ਪੁਲਿਸ ਨੇ ਯੁਵਿਕਾ ਚੌਧਰੀ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਜ਼ਮਾਨਤ ‘ਤੇ ਕੀਤਾ ਰਿਹਾਅ

TeamGlobalPunjab
1 Min Read

ਮੁੰਬਈ: ਬਾਲੀਵੁੱਡ ਅਦਾਕਾਰਾ ਯੁਵਿਕਾ ਚੌਧਰੀ ਨੂੰ ਜਾਤੀਗਤ ਟਿੱਪਣੀ ਕਰਨ ਦੇ ਮਾਮਲੇ ‘ਚ ਬੀਤੀ ਰਾਤ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਨੇ ਲਗਭਗ ਚਾਰ ਘੰਟੇ ਤੱਕ ਯੁਵਿਕਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ 50 ਹਜ਼ਾਰ ਰੁਪਏ ਦਾ ਬਾਂਡ ਭਰਵਾ ਕੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।

ਹਾਂਸੀ ਪੁਲਿਸ ਨੇ ਯੁਵਿਕਾ ਦੇ ਦੋ ਫੋਨ ਵੀ ਕਬਜ਼ੇ ‘ਚ ਲੈ ਲਏ ਹਨ। ਯੁਵਿਕਾ ਚੌਧਰੀ ਨਾਲ ਕਰੀਬ 10 ਬਾਊਂਸਰ, ਉਨ੍ਹਾਂ ਦੇ ਪਤੀ ਪ੍ਰਿੰਸ ਨਰੂਲਾ ਅਤੇ ਵਕੀਲ ਵੀ ਮੌਜੂਦ ਸਨ। ਯੁਵਿਕਾ ਦੇ ਵਕੀਲ ਅਸ਼ੋਕ ਬਿਸ਼ਨੋਈ ਨੇ ਦੱਸਿਆ ਕਿ ਹੁਣ ਇਸ ਕੇਸ ‘ਚ 24 ਨਵੰਬਰ ਨੂੰ ਹਾਈ ਕੋਰਟ ‘ਚ ਸੁਣਵਾਈ ਹੋਵੇਗੀ।

ਦੱਸਣਯੋਗ ਹੈ ਕਿ ਯੁਵਿਕਾ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਕੇ ਇੱਕ ਅਪਮਾਨਜਨਕ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦਲਿਤ ਅਧਿਕਾਰ ਵਰਕਰ ਰਜਤ ਕਲਸਨ ਨੇ ਥਾਣਾ ਸ਼ਹਿਰ ਹਾਂਸੀ ‘ਚ ਯੁਵਿਕਾ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।

Share this Article
Leave a comment