ਓਟਾਵਾ:- ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਵਿਚ ਲੋਕ ਘਰਾਂ ਵਿਚ ਬੈਠੇ ਹਨ। ਕੰਮ ਧੰਦੇ ਬੰਦ ਹੋ ਚੁੱਕੇ ਹਨ ਅਤੇ ਇਸਦੇ ਨਾਲ ਹੀ ਉਹ ਮਾਨਸਿਕ ਤਣਾਅ ਦਾ ਵੀ ਸਾਹਮਣਾ ਕਰ ਰਹੇ ਹਨ। ਇਕ ਸਰਵੇ ਮੁਤਾਬਿਕ ਕੈਨੇਡਾ ਵਿਚ ਵੀ ਇਹੀ ਸਥਿਤੀ ਪੈਦਾ ਹੋ ਚੁੱਕੀ ਹੈ। ਮਾਨਸਿਕ ਤਣਾਅ ਦਾ ਸਾਹਮਣਾ ਕਰਨ ਵਾਲੇ ਮਰੀਜ਼ਾਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਕੰਮ-ਕਾਜ ਠੱਪ ਹੋ ਜਾਣੇ, ਨੌਕਰੀਆਂ ਖਤਮ ਹੋ ਜਾਣਾ, ਘਰ ਵਿਚ ਕਲੇਸ਼ ਆਦਿ। ਐਨਜੀਓ ਐਂਗੁਸ ਰੀਡ ਇੰਸਟੀਚਿਊਟ ਨੇ ਖੁਲਾਸਾ ਕੀਤਾ ਹੈ ਕਿ ਕਰੀਬ 50 ਫੀਸਦੀ ਕੈਨੇਡੀਅਨ ਮੰਨਦੇ ਹਨ ਕਿ ਉਹਨਾਂ ਦੀ ਮਾਨਸਿਕ ਹਾਲਤ ਵਿਗੜਦੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਪਿਛਲੇ ਇਕ ਮਹੀਨੇ ਤੋਂ ਲੋਕਾਂ ਦੀ ਹਾਲਤ ਕਾਫੀ ਜਿਆਦਾ ਖਰਾਬ ਹੋਈ ਹੈ। ਇਥੇ ਇਹ ਵੀ ਕਾਬਿਲੇਗੌਰ ਹੈ ਕਿ ਕੈਨੇਡਾ ਵਿਚ ਕੋਰੋਨਾ ਵਾਇਰਸ ਕਾਰਨ ਮਰਣ ਵਾਲਿਆਂ ਦਾ ਅੰਕੜਾ 3100 ਤੋਂ ਪਾਰ ਹੋ ਗਿਆ ਹੈ।