ਹੈਲਥ ਡੈਸਕ: ਮੁਰਗਾ ਖਾਣ ਵਾਲਿਆਂ ਲਈ ਬੇਹੱਦ ਹੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਜਦੋਂ ਵੀ ਤੁਸੀਂ ਘਰ ਵਿੱਚ ਮੁਰਗਾ ਆਉਂਦਾ ਤਾਂ ਜਾਇਜ਼ ਤੌਰ ਸਭ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਧੋਂਦੇ ਹੀ ਹੋਵੋਗੇ ਫਿਰ ਬਣਾਉਂਦੇ ਹੇਵੇਗੇ। ਅਜਿਹੇ ਵਿੱਚ ਹੁਣ ਤੁਹਾਨੂੰ ਅੱਜ ਦੀ ਇਹ ਰਿਪੋਰਟ ਹੈਰਾਨ ਵੀ ਕਰ ਸਕਦੀ ਹੈ। ਜੀ ਹਾਂ , ਤਾਂ ਜੇਕਰ ਤੁਸੀਂ ਵੀ ਹੁਣ ਤੱਕ ਪਕਾਉਣ ਤੋਂ ਪਹਿਲਾਂ ਮੁਰਗਾ ਨੂੰ ਧੋਂਦੇ ਹੋ ਤਾਂ ਹੁਣ ਤੋਂ ਅਜਿਹਾ ਕਰਨਾ ਬੰਦ ਕਰਦੋ ਜੋ ਤੁਹਾਡੀ ਹੀ ਸਿਹਤ ਲਈ ਚੰਗਾ ਰਹੇਗਾ।
ਦ ਕਨਵਰਸੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ ਦੁਨੀਆਂ ਭਰ ਦੇ ਫੂਡ ਸੇਫਟੀ ਅਥਾਰਟੀ ਅਤੇ ਰੈਗੂਲੇਟਰ ਇਹ ਸਲਾਹ ਦਿੰਦੇ ਹਨ ਕਿ ਕੱਚੇ ਮਾਸ ਨੂੰ ਪਕਾਉਣ ਤੋਂ ਪਹਿਲਾਂ ਧੋਣਾ ਨਹੀਂ ਚਾਹੀਦਾ। ਉਹਨਾਂ ਦਾ ਕਹਿਣਾ ਹੈ ਕਿ ਕੱਚੇ ਮੁਰਗਾ ਨੂੰ ਧੋਣ ਨਾਲ ਫੂਡ ਪੋਇਜ਼ਨਿੰਗ ਯਾਨੀ ਤੁਹਾਡਾ ਪੇਟ ਖਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਯੂਕੇ ਫੂਡ ਸਟੈਂਡਰਡਜ਼ ਏਜੰਸੀ, ਐਫਐੱਸਏ ਨੇ ਲੰਮੇ ਸਮੇਂ ਤੋਂ ਚਿਤਾਵਨੀ ਦਿੱਤੀ ਹੈ ਕਿ ਮੁਰਗਾ ਨੂੰ ਪਕਾਉਣ ਤੋਂ ਪਹਿਲਾਂ ਧੋਣ ਨਾਲ ਹੱਥਾਂ, ਕੰਮ ਕਰਨ ਦੀਆਂ ਸਤਹਾਂ, ਕੱਪੜਿਆਂ ਅਤੇ ਖਾਣਾ ਬਣਾਉਣ ਵਾਲੇ ਭਾਂਡਿਆਂ ਤੇ ਕੈਂਪੀਲੋਬੈਕਟਰ ਬੈਕਟੀਰੀਆ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।
ਦਰਅਸਲ ਮੁਰਗਾ ਧੋਂਦੇ ਸਮੇਂ ਪਾਣੀ ਦੇ ਛਿੱਟਿਆਂ ਨਾਲ ਰਸੋਈ ‘ਚ ਵੀ ਇਹ ਬੈਕਟੀਰੀਆ ਜਾਂ ਜੀਵਾਣੂ ਫੈਲ ਜਾਂਦੇ ਹਨ। ਪਰ ਫਿਰ ਵੀ ਕਈ ਲੋਕ ਉਹੀ ਗਲਤੀ ਵਾਰ-ਵਾਰ ਦੁਰਹਾਉਂਦੇ ਹਨ। ਹਾਲਾਂਕਿ, ਇਸ ਤੱਥ ਦੇ ਬਾਵਜੂਦ ਮੁਰਗਾ ਨੂੰ ਧੋਣਾ ਇੱਕ ਆਮ ਗੱਲ ਹੈ। ਆਸਟ੍ਰੇਲੀਆ ਦੀ ਫੂਡ ਸੇਫਟੀ ਇਨਫਰਮੇਸ਼ਨ ਕਾਉਂਸਿਲ ਦੁਆਰਾ ਕੀਤੇ ਗਏ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ ਅੱਧੇ ਆਸਟ੍ਰੇਲੀਆਈ ਘਰ ਪਕਾਉਣ ਤੋਂ ਪਹਿਲਾਂ ਮੁਰਗਾ ਨੂੰ ਧੋਂਦੇ ਹਨ। ਡੱਚ ਖੋਜ ਨੇ ਪਾਇਆ ਕਿ 25% ਖਪਤਕਾਰ ਅਕਸਰ ਜਾਂ ਲਗਭਗ ਹਮੇਸ਼ਾ ਆਪਣੇ ਮੁਰਗਾ ਨੂੰ ਧੋਂਦੇ ਹਨ। ਦੱਸ ਦਈਏ ਕਿ ਭੋਜਨ ਤੋਂ ਹੋਣ ਵਾਲੀ ਬਿਮਾਰੀ ਦੇ ਦੋ ਮੁੱਖ ਕਾਰਨ ਬੈਕਟੀਰੀਆ ਕੈਮਪਾਈਲੋਬੈਕਟਰ (Campylobacter ) ਅਤੇ ਸਾਲਮੋਨੇਲਾ (Salmonella) ਹਨ, ਜੋ ਆਮ ਤੌਰ ‘ਤੇ ਕੱਚੇ ਮੁਰਗੀਆਂ ‘ਤੇ ਪਾਏ ਜਾਂਦੇ ਹਨ। ਜਦੋਂ ਕੱਚਾ ਮਾਸ ਜਾਂਦਾ ਹੈ, ਤਾਂ ਇਹ ਰਸੋਈ ਵਿਚ ਹਰ ਪਾਸੇ ਫੈਲ ਜਾਂਦਾ ਹੈ, ਜਿਸ ਕਾਰਨ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਜੀਵਾਣੂ ਸੰਕਰਮਿਤ ਭੋਜਨ ਖਾਣ ਜਾਂ ਪੀਣ ਨਾਲ ਫੈਲਦਾ ਹੈ ਅਤੇ ਦਸਤ, ਢਿੱਡ ਪੀੜ, ਬੁਖਾਰ, ਉਲਟੀਆਂ ਆਦਿ ਦਾ ਕਾਰਨ ਬਣ ਸਕਦਾ ਹੈ।
ਕਿੰਝ ਕਰੀਏ ਸਾਫ?
ਜੇ ਤੁਸੀਂ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਧੋਣਾ ਚਾਹੁੰਦੇ ਹੋ ਤਾਂ ਇਸ ਨੂੰ ਬਹੁਤ ਹੀ ਧਿਆਨ ਨਾਲ ਧੋਣ ਦੀ ਲੋੜ ਹੈ। ਪਾਣੀ ਨੂੰ ਘੱਟ ਪ੍ਰੈਸ਼ਰ ‘ਤੇ ਖੋਲ੍ਹਿਆ ਜਾਵੇ ਤਾਂ ਜੋ ਨੇੜੇ ਪਈਆਂ ਚੀਜ਼ਾਂ ‘ਤੇ ਇਸ ਦੇ ਛਿੱਟੇ ਨਾ ਪੈਣ। ਕਿਉਂਕਿ ਜੇਕਰ ਛਿੱਟੇ ਪੈਣਗੇ ਤਾਂ ਮਤਲਬ ਬੈਕਟਿਰੀਆ ਫੈਲਣਗੇ ਅਜਿਹੇ ਵਿੱਚ ਜੇਕਰ ਤੁਸੀਂ ਇਸ ਨਾਲ ਸੰਕਰਮਿਤ ਹੋ ਗਏ ਤਾਂ ਬਿਮਾਰ ਹੋ ਸਕਦੇ ਹੋ।