ਨੌਜ਼ਵਾਨ ਦੇ ਸ਼ਰੀਰ ਤੇ ਕੁੱਟ ਕੁੱਟ ਪਾਏ ਨਿਸ਼ਾਨ! ਦੋਸ਼ ਪੁਲਿਸ ਨੇ ਕੀਤਾ ਬੇਰਹਿਮੀ ਨਾਲ ਤਸ਼ੱਦਦ

TeamGlobalPunjab
1 Min Read

ਅੰਮ੍ਰਿਤਸਰ ਸਾਹਿਬ : ਸੂਬੇ ਵਿਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਪ੍ਰਸਾਸ਼ਨ ਨੂੰ ਸਖਤੀ ਨਾਲ ਹੁਕਮ ਦੀ ਪਾਲਣਾ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਪਰ ਦੋਸ਼ ਲੱਗ ਰਹੇ ਹਨ ਕਿ ਪੁਲਿਸ ਪ੍ਰਸਾਸ਼ਨ ਵਲੋਂ ਮਜ਼ਬੂਰੀ ਵਿਚ ਬਾਹਰ ਆ ਰਹੇ ਲੋਕਾਂ ਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ। ਦਰਅਸਲ ਇਕ ਅਜਿਹਾ ਵਿਅਕਤੀ ਸਾਹਮਣੇ ਆਇਆ ਹੈ ਜਿਸ ਦੀ ਬੇਰਹਿਮੀ ਨਾਲ ਕੁੱਟ ਮਾਰ ਹੋਈ ਹੈ। ਇਸ ਕੁੱਟ ਮਾਰ ਦਾ ਦੋਸ਼ ਕਿਸੇ ਹੋਰ ਤੇ ਨਹੀਂ ਬਲਕਿ ਪੁਲਿਸ ਪ੍ਰਸਾਸ਼ਨ ਤੇ ਲੱਗ ਰਿਹਾ ਹੈ।

- Advertisement -

ਰਿਪੋਰਟਾਂ ਮੁਤਾਬਿਕ ਇਹ ਵਿਅਕਤੀ ਆਪਣੀ ਗਰਭਵਤੀ ਪਤਨੀ ਲਈ ਦਵਾਈ ਲੈਣ ਜਾ ਰਿਹਾ ਸੀ ਇਸ ਦੌਰਾਨ ਦੋਸ਼ ਹੈ ਕਿ ਪੁਲਿਸ ਵਲੋਂ ਉਸ ਨੂੰ ਰੋਕ ਕੇ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਨੱਕ ਦੀ ਹੱਡੀ ਤੋੜ ਦਿਤੀ। ਦੱਸਣਯੋਗ ਹੈ ਕਿ ਬੀਤੇ ਦਿਨੀ ਹਾਈ ਕੋਰਟ ਦੇ ਇਕ ਵਕੀਲ ਨੇ ਆਪਣੇ ਟਵੀਟਰ ਹੈਂਡਲ ਤੇ ਇਕ ਵੀਡੀਓ ਸਹਾਰੇ ਕੀਤੀ ਸੀ ਜਿਸ ਵਿਚ ਪੁਲਿਸ ਵਲੋਂ ਦੋ ਨੌਜ਼ਵਾਨਾ ਨੂੰ ਡੰਡੀਆਂ ਨਾਲ ਕੁੱਟਿਆ ਜਾ ਰਿਹਾ ਸੀ। ਇਸ ਦੌਰਾਨ ਵਕੀਲ ਨੇ ਡੀਜੀ ਪੀ ਦਿਨਕਰ ਗੁਪਤਾ ਨੂੰ ਕਿਹਾ ਸੀ ਕਿ ਉਹ ਪੁਲਿਸ ਦੇ ਰਵਈਏ ਨੂੰ ਸੁਧਾਰਨ ।

Share this Article
Leave a comment