ਨਿਊਜ਼ ਡੈਸਕ: ਕੋਰੋਨਾਵਾਰਿਸ ਨਾਲ ਜਿੱਥੇ ਇਨਸਾਨੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ ਉੱਥੇ ਹੀ ਇਸ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਸੈਂਸੈਕਸ ਵਿੱਚ ਵਿੱਚ ਸੋਮਵਾਰ ਨੂੰ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ।
ਸ਼ੁਰੂਆਤੀ ਕਾਰੋਬਾਰ ਵਿੱਚ 1152.53 ਅੰਕ ਹੇਠਾਂ ਡਿਗ ਗਿਆ ਯਾਨੀ ਕਿ ਸੈਂਸੈਕਸ ਕਰੀਬ 3.07% ਹੇਠਾਂ ਚੱਲ ਰਿਹਾ ਇਸ ਦੇ ਨਾਲ ਹੀ ਬਾਜ਼ਾਰ 36,424.27 ਅੰਕਾਂ ‘ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਹਾਲਾਂਕਿ ਨਿਫਟੀ 326.50 ਅੰਕ ਹੇਠਾਂ ਡਿੱਗੇ 10,662.95 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ।