Home / News / ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਅਤੇ ਪਵਨ ਗੋਇਲ ਦੇ ਕਾਰਜਕਾਰੀ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਕਾਂਗਰਸੀ ਵਰਕਰਾਂ ਨੇ ਵੰਡੇ ਲੱਡੂ

ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਅਤੇ ਪਵਨ ਗੋਇਲ ਦੇ ਕਾਰਜਕਾਰੀ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਕਾਂਗਰਸੀ ਵਰਕਰਾਂ ਨੇ ਵੰਡੇ ਲੱਡੂ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ) : ਆਲ ਇੰਡੀਆ ਕਾਂਗਰਸ ਕਮੇਟੀ ਦੀ ਹਾਈ-ਕਮਾਂਡ ਵੱਲੋਂ ਬਹੁਚਰਚਤ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਬਣਨ ਅਤੇ ਸਾਬਕਾ ਮੰਤਰੀ ਪੰਜਾਬ ਸਵ. ਭਗਵਾਨ ਦਾਸ ਗੋਇਲ ਦੇ ਬੇਟੇ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿੱਚ ਪੂਰੀ ਦੁਨੀਆਂ ਦੇ ਕਾਂਗਰਸੀ ਆਗੂਆਂ ਅਤੇ ਵਲੰਟੀਅਰਾਂ ਵਿੱਚ ਖੁਸ਼ੀ ਦੀ ਲਹਿਰ ਹੈ।

ਇਸੇ ਕੜੀ ਤਹਿਤ ਫਰਿਜ਼ਨੋ ਦੇ ਕਾਂਗਰਸੀ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਨਿਊ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਸ਼ਰਮਾਂ ਦੇ ਸਟੋਰ ਵਿਖੇ ਹੋਈ। ਇਸ ਮੌਕੇ ਕਾਂਗਰਸੀ ਵਰਕਰ ਡਾਕਟਰ ਕੇਵਲ ਗਰਗ, ਜਗਰੂਪ ਸਿੰਘ ਸੈਦੋਕੇ, ਪੰਮਾ ਸੈਦੋਕੇ, ਗੋਗੀ ਸੈਦੋਕੇ, ਊਧਮ ਸਿੰਘ, ਮਾਸਟਰ ਦਲਬਾਰਾ ਸਿੰਘ, ਸੰਤੋਖ ਸਿੰਘ ਢਿੱਲੋ, ਜਸਵਿੰਦਰ ਸਿੰਘ ਸ਼ਰਮਾ, ਰੇਸ਼ਮ ਸਿੰਘ, ਹਣਧੀਰ ਸਿੰਘ ਸਰਪੰਚ (ਫੂਲੇਆਲ) ਆਦਿ ਸੱਜਣ ਮਜੂਦ ਰਹੇ। ਇਸ ਮੌਕੇ ਕਮਲ ਗਰਗ, ਯੋਗੇਸ਼ ਬਾਂਸਲ ਨੇ ਕਨੇਡਾ ਤੋਂ ਫ਼ੋਨ ਰਾਹੀਂ ਵਰਕਰਾਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਡਾ. ਕੇਵਲ ਗਰਗ ਅਤੇ ਪਰਿਵਾਰ ਨੂੰ ਪਵਨ ਗੋਇਲ ਦੇ ਐਕਟਿੰਗ ਪ੍ਰਧਾਨ ਬਣਨ ਦੀ ਵਧਾਈ ਦਿੱਤੀ।

ਇਸ ਮੌਕੇ ਸੰਤੋਖ ਸਿੰਘ ਢਿੱਲੋ, ਡਾ. ਕੇਵਲ ਗਰਗ ਅਤੇ ਜਗਰੂਪ ਸਿੰਘ ਸੈਦੋਕੇ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੀ ਦੇ ਪ੍ਰਧਾਨ ਅਤੇ ਪਵਨ ਗੋਇਲ ਦੇ ਕਾਰਜਕਾਰੀ ਪ੍ਰਧਾਨ ਬਣਨ ਨਾਲ ਕਾਂਗਰਸੀ ਵਰਕਰਾਂ ਵਿੱਚ ਇੱਕ ਨਵਾਂ ਜੋਸ਼ ਵੇਖਣ ਨੂੰ ਮਿਲਿਆ ਹੈ, ਅਤੇ ਸਿੱਧੂ ਸਾਬ੍ਹ ਤੋ ਬਹੁਤ ਉਮੀਦਾਂ ਨੇ ਅਤੇ ਆਸ ਕਰਦੇ ਹਾਂ ਕਿ ਪੰਜਾਬ ਦੀ ਭਲਾਈ ਲਈ ਉਹ ਹਰ ਕਾਂਗਰਸੀ ਵਰਕਰ ਨੂੰ ਨਾਲ ਲੈਕੇ ਚੱਲਣਗੇ। ਇਸੇ ਤਰੀਕੇ ਉਹਨਾਂ ਹਿੰਦੂ ਭਾਈਚਾਰੇ ਵਿੱਚੋਂ ਪਵਨ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਲਈ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਪਵਨ ਗੋਇਲ ਬਹੁਤ ਮਿਹਨਤੀ ਅਣਥੱਕ ਕਾਗਰਸੀ ਆਗੂ ਹੈ ਅਤੇ ਉਹਨਾਂ ਦੇ ਕਾਰਜਕਾਰੀ ਪ੍ਰਧਾਨ ਬਣਨ ਨਾਲ ਹਿੰਦੂ ਭਾਈਚਾਰੇ ਨੂੰ ਅਹਿਮ ਨੁਮਾਇੰਦਗੀ ਮਿਲੀ ਹੈ ਅਤੇ ਇਸ ਨਾਲ ਸ਼ਹਿਰੀ ਵੋਟ ਨੂੰ ਬੇਮਿਸਾਲ ਹੁੰਗਾਰਾ ਮਿਲੇਗਾ। ਅੰਤ ਵਿੱਚ ਕਾਗਰਸੀ ਵਰਕਰਾਂ ਨੇ ਇੱਕ ਦੂਜੇ ਦੇ ਮੂੰਹ ਵਿੱਚ ਲੱਡੂ ਪਾਕੇ ਖੁਸ਼ੀ ਦਾ ਇਜ਼ਹਾਰ ਕੀਤਾ।

Check Also

ਯੋਗੀ ਸਰਕਾਰ ਦਾ ਵੱਡਾ ਫੈਸਲਾ, ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਦਫਤਰ ‘ਚ ਕੰਮ ਕਰਨਗੀਆਂ ਔਰਤਾਂ

ਲਖਨਊ- ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਕੰਮਕਾਜੀ ਔਰਤਾਂ ਨੂੰ ਲੈ ਕੇ ਵੱਡਾ ਫੈਸਲਾ …

Leave a Reply

Your email address will not be published.