ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 8ਵੀਂ ਤੇ 12ਵੀਂ ਦੇ ਨਤੀਜੇ, ਇਸ ਵਾਰ ਮੁੰਡੇ ਮਾਰ ਗਏ ਬਾਜ਼ੀ

Prabhjot Kaur
2 Min Read

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। 8ਵੀਂ ਜਮਾਤ ਵਿਚ 291917 ਬੱਚਿਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚ 286987 ਬੱਚੇ ਪਾਸ ਹੋਏ। ਨਤੀਜਾ 98.31% ਰਿਹਾ, ਜਿਸ ਵਿਚ ਕੁੜੀਆਂ 138958 ਨੇ ਪੇਪਰ ਦਿੱਤਾ ਸੀ ਅਤੇ ਪਾਸ 137330 ਪਾਸ ਹੋਈਆਂ ਅਤੇ  152943 ਮੁੰਡਿਆਂ ਨੇ ਪੇਪਰ ਦਿੱਤੇ, 149642 ਪਾਸ ਹੋਏ।

12ਵੀਂ ਜਮਾਤ ਵਿਚੋਂ ਕੁੱਲ 284452 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ,  ਜਿਸ ਵਿਚ 153424 ਮੁੰਡਿਆਂ ਨੇ ਪ੍ਰੀਖਿਆ ਦਿੱਤੀ, ਪਾਸ 139210 ਹੋਏ, 131025 ਕੁੜੀਆਂ ਨੇ ਪ੍ਰੀਖਿਆ ਦਿੱਤੀ, ਪਾਸ 125449 ਹੋਈਆਂ। 12ਵੀਂ ਵਿਚ ਮੁੰਡਿਆਂ ਨੇ ਬਾਜ਼ੀ ਮਾਰੀ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੀ ਪਾਸ ਫੀਸਦੀ ਦਰ 93.04 ਰਹੀ।

ਪੰਜਾਬ ਭਰ ‘ਚੋਂ 8ਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ‘ਚੋਂ ਪਹਿਲੇ 3 ਸਥਾਨਾਂ ‘ਤੇ ਆਉਣ ਵਾਲੇ ਪ੍ਰੀਖਿਆਰਥੀਆਂ ਵਿਚ ਹਰਨੂਰਪ੍ਰੀਤ ਕੌਰ, ਗੁਰਲੀਨ ਕੌਰ ਤੇ ਅਰਮਾਨਦੀਪ ਸਿੰਘ ਹਨ।

- Advertisement -

ਪੰਜਾਬ ਭਰ ‘ਚੋਂ 12ਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ‘ਚੋਂ ਪਹਿਲੇ 3 ਸਥਾਨਾਂ ‘ਤੇ ਮੁੰਡੇ ਆਏ। ਏਕਮਪ੍ਰੀਤ ਸਿੰਘ ਲੁਧਿਆਣਾ 100 ਫੀਸਦੀ, ਦੂਜੇ ਸਥਾਨ ਉਤੇ ਮੁਕਤਸਰ ਸਾਹਿਬ ਦੇ ਰਵਿਉਦੈ ਸਿੰਘ ਅਤੇ ਤੀਜੇ ਸਥਾਨ ਉਤੇ ਅਸ਼ਵਨੀ ,ਬਠਿੰਡਾ ਰਹੇ ਹਨ।

ਵਿਦਿਆਰਥੀ ਆਪਣਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਦੇਖ ਸਕਦੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

- Advertisement -

Share this Article
Leave a comment