ਕੀਵ: ਰੂਸ ਨਾਲ ਚੱਲ ਰਹੀ ਜੰਗ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਦੁਸ਼ਮਣਾਂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਭਵਨ ਤੋਂ ਦੁਸ਼ਮਣ ਫੌਜ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਜਿੱਤ ਪ੍ਰਾਪਤ ਕਰਨ ਤੱਕ ਆਪਣੇ ਦੇਸ਼ ਲਈ ਲੜਦੇ ਰਹਿਣਗੇ।
ਦੱਸ ਦੇਈਏ ਕਿ ਜ਼ੇਲੇਂਸਕੀ ਦੇ ਪੋਲੈਂਡ ਭੱਜਣ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਸੀ। ਹੁਣ ਵੀਡੀਓ ਜਾਰੀ ਕਰਕੇ ਜ਼ੇਲੇਨਸਕੀ ਨੇ ਖੁਦ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ।ਉਨ੍ਹਾਂ ਨੇ ਕੀਵ ਸਥਿਤ ਰਾਸ਼ਟਰਪਤੀ ਭਵਨ ‘ਚ ਸੈਰ ਕਰਦੇ ਹੋਏ ਵੀਡੀਓ ਬਣਾਈ ਹੈ। ਵੀਡੀਓ ਪੋਸਟ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਉਹ ਰਾਜਧਾਨੀ ਕੀਵ ‘ਚ ਹਨ ਅਤੇ ਕਿਸੇ ਤੋਂ ਡਰਦੇ ਨਹੀਂ ਹਨ। ਉਹ ਬੰਕਰ ਵਿੱਚ ਲੁਕੇ ਨਹੀਂ ਹਨ ਅਤੇ ਉਦੋਂ ਤੱਕ ਕੀਵ ਵਿੱਚ ਰਹਿਣਗੇ ਜਦੋਂ ਤੱਕ ਇਸ ਦੇਸ਼ਭਗਤੀ ਦੀ ਜੰਗ ਨੂੰ ਜਿੱਤਣਾ ਜ਼ਰੂਰੀ ਹੈ। ਇਸ ਵੀਡੀਓ ਤੋਂ ਸਾਫ਼ ਹੈ ਕਿ ਜ਼ੇਲੇਂਸਕੀ ਨੇ ਰਾਸ਼ਟਰਪਤੀ ਭਵਨ ਤੋਂ ਆਪਣਾ ਵੀਡੀਓ ਜਾਰੀ ਕਰਕੇ ਰੂਸ ਅਤੇ ਇਸ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਜੰਗ ਤੋਂ ਪਿੱਛੇ ਨਹੀਂ ਹਟਣਗੇ ਅਤੇ ਕੀਵ ਵਿੱਚ ਹੀ ਰਹਿਣਗੇ।