ਤਪਾ ਮੰਡੀ : ਸੂਬੇ ਅੰਦਰ ਚੋਰੀ ਦੀਆਂ ਘਟਨਾਵਾਂ ਆਏ ਦਿਨ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ।ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਬੀਤੀ ਰਾਤ ਪੁਲਿਸ ਦੇ ਨੱਕ ਥੱਲੋਂ ਚੋਰ ਅਸਲਾ ਚੋਰੀ ਕਰਕੇ ਲੈ ਗਏ। ਦੱਸ ਦਈਏ ਕਿ 26 ਜਨਵਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੂਬੇ ‘ਚ ਹਰ ਜਗ੍ਹਾ ਨਿਗਰਾਨੀ ਰੱਖੀ ਗਈ ਸੀ ਤਾਂ ਕਿ ਕੋਈ ਅਣ ਸੁਖਾਵੀਂ ਘਟਨਾਂ ਨਾ ਵਾਪਰ ਸਕੇ। ਇਸ ਲਈ ਹਰ ਜਗ੍ਹਾ ਨਾਕਾ ਬੰਦੀ ਵੀ ਕੀਤੀ ਗਈ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਚੋਰਾਂ ਨੇ ਇੱਕ ਗੰਨ ਹਾਊਸ ਦੀ ਕੰਧ ‘ਚ ਸੰਨ੍ਹ ਲਾ ਕੇ 14 ਬੰਦੂਕਾਂ, 300 ਕਾਰਤੂਸ ਅਤੇ ਤਕਰੀਬਨ ਡੇਢ ਲੱਖ ਰੁਪਏ ਚੋਰੀ ਕੀਤੇ ਹਨ।ਇੰਨ੍ਹਾਂ ਹੀ ਨਹੀਂ ਇਹ ਮੋਟਰ-ਸਾਇਕਲ ਸਵਾਰ ਚੋਰ ਜਾਂਦੇ ਸਮੇਂ ਗੰਨ ਹਾਉਸ ਦੀ ਸੀਸੀਟੀਵੀ ਫੁਟੇਜ ਵੀ ਨਾਲ ਲੈ ਗਏੇ।ਫਿਲਹਾਲ ਪੁਲਿਸ ਨੂੰ ਸੀਸੀਟੀਵੀ ਫੁਟੇਜ਼ ਦੀ ਇੱਕ ਹੋਰ ਕਾਪੀ ਮਿਲ ਗਈ ਹੈ ਜਿਸ ਦੇ ਅਧਾਰ ਤੇ ਚੋਰਾਂ ਦੀ ਭਾਲ ਜ਼ਾਰੀ ਕਰ ਦਿੱਤੀ ਹੈ।ਇਸ ਲਈ ਪੁਲਿਸ ਵੱਲੋਂ ਸੁੂਹੀਆ ਕੁੱਤੇ ਅਤੇ ਫਿੰਗਰਪ੍ਰਿਂਟ ਮਾਹਰਾਂ ਦੀ ਮਦਦ ਵੀ ਲਈ ਜਾ ਰਹੀ ਹੈ।
ਆਹ! ਦੇਖਲੋ ਪੁਲਿਸ ਵਾਲਿਆਂ ਦਾ ਹਾਲ, ਐਨੀ ਸੁਰੱਖਿਆ ਲਾਈ ਫਿਰ ਵੀ ਬਦਮਾਸ਼ ਕਰਗੇ ਕਾਂਢ

Leave a Comment
Leave a Comment