ਟੋਰਾਂਟੋ: ਸਾਈਬਰ ਸਿਕਓਰਿਟੀ ਫਰਮ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਦੇ ਮੁਤਾਬਕ ਚੀਨ ਦੇ ਹੈਕਰਾਂ ਨੇ ਕੈਨੇਡਾ ਅਤੇ ਅਮਰੀਕਾ ਦੀਆਂ 27 ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ ਹੈ। ਹੈਕਰਾਂ ਨੇ ਕੁਝ ਮਹੱਤਵਪੂਰਣ ਸਮੁੰਦਰੀ ਮਿਲਟਰੀ ਸ਼ੋਧ ਦੇ ਡਾਟਾ ਚੋਰੀ ਕਰਨ ਲਈ ਹੈਕਿੰਗ ਕੀਤੀ।
ਇਕ ਅੰਗਰੇਜ਼ੀ ਅਖਬਾਰ ਨੇ ਸਾਈਬਰ ਸਿਕਓਰਿਟੀ ਫਰਮ ਆਈਡਿਫੈਂਸ ਦੇ ਹਵਾਲੇ ਨਾਲ ਦੱਸਿਆ ਕਿ ਹੈਕਰਾਂ ਦੀਆਂ ਸ਼ਿਕਾਰ ਹੋਈਆਂ ਸੰਸਥਾਵਾਂ ਵਿਚ ਯੂਨੀਵਰਸਿਟੀ ਆਫ ਹਵਾਈ, ਯੂਨੀਵਰਸਿਟੀ ਆਫ ਵਾਸ਼ਿੰਗਟਨ, ਪੇਨ ਸਟੇਟ ਐਂਡ ਡਿਊਕ ਯੂਨੀਵਰਸਿਟੀ ਅਤੇ ਮੈਸਾਚੁਸੇਟਸ ਇੰਸਟੀਚਿਊਟ ਆਫ ਤਕਨਾਲੋਜੀ ਵੀ ਸ਼ਾਮਲ ਹੈ।
ਜਾਣਕਾਰੀ ਮੁਤਾਬਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਹੈਕਰਾਂ ਨੇ ਕੈਨੇਡਾ ਅਤੇ ਦੱਖਣੀ-ਪੂਰਬੀ ਏਸ਼ੀਆ ਦੀਆਂ ਕੁਝ ਯੂਨੀਵਰਸਿਟੀਆਂ ਨੂੰ ਵੀ ਨਿਸ਼ਾਨਾ ਬਣਾਇਆ। ਜਿਹੜੀਆਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ਵਿਚ ਅੰਡਰਵਾਟਰ ਤਕਨਾਲੋਜੀ ‘ਤੇ ਅਧਿਐਨ ਕਰਵਾਇਆ ਜਾਂਦਾ ਹੈ ਜਾਂ ਇਸ ਨਾਲ ਸਬੰਧਤ ਵਿਭਾਗ ਕੰਮ ਕਰਦਾ ਹੈ। ਰਿਪੋਰਟ ਮੁਤਾਬਕ ਹੈਕਰਾਂ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਇਕ ਫਿਸ਼ਿੰਗ ਈਮੇਲ ਭੇਜਿਆ। ਈਮੇਲ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਉਹ ਕਿਸੇ ਸਹਿਯੋਗੀ ਯੂਨੀਵਰਸਿਟੀ ਤੋਂ ਆਈ ਹੋਈ ਲੱਗੇ। ਈਮੇਲ ਖੋਲ੍ਹਦੇ ਹੀ ਵਾਇਰਸ ਨੇ ਉਸ ਦੇ ਸਰਵਰ ‘ਤੇ ਹਮਲਾ ਕਰ ਦਿੱਤਾ।
ਸਾਈਬਰ ਹਮਲਾ ਕਰਨ ਵਾਲੇ ਚੀਨੀ ਸਮੂਹ ‘ਏ.ਪੀ.ਟੀ. 40’ ‘ਤੇ ਅਧਿਐਨ ਕਰਨ ਵਾਲੀ ਸਾਈਬਰ ਸਿਕਓਰਿਟੀ ਫਰਮ ਫਾਇਰ ਆਈ ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਕਿਵੇਂ ਸਿਖਲਾਈ ਸੰਸਥਾਵਾਂ ਵਿਚ ਸੰਨ੍ਹ ਲਗਾ ਕੇ ਚੀਨ ਮਹੱਤਵਪੂਰਣ ਡਾਟਾ ਇਕੱਠਾ ਕਰਦਾ ਹੈ। ਹੈਕਿੰਗ ਦਾ ਇਹ ਮਾਮਲਾ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਚੀਨ ਦੀ ਵੱਡੀ ਟੈਲੀਕਾਮ ਉਪਰਕਣ ਨਿਰਮਾਤਾ ਕੰਪਨੀ ਹੁਏਵਈ ‘ਤੇ ਅਮਰੀਕਾ ਲਗਾਤਾਰ ਡਾਟਾ ਚੋਰੀ ਅਤੇ ਜਾਸੂਸੀ ਕਰਨ ਦਾ ਦੋਸ਼ ਲਗਾ ਰਿਹਾ ਹੈ। ਅਮਰੀਕਾ ਦੀ ਅਪੀਲ ‘ਤੇ ਹੀ ਹੁਏਵਈ ਦੀ ਸੀ.ਈ.ਓ. ਮੇਂਗ ਵਾਨਝੋਊ ਨੂੰ ਕੈਨੇਡਾ ਵਿਚ ਗ੍ਰਿਫਤਾਰ ਕੀਤਾ ਗਿਆ। ਕੈਨੇਡਾ ਵਿਚ ਮੇਂਗ ਦੀ ਹਵਾਲਗੀ ਲਈ ਕਾਨੂੰਨੀ ਪ੍ਰਕਿਰਿਆ ਕੀਤੀ ਜਾ ਰਹੀ ਹੈ।
ਚੀਨੀ ਹੈਕਰਾਂ ਨੇ ਕੈਨੇਡਾ ਤੇ ਅਮਰੀਕਾ ਦੀਆਂ 27 ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾ ਕੀਤਾ ਸਾਈਬਰ ਹਮਲਾ

Leave a Comment
Leave a Comment