ਟੋਰਾਂਟੋ: ਨੈਰੋਬੀ ਵਿਚ ਐਤਵਾਰ ਨੂੰ ਇਥੋਪੀਆ ਏਅਰਲਾਇਨਸ ਦਾ ਜੋ ਜਹਾਜ ਕਰੈਸ਼ ਹੋਇਆ ਸੀ ਉਸ ਵਿਚ 18 ਕੈਨੇਡੀਅਨ ਸ਼ਾਮਲ ਸਨ।
ਜਿਕਰਯੋਗ ਹੈ ਕਿ ਨੈਰੋਬੀ ਤੋਂ ਇਹ ਫਲਾਇਟ 149 ਯਾਤਰੀਆਂ ਤੇ 8 ਕਰੂ ਮੈਂਬਰਾਂ ਨੂੰ ਲੈ ਕੇ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਉਡੀ ਸੀ।
ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਇਹ ਫਲਾਇਟ ਕਰੈਸ਼ ਹੋ ਗਈ। ਜਿਸ ਕਾਰਨ ਜਹਾਜ ਵਿਚ ਸਵਾਰ ਸਾਰੇ 157 ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੋਕ ‘ਚ ਡੁੱਬੇ ਪਰਿਵਾਰ ਅਦੀਸ ਅਬਾਬਾ ਅਤੇ ਨੈਰੋਬੀ ਵਿਚ ਹਵਾਈ ਅੱਡੇ ਪਹੁੰਚੇ। ਮ੍ਰਿਤਕਾਂ ਵਿਚ 30 ਤੋਂ ਜ਼ਿਆਦਾ ਦੇਸ਼ਾਂ ਦੇ ਯਾਤਰੀ ਸ਼ਾਮਲ ਹਨ ਜਿਨ੍ਹਾਂ ਵਿਚ 18 ਕੈਨੇਡੀਅਨ ਵੀ ਸ਼ਾਮਲ ਹਨ।
ਇਥੋਪੀਅਨ ਏਅਰਲਾਈਨਜ਼ ਪਲੇਨ ਕਰੈਸ਼: ਮਰਨ ਵਾਲਿਆਂ ‘ਚ 18 ਕੈਨੇਡੀਅਨ ਵੀ ਸ਼ਾਮਲ

Leave a Comment
Leave a Comment