ਨਿਊਯਾਰਕ ਦੇ ਪਹਿਲੇ ਭਾਰਤੀ-ਅਮਰੀਕੀ ਮੁਸਲਿਮ ਮੇਅਰ ਬਣੇ ਜ਼ੋਹਰਾਨ ਮਮਦਾਨੀ

Global Team
2 Min Read

ਨਿਊਯਾਰਕ: ਨਿਊਯਾਰਕ ਮੇਅਰ ਚੋਣ ‘ਚ ਭਾਰਤੀ ਮੂਲ ਦੇ ਡੈਮੋਕ੍ਰੇਟ ਜ਼ੋਹਰਾਨ ਮਮਦਾਨੀ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਇਤਿਹਾਸ ਰਚ ਦਿੱਤਾ ਹੈ। 34 ਸਾਲਾ ਮਮਦਾਨੀ ਹੁਣ ਨਿਊਯਾਰਕ ਦੇ ਪਹਿਲੇ ਭਾਰਤੀ-ਅਮਰੀਕੀ ਮੁਸਲਿਮ ਮੇਅਰ ਬਣ ਗਏ ਹਨ।

ਮਮਦਾਨੀ ਨੇ ਚੋਣ ‘ਚ ਸਾਬਕਾ ਗਵਰਨਰ ਐਂਡਰਿਊ ਕੁਓਮੋ ਨੂੰ ਹਰਾਇਆ, ਜੋ ਆਜ਼ਾਦ ਉਮੀਦਵਾਰ ਵਜੋਂ ਮੈਦਾਨ ‘ਚ ਸਨ। ਮਮਦਾਨੀ ਸਿਰਫ ਸੱਤ ਸਾਲ ਦੀ ਉਮਰ ਵਿੱਚ ਨਿਊਯਾਰਕ ਆਏ ਸਨ। ਉਨ੍ਹਾਂ ਦੇ ਪਿਤਾ ਮਹਿਮੂਦ ਮਮਦਾਨੀ ਯੂਗਾਂਡਾ ਦੇ ਪ੍ਰਸਿੱਧ ਲੇਖਕ ਤੇ ਮਾਰਕਸਵਾਦੀ ਵਿਦਵਾਨ ਹਨ, ਜਦਕਿ ਮਾਤਾ ਮੀਰਾ ਨਾਇਰ ਪ੍ਰਸਿੱਧ ਫਿਲਮ ਨਿਰਮਾਤਾ ਹਨ, ਜਿਨ੍ਹਾਂ ਨੇ “Monsoon Wedding” ਅਤੇ “The Namesake” ਵਰਗੀਆਂ ਫਿਲਮਾਂ ਬਣਾਈਆਂ।

ਜ਼ੋਹਰਾਨ ਮਮਦਾਨੀ 1 ਜਨਵਰੀ ਨੂੰ ਅਹੁਦਾ ਸੰਭਾਲਣਗੇ ਤੇ ਇਸ ਸਦੀ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਬਣ ਜਾਣਗੇ। ਉਹ ਨਿਊਯਾਰਕ ਦੇ ਪਹਿਲੇ ਮੁਸਲਿਮ, ਪਹਿਲੇ ਦੱਖਣੀ ਏਸ਼ੀਆਈ ਤੇ ਪਹਿਲੇ ਅਫਰੀਕੀ ਜਨਮ ਵਾਲੇ ਮੇਅਰ ਵਜੋਂ ਵੀ ਇਤਿਹਾਸ ‘ਚ ਦਰਜ ਹੋ ਗਏ ਹਨ।

ਇਸ ਵਾਰ ਸ਼ਹਿਰ ‘ਚ ਪਿਛਲੇ 50 ਸਾਲਾਂ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ 20 ਲੱਖ ਤੋਂ ਵੱਧ ਵੋਟਰਾਂ ਨੇ ਆਪਣਾ ਹੱਕ ਜਤਾਇਆ। ਡੈਮੋਕ੍ਰੇਟਿਕ ਪਾਰਟੀ ਲਈ ਇਹ ਜਿੱਤ ਨਵੀਂ ਤਾਕਤ ਵਾਂਗ ਹੈ।

ਟਰੰਪ ਦੀ ਧਮਕੀ ਵੀ ਨਾ ਰੋਕ ਸਕੀ ਜਿੱਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਮਦਾਨੀ ਦਾ ਵਿਰੋਧ ਕੀਤਾ ਸੀ ਅਤੇ ਉਨ੍ਹਾਂ ਨੂੰ ਜਿੱਤਣ ਤੋਂ ਰੋਕਣ ਲਈ ਸਖ਼ਤ ਬਿਆਨ ਦਿੱਤੇ ਸਨ। ਇੱਥੋਂ ਤੱਕ ਕਿ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਮਮਦਾਨੀ ਜਿੱਤ ਗਏ ਤਾਂ ਉਹ ਨਿਊਯਾਰਕ ਦਾ ਕੰਟਰੋਲ ਆਪਣੇ ਹੱਥ ‘ਚ ਲੈ ਲੈਣਗੇ। ਪਰ ਮਮਦਾਨੀ ਨੇ ਇਹ ਸਾਰੀ ਰੁਕਾਵਟਾਂ ਪਾਰ ਕਰਕੇ ਇਤਿਹਾਸਕ ਜਿੱਤ ਦਰਜ ਕੀਤੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment