ਬੰਬੀਆਂ ਦੇ ਬਿਲਾ ਨੂੰ ਲੈ ਕੇ ਗਰਮੀ ਸਿਆਸਤ ! ਕੈਪਟਨ ਤੇ ਭੜਕੇ ਸੁਖਬੀਰ

TeamGlobalPunjab
1 Min Read

ਚੰਡੀਗੜ੍ਹ : ਸੂਬੇ ਅੰਦਰ ਬੰਬੀਆਂ ਦੇ ਬਿਲ ਲਗਾਏ ਜਾਣ ਤੇ ਸਿਆਸਤ ਗਰਮ ਗਈ ਹੈ । ਇਸ ਦਾ ਸ਼ਿਰੋਮਣੀ ਅਕਾਲੀ ਦਲ ਵਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਕ ਵਾਰ ਫਿਰ ਇਸ ਮੁਦੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।

ਸੁਖਬੀਰ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਤਾਂ ਉਸ ਵੇਲੇ ਵੀ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਲਗਾ ਦਿੱਤੇ ਸਨ ਅਤੇ ਫਿਰ ਚੋਣਾਂ ਦੇ ਨੇੜੇ ਆ ਕੇ ਮਾਫ਼ ਕਰ ਦਿੱਤੇ ਗਏ। ਛੋਟੇ ਬਾਦਲ ਨੇ ਕਿਹਾ ਕੀ ਹੁਣ ਫਿਰ ਕਿਸਾਨਾਂ ਦੇ ਟਿਊਬਲਾਂ ਦੇ ਬਿਜਲੀ ਦੇ ਬਿੱਲ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਦਾ ਅਕਾਲੀ ਦਲ ਵਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ ।

ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਬਹੁ ਕਰੋੜੀ ਨਕਲੀ ਬੀਜਾਂ ਘੁਟਾਲੇ ਦਾ ਮਾਮਲਾ ਵੀ ਚੁੱਕਿਆ । ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਮੰਤਰੀ ਹੀ ਨਕਲੀ ਬੀਜ ਤਿਆਰ ਕਰਕੇ ਵੇਚਦੇ ਹਨ ਤਾਂ ਫਿਰ ਨਕਲੀ ਬੀਜਾਂ ‘ਤੇ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ।

Share this Article
Leave a comment