ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਕੋਵਿਡ-19 ਡੈਡਲੀ ਵਾਇਰਸ ਹੈ। ਜਿਸਨੂੰ ਸਭ ਨੇ ਇੱਕਜੁੱਟ ਹੋ ਕੇ ਰੋਕਿਆ ਹੈ। ਪਰ ਫਿਲਹਾਲ ਜੀਟੀਏ ਵਿੱਚ ਕੇਸ ਰਾਇਜ਼ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਰੂਰੀ ਹੈ ਕਿ ਸਾਵਧਾਨੀ ਵਰਤ ਕੇ ਅਰਥਚਾਰਾ ਹੌਲੀ-ਹੌਲੀ ਖੋਲ੍ਹਿਆ ਜਾਵੇ। ਕੌ੍ਰਂਬੀ ਨੇ ਸਾਫ ਕੀਤਾ ਕਿ ਸੈਕਿੰਡ ਵੇਬ ਸਾਡਾ ਅਰਥਚਾਰਾ ਝੱਲ ਨਹੀਂ ਸਕੇਗਾ। ਸੋ ਇਸ ਲਈ ਜਰੂਰੀ ਹੈ ਕਿ ਅਸੀਂ ਸਾਵਧਾਨੀ ਨਾਲ ਹਦਾਇਤਾਂ ਦੀ ਪਾਲਣਾ ਕਰਕੇ ਅੱਗੇ ਵਧੀਏ। ਕਾਬਿਲੇਗੌਰ ਹੈ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਮਿਸੀਸਾਗਾ ਵਿਚ ਵੀ ਜਨ-ਜੀਵਣ ਪੂਰੀ ਤਰਾਂ ਨਾਲ ਅਸਤ-ਵਿਅਸਤ ਹੋ ਚੁੱਕਾ ਹੈ। ਲੋਕਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਹਨ। ਕਈ ਲੋਕਾਂ ਦੀਆਂ ਨੌਕਰੀਆਂ ਵੀ ਚਲੀਆਂ ਗਈਆਂ ਹਨ। ਉਹ ਲੋਕ ਜਿੰਨਾਂ ਨੇ ਹਾਲੇ ਨਵੇਂ ਕੰਮ ਦੀ ਸ਼ੁਰੂਆਤ ਕੀਤੀ ਸੀ ਅਜਿਹੇ ਲੋਕਾਂ ਨੂੰ ਬਹੁਤ ਜਿਆਦਾ ਨੁਕਸਾਨ ਝੱਲਣਾ ਪਿਆ ਹੈ। ਬੇਸ਼ਕ ਸਰਕਾਰ ਹਰ ਇਕ ਨਾਗਰਿਕ ਦੀ ਸਾਰ ਲੈ ਰਹੀ ਹੈ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਪਰ ਪੂਰੇ ਆਵਾਮ ਦੇ ਲਈ ਅਚਾਨਕ ਅਜਿਹੇ ਪ੍ਰਬੰਧ ਕਰਨ ਨੂੰ ਥੋੜਾ ਸਮਾਂ ਵੀ ਲੱਗਦਾ ਹੈ। ਸੋ ਸਰਕਾਰ ਹੁਣ ਇਸ ਨਤੀਜੇ ਤੇ ਆ ਚੁੱਕੀ ਹੈ ਕਿ ਅਰਥਚਾਰਾ ਖੋਲੇ ਬਿਨਾਂ ਕੋਈ ਹੱਲ ਨਹੀਂ ਹੋ ਸਕਦਾ। ਇਸ ਨਾਲ ਜਿਥੇ ਲੋਕ ਬਿਜੀ ਹੋਣਗੇ ਉਥੇ ਹੀ ਉਹਨਾਂ ਨੂੰ ਦਿਮਾਗੀ ਤੌਰ ਤੇ ਵੀ ਕੁਝ ਰਾਹਤ ਮਿਲੇਗੀ ਅਤੇ ਜੀਵਚ ਮੁੜ ਤੋਂ ਲੀਹਾਂ ਤੇ ਆ ਜਾਵੇਗਾ।