ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ ‘ਤੇ ਸੋਮਵਾਰ ਤੋਂ ਸ਼ੁਰੂ ਹੋਣਗੇ ਕੋਰੋਨਾ ਟੈਸਟ

TeamGlobalPunjab
1 Min Read

ਟੋਰਾਂਟੋ/ਓਟਾਵਾ : ਓਮੀਕਰੋਨ ਵੈਰੀਐਂਟ ਦੇ ਵਧਦੇ ਕੇਸਾਂ ਵਿਚਾਲੇ ਕੈਨੇਡਾ ਨੇ ਆਪਣੇ ਹਵਾਈ ਅੱਡਿਆਂ ‘ਤੇ ਚੌਕਸੀ ਮੁੜ ਤੋਂ ਵਧਾ ਦਿੱਤੀ ਹੈ। ਕੌਮਾਂਤਰੀ ਹਵਾਈ ਅੱਡਿਆਂ ‘ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਕੋਰੋਨਾ ਟੈਸਟ ਕਰਨ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ, ਟੋਰਾਂਟੋ ਪੀਅਰਸਨ ਇੰਟਰਨੈਸ਼ਨ ਏਅਰਪੋਰਟ ‘ਤੇ 6 ਦਸੰਬਰ ਤੋਂ ਟੈਸਟ ਸ਼ੁਰੂ ਕੀਤੇ ਜਾ ਰਹੇ ਹਨ।

ਇਸ ਟੈਸਟ ਤੋਂ ਅਮਰੀਕਾ ਦੇ ਪੱਕੇ ਵਾਸੀਆਂ ਨੂੰ ਛੋਟ ਹੋਵੇਗੀ, ਪਰ ਹਵਾਈ ਅੱਡੇ ਦੇ ਦੋਵਾਂ ਟਰਮੀਨਲਾਂ (1 ਤੇ 3) ‘ਚ ਪੁੱਜਣ ਵਾਲੇ ਬਾਕੀ ਸਾਰੇ ਯਾਤਰੀਆਂ ਦੇ ਟੈਸਟ ਕੀਤੇ ਜਾਣਗੇ, ਜਿਸ ‘ਚ ਦਿੱਲੀ ਤੋਂ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀ ਸਿੱਧੀ ਉਡਾਣ ਦੇ ਯਾਤਰੀ ਵੀ ਸ਼ਾਮਲ ਹੋਣਗੇ।

ਕੈਨੇਡਾ ਦੇ ਸਿਹਤ ਮੰਤਰੀ ਜੀਨ ਇਵੇਸ ਡੁਕਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਲਈ ਵੀ ਕੋਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ।

 

- Advertisement -

 

ਇਸ ਟੈਸਟ ਦੀ ਰਿਪੋਰਟ ਆਉਣ ਤੱਕ ਹਰੇਕ ਯਾਤਰੀ ਨੂੰ ਏਕਾਂਤਵਾਸ ਵਿੱਚ ਰਹਿਣਾ ਪਏਗਾ। ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਫੈਡਰਲ ਸਰਕਾਰ ਨੇ ਇਹ ਕਦਮ ਚੁੱਕੇ ਹਨ।

- Advertisement -
Share this Article
Leave a comment