ਟਰੂਡੋ ਸਮੇਤ ਹੋਰ ਕਈ ਸਿਆਸਤਦਾਨਾਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ

TeamGlobalPunjab
2 Min Read

ਮੁਸਲਿਮ ਭਾਈਚਾਰੇ ਵੱਲੋਂ ਪਵਿੱਤਰ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬਰੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਸਮੇਤ ਤਮਾਮ ਸਿਆਸਤਦਾਨਾਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ।ਜਿੰਨ੍ਹਾਂ ਕਿਹਾ ਕਿ ਇਸ ਵਾਰ ਕੋਵਿਡ-19 ਦੇ ਚੱਲਦਿਆਂ ਸੋਸ਼ਲ ਡਿਸਟੈਂਸ ਬਣਾ ਕੇ ਵੱਖਰੇ ਢੰਗ ਨਾਲ ਇਹ ਦਿਨ ਮਨਾਇਆ ਜਾਣਾ ਹੈ। ਕਾਬਿਲੇਗੌਰ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਮੁਸਲਿਮ ਭਾਈਚਾਰਾ ਇਸ ਪਵਿੱਤਰ ਦਿਹਾੜੇ ਨੂੰ ਪਹਿਲਾਂ ਦੀ ਤਰਾਂ ਨਹੀਂ ਮਨਾ ਸਕਿਆ। ਜਿਸਦਾ ਅਫਸੋਸ ਉਹਨਾਂ ਦੇ ਮਨਾਂ ਵਿਚ ਵੇਖਿਆ ਜਾ ਰਿਹਾ ਹੈ। ਪਰ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਉਹ ਸਰਕਾਰ ਦਾ ਪੂਰਾ ਸਾਥ ਦੇ ਰਹੇ ਹਨ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਤਹਿਤ ਹੀ ਇਸ ਤਿਉਹਾਰ ਨੂੰ ਮਨਾਇਆ ਗਿਆ। ਕੋਰੋਨਾ ਵਾਇਰਸ ਦੇ ਕਾਰਨ ਸਿਰਫ ਇਹੀ ਦਿਹਾੜਾ ਨਹੀਂ ਸਗੋਂ ਹੋਰ ਵੀ ਕਈ ਤਿਉਹਾਰਾਂ ਤੇ ਇਸਦਾ ਪ੍ਰਭਾਵ ਵੇਖਣ ਨੂੰ ਮਿਲਿਆ ਹੈ। ਅਪ੍ਰੈਲ ਦੇ ਮਹੀਨੇ ਮਨਾਈ ਜਾਣ ਵਾਲੀ ਵਿਸਾਖੀ ਵੀ ਸਿੱਖ ਭਾਈਚਾਰੇ ਵੱਲੋਂ ਪਹਿਲਾਂ ਦੀ ਤਰਾਂ ਨਹੀਂ ਮਨਾਈ ਗਈ। ਹਾਲ ਹੀ ਵਿਚ ਗੁਜਰਾਤ ਡੇਅ ਵੀ ਲੰਘਿਆ ਅਤੇ ਮਦਰ ਡੇਅ ਨੂੰ ਵੀ ਲੋਕ ਪਹਿਲਾਂ ਦੀ ਤਰਾਂ ਨਹੀਂ ਮਨਾ ਸਕੇ। ਇਸ ਤੋਂ ਇਲਾਵਾ ਕੈਨੇਡਾ ਡੇਅ ਤੇ ਵੀ ਜੋ ਰੌਣਕਾਂ ਪਹਿਲਾਂ ਲੱਗਦੀਆਂ ਸਨ ਉਹ ਨਹੀਂ ਲੱਗੀਆਂ। ਪਰ ਲੋਕਾਂ ਦਾ ਕਹਿਣਾ ਹੈ ਕਿ ਇਸ ਭਿਆਨਕ ਬਿਮਾਰੀ ਤੋਂ ਸਾਰੇ ਵਿਸ਼ਵ ਨੂੰ ਨਿਜ਼ਾਤ ਮਿਲ ਜਾਵੇ। ਉਸਤੋਂ ਬਾਅਦ ਉਹ ਆਮ ਦੀ ਤਰਾਂ ਆਪਣੀ ਜਿੰਦਗੀ ਬਤੀਤ ਕਰਨਾ ਸ਼ੁਰੂ ਕਰ ਦੇਣਗੇ ਅਤੇ ਆਪਣੇ ਤਿਉਹਾਰ ਵੀ ਖੁਲ ਕੇ ਮਨਾ ਸਕਣਗੇ।

Share this Article
Leave a comment