ਜਖਮੀ ਦੇ ਨਾਲ ਭੇਜਿਆ । ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਉਸ ਹਸਪਤਾਲ ਦੇ ਡਾਕਟਰ ਨਾਲ ਵੀ ਗੱਲਬਾਤ ਕੀਤੀ ਜਿਸ ‘ਚ ਜਖਮੀ ਵਿਅਕਤੀ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਉਨ੍ਹਾਂ ਨੇ ਡਾਕਟਰ ਨੂੰ ਕਿਹਾ ਕਿ ਮਰੀਜ਼ ਦਾ ਪੂਰਾ ਖਰਚਾ ਉਹ ਖੁਦ ਚੁੱਕਣਗੇ। ਇਸ ਦੌਰਾਨ ਸਿੱਧੂ ਨੇ ਡਾਕਟਰ ਨੂੰ ਕਿਹਾ ਕਿ ਜੇਕਰ ਜਖਮੀ ਵਿਅਕਤੀ ਦਾ ਕੋਈ ਅਪ੍ਰੇਸ਼ਨ ਹੋਣਾ ਹੈ ਤਾਂ ਉਹ ਬਿਨਾਂ ਦੇਰੀ ਕੀਤੇ ਇਲਾਜ ਸ਼ੁਰੂ ਕਰਨ।

Share This Article
Leave a Comment