ਕੋਰੋਨਾ ਵਾਇਰਸ ਦੀ ਸੱਚਾਈ ਜਾਨਣ ਲਈ ਟਰੰਪ ਨੇ ਲਿਆ ਵੱਡਾ ਫੈਸਲਾ

TeamGlobalPunjab
1 Min Read

ਕੋਰੋਨਾ ਵਾਇਰਸ ਦੀ ਬਿਮਾਰੀ ਕਿਵੇਂ ਫੈਲੀ ਅਤੇ ਕਿਹੜੇ ਦੇਸ਼ ਤੋਂ ਇਹ ਬਿਮਾਰੀ ਫੈਲੀ ਹੈ ਇਸ ਸਬੰਧੀ ਪਤਾ ਲਗਾਉਣ ਲਈ ਅਮਰੀਕਾ ਨੇ ਆਪਣੀ ਸਰਗਰਮੀ ਹੋਰ ਵੀ ਤੇਜ਼ ਕਰ ਦਿਤੀ ਹੈ। ਫਿਲਹਾਲ ਹੁਣ ਤੱਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵਾਇਰਸ ਨੂੰ ਲੈਕੇ ਚੀਨ ਨੂੰ ਨਿਸ਼ਾਨੇ ਤੇ ਲੈਂਦੇ ਰਹੇ ਹਨ। ਅਮਰੀਕਾ ਸਰਕਾਰ ਨੇ ਆਪਣੀਆਂ ਜਾਂਚ ਏਜੰਸੀਆਂ ਨੂੰ ਹੋਰ ਵੀ ਐਕਟਿਵ ਕਰ ਦਿਤਾ ਹੈ ਅਤੇ ਚੀਨ ਦੇ ਖਿਲਾਫ ਬੜੀ ਹੀ ਗੰਭੀਰਤਾ ਦੇ ਨਾਲ ਜਾਂਚ ਕਰਨ ਦੇ ਆਦੇਸ਼ ਦਿਤੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਪ੍ਰੈਸ ਕਾਨਫ੍ਰੰਸ ਦੌਰਾਨ ਕਿਹਾ ਕਿ ਇਸ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾਕੇ ਰੱਖ ਦਿਤਾ ਹੈ। ਇਸ ਨਾਲ ਜਿਥੇ ਪੂਰੇ ਵਿਸ਼ਵ ਦੀ ਆਰਥਿਕਤਾ ਨੂੰ ਧੱਕਾ ਲੱਗਾ ਹੈ ਉਥੇ ਹੀ ਮੌਤਾਂ ਵੀ ਵੱਡੀ ਤਾਦਾਦ ਵਿਚ ਹੋ ਰਹੀਆਂ ਹਨ। ਅਜਿਹੇ ਦੇ ਵਿਚ ਚੀਨ ਦੀਆਂ ਵੀ ਕਾਫੀ ਜਿਆਦਾ ਮੁਸ਼ਕਿਲਾਂ ਵੱਧ ਗਈਆਂ ਹਨ ਕਿਉਂ ਕਿ ਕਈ ਦੇਸ਼ਾਂ ਨੇ ਚੀਨ ਤੋਂ ਮੁਆਵਜ਼ਾ ਵਸੂਲਣ ਦੀ ਵੀ ਗੱਲ ਆਖ ਦਿਤੀ ਹੈ ਜਿਸਦਾ ਸਮੱਰਥਣ ਅਮਰੀਕੀ ਰਾਸ਼ਟਰਪਤੀ ਨੇ ਵੀ ਕੀਤਾ ਹੈ। ਵਾਇਰਸ ਦੀ ਚਪੇਟ ਵਿਚ ਆਉਣ ਵਾਲੇ ਮੁਲਕਾਂ ਦਾ ਕਹਿਣਾ ਹੈ ਕਿ ਇਸ ਸਭ ਦੇ ਲਈ ਚੀਨ ਨੂੰ ਮੁਆਵਜ਼ਾ ਦੇਣਾ ਪਵੇਗਾ ਕਿਉਂ ਕਿ ਇਸ ਵਾਇਰਸ ਦੇ ਕਾਰਨ ਉਹਨਾਂ ਦੀ ਆਰਥਿਕਤਾ ਨੂੰ ਬਹੁਤ ਵੱਡੀ ਢਾਹ ਲੱਗੀ ਹੈ।

Share this Article
Leave a comment