ਚੰਡੀਗੜ੍ਹ: ਮੇਰਾ ਬਿਲ-ਮੇਰਾ ਅਧਿਕਾਰ ਯੋਜਨਾ ਦੇ ਤਹਿਤ ਸਰਕਾਰ ਨੇ ਨਾਗਰਿਕਾਂ ਨੂੰ ਇਕ ਕਰੋੜ ਰੁਪਏ ਇਨਾਮ ਦੇ ਨਾਲ ਕਈ ਹੋਰ ਖਿੱਚਵੇਂ ਇਨਾਮ ਜਿੱਤਣ ਦਾ ਮੌਕਾ ਦਿੱਤਾ ਹੈ। ਇਸ ਲਈ ਖਪਤਕਾਰ ਹਰ ਖਰੀਦ ‘ਤੇ ਜੀਐਸਟੀ ਬਿਲ ਜ਼ਰੂਰ ਲੈਣ ਅਤੇ ਖਿੱਚਵੇਂ ਇਨਾਮ ਜਿੱਤਣ ਦਾ ਮੌਕਾ ਪਾਉਣ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਬੰਧ ਵਿਚ ਵਿੱਤ ਮੰਤਰਾਲੇ ਭਾਰਤ ਸਰਕਾਰ ਵੱਲੋਂ ਮੇਰਾ ਬਿਲ-ਮੇਰਾ ਅਧਿਕਾਰ ਯੋਜਨਾ ਚਲਾਈ ਗਈ ਹੈ, ਜਿਸ ਦੇ ਚਲਦੇ ਹਰੇਕ ਨਾਗਕਿਰ ਖਰੀਦਾਰੀ ਦੇ ਸਮੇਂ ਲਏ ਗਏ ਬਿਲ ਨੂੰ ਸਬੰਧਤ ਪੋਟਰਲ ‘ਤੇ ਅਪਲੋਡ ਕਰਦੇ ਹੋਏ ਯੋਜਨਾ ਦਾ ਲਾਭ ਚੁੱਕ ਸਕਦਾ ਹੈ। ਇਸ ਯੋਜਨਾਂ ਦੇ ਤਹਿਤ ਸਰਕਾਰ ਵੱਲੋਂ ਹਰੇਕ ਮਹੀਨੇ ਡਰਾਅ ਕੱਢਿਆ ਜਾਵੇਗਾ ਅਤੇ ਨਾਗਰਿਕਾਂ ਦੀ ਚੋਣ ਕੀਤੀ ਜਾਵੇਗੀ। ਇਸ ਵਿਚ ਉਹ ਹੀ ਨਾਗਰਿਕ ਸ਼ਾਮਿਲ ਹੋਣਗੇ ਜੋ ਹਰੇਕ ਮਹੀਨੇ ਆਪਣਾ ਜੀਐਸਟੀ ਬਿਲ ਲੈਕੇ ਪੋਟਰਲ ‘ਤੇ ਅਪਲੋਡ ਕਰਨਗੇ।
ਉਨ੍ਹਾਂ ਦਸਿਆ ਕਿ ਸਰਕਾਰ ਦੀ ਇਹ ਇਕ ਮਹੱਤਵਕਾਂਗੀ ਯੋਜਨਾਂ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜੀਐਸਟੀ ਬਿਲ ਲੈਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਜੀਐਸਟੀ ਬਿਲ ਵਿਚ ਵੱਧਾ ਕਰਨਾ ਵੀ ਸਰਕਾਰ ਦਾ ਮੰਤਵ ਹੈ। ਟੈਕਸ ਚੋਰੀ ‘ਤੇ ਨਕੇਲ ਕੱਸਣ ਵਿਚ ਇਹ ਯੋਜਨਾਂ ਕਾਫੀ ਮਦਦ ਸਾਬਤ ਹੋਵੇਗੀ। ਉਨ੍ਹਾਂ ਦਸਿਆ ਕਿ ਬਿਲ web.merabill.gst.gov.in ‘ਤੇ ਜਾ ਕੇ ਅਪਲੋਡ ਕਰ ਸਕਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।