ਨਿਊਯਾਰਕ: ਅੱਕ ਕਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਵਿਊਜ਼ ਲੈਣ ਲਈ ਲੋਕ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਇਸ ਦੌੜ ਵਿੱਚ ਸਿਰਫ਼ ਬੱਚੇ ਹੀ ਨਹੀਂ ਸਗੋਂ ਹਰ ਉਮਰ ਵਰਗ ਦੇ ਲੋਕ ਸ਼ਾਮਲ ਹਨ ਜੋ ਆਪਣੀ ਜਾਨ ਦੀ ਕੁਰਬਾਨੀ ਦੇਣ ਵਿੱਚ ਲੱਗੇ ਹੋਏ ਹਨ। ਅਜਿਹੇ ਹੀ ਇੱਕ ਵਿਅਕਤੀ ਦੀ ਵੀਡੀਓ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਿਅਕਤੀ ਨੇ ਲਾਈਕਸ ਅਤੇ ਵਿਊਜ਼ ਲੈਣ ਦੇ ਚੱਕਰ ‘ਚ ਜਹਾਜ਼ ਤੋਂ ਛਾਲ ਮਾਰ ਦਿੱਤੀ ਅਤੇ ਜਹਾਜ਼ ਕਰੈਸ਼ ਹੋ ਗਿਆ। ਹਾਲਾਂਕਿ ਇਹ ਇੱਕ ਸਟੰਟ ਸੀ ਪਰ ਇਸ ਦੇ ਲਈ ਉਸਨੂੰ ਸਜ਼ਾ ਭੁਗਤਣੀ ਪਵੇਗੀ।
ਇਹ ਮਾਮਲਾ ਅਮਰੀਕਾ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਦੇ ਰਹਿਣ ਵਾਲੇ 29 ਸਾਲਾ ਟ੍ਰੇਵਰ ਜੈਕਬ ਨੇ ਜਾਣਬੁੱਝ ਕੇ ਆਪਣੇ ਹੀ ਇੱਕ ਹਵਾਈ ਜਹਾਜ਼ ਨੂੰ ਕਰੈਸ਼ ਕਰ ਦਿੱਤਾ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਪੇਸ਼ੇ ਤੋਂ ਯੂਟਿਊਬਰ ਟ੍ਰੇਵਰ ਨੇ ਇਹ ਸਭ ਇਸ ਲਈ ਕੀਤਾ ਤਾਂ ਕਿ ਉਸ ਦੀ ਵੀਡੀਓਜ਼ ਨੂੰ ਬਹੁਤ ਜ਼ਿਆਦਾ ਲਾਈਕਸ ਅਤੇ ਵਿਊਜ਼ ਮਿਲ ਸਕਣ। ਹਾਲਾਂਕਿ ਅਜਿਹਾ ਹੀ ਹੋਇਆ ਜਦੋਂ ਉਸ ਦਾ ਵੀਡੀਓ ਇੰਟਰਨੈੱਟ ‘ਤੇ ਆਇਆ ਤਾਂ ਇਹ ਤੇਜ਼ੀ ਨਾਲ ਵਾਇਰਲ ਹੋ ਗਿਆ। ਵੀਡੀਓ ਨੂੰ ਹੁਣ ਤੱਕ 29 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।
ਜਦੋਂ ਉਸ ‘ਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਨੇ ਜਾਣਬੁੱਝ ਕੇ ਅਜਿਹਾ ਖਤਰਨਾਕ ਸਟੰਟ ਕੀਤਾ ਸੀ। ਇਸ ਤੋਂ ਇਲਾਵਾ ਹਾਦਸੇ ਵਾਲੀ ਥਾਂ ਦੀ ਵੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਗਈ ਤਾਂ ਜੋ ਕਿਸੇ ਨੂੰ ਇਸ ਬਾਰੇ ਪਤਾ ਨਾ ਲੱਗੇ। ਜਦੋਂ ਇਹ ਮਾਮਲਾ ਅਦਾਲਤ ‘ਚ ਪਹੁੰਚਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਜਹਾਜ਼ ਹਾਦਸੇ ਦੀ ਵੀਡੀਓ ਇਸ ਲਈ ਸ਼ੂਟ ਕੀਤੀ ਕਿਉਂਕਿ ਇਹ ਇੱਕ ਸਪਾਂਸਰਸ਼ਿਪ ਹਿੱਸਾ ਸੀ। ਹਾਲਾਂਕਿ, ਉਸਨੇ ਮੰਨਿਆ ਕਿ ਉਸਨੇ ਜਹਾਜ਼ ਦਾ ਮਲਬਾ ਲੁਕਾਇਆ ਸੀ।
ਰਿਪੋਰਟ ਮੁਤਾਬਕ ਇਹ ਵੀਡੀਓ ਦਸੰਬਰ 2021 ‘ਚ ਯੂਟਿਊਬ ‘ਤੇ ਪੋਸਟ ਕੀਤੀ ਗਈ ਸੀ। ਇਸ ਫਲਾਈਟ ਲਈ ਉਸ ਨੇ ਕੈਲੀਫੋਰਨੀਆ ਏਅਰਪੋਰਟ ਤੋਂ ਇਕੱਲੇ ਹੀ ਉਡਾਨ ਭਰੀ ਸੀ ਅਤੇ ਉਡਾਣ ਭਰਨ ਤੋਂ 35 ਮਿੰਟ ਬਾਅਦ ਹੀ ਜਹਾਜ਼ ਲਾਸ ਪੈਡਰੇਸ ਨੈਸ਼ਨਲ ਫੋਰੈਸਟ ਨੇੜੇ ਕ੍ਰੈਸ਼ ਹੋ ਗਿਆ। ਇਸ ਦੌਰਾਨ ਉਸ ਨੇ ਆਪਣੇ ਜਹਾਜ਼ ਤੋਂ ਖੁਦ ਬਾਹਰ ਨਿਕਲਣ ਦੀ ਯੋਜਨਾ ਬਣਾਈ ਅਤੇ ਪੈਰਾਸ਼ੂਟ ਨਾਲ ਜ਼ਮੀਨ ‘ਤੇ ਉਤਰ ਗਿਆ, ਜਿਸ ਨਾਲ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਜਦੋਂ ਜਹਾਜ਼ ਡਿੱਗਿਆ ਅਤੇ ਕਰੈਸ਼ ਹੋ ਗਿਆ ਤਾਂ ਉਹ ਕੈਮਰਿਆਂ ਦੀ ਫੁਟੇਜ ਹਾਸਲ ਕਰਨ ਲਈ ਪਹੁੰਚਿਆ ਅਤੇ ਮੌਕਾ ਦੇ ਮਲਬਾ ਸਾਫ ਕਰ ਦਿੱਤਾ। ਫਿਲਹਾਲ ਉਸ ਨੂੰ ਦੋਸ਼ੀ ਪਾਇਆ ਗਿਆ ਹੈ ਤੇ ਆਉਣ ਵਾਲੇ ਸਮੇਂ ‘ਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.