ਚੰਡੀਗੜ੍ਹ: ਭਾਰਤੀ ਸਟੇਟ ਬੈਂਕ ਦੇ ਜਨਰਲ ਮੈਨੇਜਰ ਅਤੇ ਸੀਈਓ ਮਿਊਚੁਅਲ ਫ਼ੰਡ ਅਸ਼ਵਨੀ ਭਾਟੀਆ ਨੇ ਬੀਤੇ ਦਿਨੀਂ ਚੰਡੀਗੜ੍ਹ ਹੈਡ ਆਫਿਸ ਵਿੱਚ ਚੀਫ ਜਨਰਲ ਮੈਨੇਜਰ ਰਾਣਾ ਆਸ਼ੂਤੋਸ਼ ਸਿੰਘ ਦੀ ਹਾਜ਼ਰੀ ਵਿੱਚ ਇਕ ਮੀਟਿੰਗ ਕੀਤੀ ਜਿਸ ਵਿੱਚ ਬੈਂਕ ਦੇ ਹੋਰ ਅਧਿਕਾਰੀ ਵੀ ਸ਼ਾਮਿਲ ਸਨ। ਉਹਨਾਂ ਕਿਹਾ ਕਿ ਸਾਲ 2020 ਵੀ ਮਿਊਚੁਅਲ ਫ਼ੰਡ ਇੰਡਸਟਰੀ ਤਰੱਕੀ ਦੀ ਰਾਹ ‘ਤੇ ਚਲੇਗੀ।
ਉਹਨਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ ਵਿੱਚ ਪਿਛਲੇ ਵਿੱਤੀ ਸਾਲਾਂ ਦੀ ਤੁਲਨਾ ‘ਚ ਉਹਨਾਂ ਦੇ ਏ ਯੂ ਐੱਮ ਵਿੱਚ 24 ਫ਼ੀਸਦ ਵਾਧਾ ਹੋਇਆ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਨਿਵੇਸ਼ਕ ਮਿਊਚੁਅਲ ਫ਼ੰਡ ਬਾਰੇ ਜਾਗਰੂਕ ਹੈ ਅਤੇ ਉਸ ਲਈ ਬੇਹਤਰ ਅਤੇ ਸੁਰੱਖਿਅਤ ਤੇ ਆਸਾਨ ਤਰੀਕਾ ਹੈ। ਉਹਨਾਂ ਦੱਸਿਆ ਕਿ ਇਸ ਇੰਡਸਟਰੀ ਪ੍ਰਤੀ ਨਿਵੇਸ਼ਕਾਂ ਦਾ ਰੁਝਾਨ ਵਧਾਉਣ ਲਈ “ਏ ਐੱਮ ਐਫ ਆਈ ਦਾ ਮਿਊਚੁਅਲ ਫ਼ੰਡ ਸਹੀ ਹੈ” ਅਭਿਆਨ ਬਹੁਤ ਕਾਰਗਰ ਸਿੱਧ ਹੋਇਆ ਹੈ। ਅਜਿਹੇ ਸਫਲ ਅਭਿਆਨਾ ਕਾਰਨ ਹੀ ਨਿਵੇਸ਼ਕ ਰੀਅਲ ਅਸਟੇਟ ਅਤੇ ਸੋਨੇ ਵਿੱਚ ਨਿਵੇਸ਼ ਕਰਨ ਨਾਲੋਂ ਮਿਊਚੁਅਲ ਫ਼ੰਡ ਵਿੱਚ ਨਿਵੇਸ਼ ਕਰਨ ਵੱਲ ਆਕਰਸ਼ਿਤ ਹੋਇਆ ਹੈ। ਇਸ ਨਾਲ ਮਿਊਚੁਅਲ ਫ਼ੰਡ ਇੰਡਸਟਰੀ ਦੀ ਗ੍ਰੋਥ ਵਿੱਚ ਵਾਧਾ ਹੋਇਆ ਹੈ।
ਉਹਨਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਐਸ ਬੀ ਆਈ ਮਿਊਚੁਅਲ ਦੀ ਮਾਰਕੀਟ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਹਰਿਆਣਾ ਦਾ ਕੁਝ ਭਾਗ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਵੀ ਆਉਂਦਾ ਹੈ ਜਿਥੇ ਇਸ ਦਾ ਚੰਗਾ ਅਸਰ ਹੋਇਆ ਹੈ। ਇਹਨਾਂ ਖੇਤਰਾਂ ਵਿੱਚ ਐਸ ਬੀ ਆਈ ਮਿਊਚੁਅਲ ਫ਼ੰਡ ਮਾਰਕੀਟ ਦਾ 19% ਹਿੱਸਾ ਹੈ ਜਿਸ ਕਰਨ ਏ ਯੂ ਐੱਮ 3.2% ਦਾ ਯੋਗਦਾਨ ਇਸ ਖੇਤਰ ਦਾ ਹੈ।
ਭਾਟੀਆ ਨੇ ਦੱਸਿਆ ਕਿ ਐਸ ਬੀ ਆਈ ਮਿਊਚੁਅਲ ਫ਼ੰਡ ਦੇ ਨਿਵੇਸ਼ਕਾਂ ਦੀ ਸੂਚੀ ਵੱਡੇ ਪੱਧਰ ਤੋਂ ਲੈ ਕੇ ਐਸ ਐੱਮ ਆਈ, ਸਿੱਖਿਆ ਸੰਸਥਾਵਾਂ ਤੋਂ ਲੈ ਕੇ ਸਰਕਾਰੀ ਅਦਾਰਿਆਂ ਤੇ ਵੱਡੀ ਗਿਣਤੀ ਵਿੱਚ ਤਨਖਾਹਦਾਰ ਮੁਲਾਜ਼ਮ ਸ਼ਾਮਿਲ ਹਨ। ਇਹਨਾ ਨਿਵੇਸ਼ਕਾਂ ਨੂੰ ਆਈ ਐੱਮ ਐਫ ਦੀਆਂ ਆਪਣੀਆ 24 ਸ਼ਾਖਾਵਾਂ ਤੋਂ ਇਲਾਵਾ ਹੋਰ ਵਿਤਰਕਾਂ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹਨਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਜਿਵੇਂ ਐਸ ਬੀ ਆਈ ‘ਹਰ ਭਾਰਤੀ ਦਾ ਬੈਂਕ ਹੈ, ਉਸੇ ਤਰ੍ਹਾਂ ਐਸ ਬੀ ਆਈ ਮਿਊਚੁਅਲ ਫ਼ੰਡ ਰਾਸ਼ਟਰ ਦਾ ਐਸੈਟ ਮੈਨੇਜਰ ਬਣੇਗਾ।ਮੀਟਿੰਗ ਵਿੱਚ ਬੈਂਕ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।