ਚੰਡੀਗੜ੍ਹ (ਬਿੰਦੂ ਸਿੰਘ)- ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਇਸ ਹਫਤੇ ਵੀ ਬੰਦ ਰਹਿਣਗੀਆਂ। ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹੀ ਘਰ ‘ਚ ਜ਼ਰੂਰਤ ਦਾ ਸਮਾਨ ਪਹੁੰਚਾਓਣ ਲਈ ਖੋਲ੍ਹੀਆਂ ਜਾ ਸਕਣਗੀਆਂ।
ਇਸ ਤੋਂ ਇਲਾਵਾ ਸਮਾਗਮ ਵਿਚ 10 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੈ ਅਤੇ ਸਿਰਫ 20 ਲੋਕ ਹੀ ਵਿਆਹ ‘ਚ ਜਾ ਸੱਕਣਗੇ । ਕੋਰੋਨਾ ਕਰਫਿਉ ਸ਼ਾਮ 6 ਵਜੇ ਤੋਂ ਸ਼ਾਮ 5:00 ਵਜੇ ਤੱਕ ਰਹੇਗਾ। ਸ਼ਹਿਰ ਲਈ ਸਵੇਰੇ 6:00 ਵਜੇ ਤੋਂ ਸਵੇਰੇ 9 ਵਜੇ ਤੱਕ ਘੁੰਮਣ-ਫਿਰਨ ਦੀ ਇਜਾਜ਼ਤ ਹੋਵੇਗੀ। ਸੁਖਨਾ ਝੀਲ ਲੋਕਾਂ ਲਈ ਬੰਦ ਰਹੇਗੀ।