ਬਰੈਂਪਟਨ ਵਿਖੇ ਨੌਜਵਾਨਾਂ ਨੇ ਨਿਵੇਕਲੇ ਢੰਗ ਨਾਲ ਕੀਤੀ ਕਿਸਾਨੀ ਸੰਘਰਸ਼ ਦੀ ਹਮਾਇਤ

TeamGlobalPunjab
1 Min Read

ਬਰੈਂਪਟਨ: ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਬਰੈਂਪਟਨ ਵਿਖੇ ਨੌਜਵਾਨਾ ਵੱਲੋਂ ਸ਼ਹਿਰ ਦੀ ਸਫਾਈ ਕੀਤੀ ਗਈ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਖੇ ਸਫਾਈ ਮਾਰਚ ਕੱਢੇ ਗਏ ਹਨ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀ ਸਫਾਈ ਕੀਤੀ ਗਈ ਹੈ ਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਸਫਾਈ ਅਭਿਆਨ ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀ ਅਤੇ ਲੋਕਲ ਕੈਨੇਡੀਅਨ ਨੌਜਵਾਨ ਸ਼ਾਮਲ ਸਨ। ਇਹ ਸਫਾਈ ਮਾਰਚ ਸਟੀਲਜ਼/410 ਤੋਂ ਬਰੈਂਪਟਨ ਗੇਟਵੇ ਟਰਮੀਨਲ, ਮੇਨ ਸਟਰੀਟ, ਵਿਲੀਅਮਜ਼ ਤੋਂ ਬਰੈਂਪਟਨ ਗੇਟਵੇ ਟਰਮੀਨਲ, 407/ ਓਨਟਾਰੀਓ ਤੋਂ ਬਰੈਂਪਟਨ ਗੇਟਵੇ ਟਰਮੀਨਲ ਸਟੀਲਜ਼/ਜੇਮਜ਼ਟਰ ਤੋਂ ਬਰੈਂਪਟਨ ਗੇਟਵੇ ਟਰਮੀਨਲ ਅਤੇ 407 ਮੈਕਲਾਗਿਨ ਤੋਂ ਬਰੈਂਪਟਨ ਗੇਟਵੇ ਟਰਮੀਨਲ ਤੱਕ ਕੀਤਾ ਗਿਆ ਹੈ।

ਅਗਲੇ ਹਫਤੇ ਸ਼ਨਿਵਾਰ ਨੂੰ ਟੋਰਾਂਟੋ ਵਿਖੇ ਵੀ ਇਸੇ ਤਰਜ਼ ਤੇ ਹੀ ਸਫਾਈ ਅਭਿਆਨ ਚਲਾਇਆ ਜਾਵੇਗਾ।

Share this Article
Leave a comment