ਕੈਨੇਡੀਅਨ ਪੁਲਿਸ ‘ਚ ਤਾਇਨਾਤ ਪੰਜਾਬੀ ਨੇ ਕੀਤੀ ਸ਼ਰਮਨਾਕ ਹਰਕਤ, ਨਾਲੇ ਗਵਾਈ ਨੌਕਰੀ

Prabhjot Kaur
2 Min Read

ਮਾਰਖਮ: ਕੈਨੇਡਾ ਦੇ ਯਾਰਕ ਰੀਜਨ ‘ਚ ਪੰਜਾਬੀ ਪੁਲਿਸ ਅਫਸਰ ਖਿਲਾਫ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ 36 ਸਾਲ ਦੇ ਜੈਪਾਲ ਰੰਧਾਵਾ ਨੂੰ ਤਨਖਾਹ ਸਣੇ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ 21 ਜੂਨ ਨੂੰ ਵੱਡੇ ਤੜਕੇ ਮਾਰਖਮ ਦੇ ਮੈਕੋਵਨ ਰੋਡ ਅਤੇ ਕਾਰਲਟਨ ਰੋਡ ਇਲਾਕੇ ਦੀ ਇੱਕ ਪਾਰਕਿੰਗ ‘ਚ ਇੱਕ ਵਿਅਕਤੀ ਗੱਡੀ ‘ਚ ਸੌਂ ਰਿਹਾ ਸੀ। ਪੁਲਿਸ ਅਫ਼ਸਰਾਂ ਨੇ ਉਸ ਨੂੰ ਉਠਾ ਕੇ ਸਵਾਲ ਜਵਾਬ ਕੀਤੇ ਤਾਂ ਉਹ ਯਾਰਕ ਰੀਜਨਲ ਪੁਲਿਸ ਦਾ ਹੀ ਅਫਸਰ ਨਿਕਲਿਆ ਜੋ ਡਿਊਟੀ ‘ਤੇ ਨਹੀਂ ਸੀ।

ਜੈਪਾਲ ਰੰਧਾਵਾ ਨੇ ਆਪਣੇ ਸਾਹ ਦਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਸ ਵਿਰੋਧ ਦੋਸ਼ ਆਇਦ ਕੀਤੇ ਗਏ। 2017 ਤੋਂ ਯਾਰਕ ਰੀਜਨਲ ਪੁਲਿਸ ਵਿਚ ਕੰਮ ਕਰ ਰਹੇ ਜੈਪਾਲ ਰੰਧਾਵਾ ਵਿਰੁੱਧ ਦੋਸ਼ ਆਇਦ ਹੋਣ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਓਨਟਾਰੀਓ ਦਾ ਪੁਲਿਸ ਸੇਵਾਵਾਂ ਐਕਟ ਉਦੋਂ ਤੱਕ ਕਿਸੇ ਅਫਸਰ ਨੂੰ ਬਗੈਰ ਤਨਖਾਹ ਮੁਅੱਤਲ ਕਰਨ ਦਾ ਹੱਕ ਨਹੀਂ ਦਿੰਦਾ ਜਦੋਂ ਤੱਕ ਦੋਸ਼ ਸਾਬਤ ਨਾਂ ਹੋ ਜਾਣ। ਇਸੇ ਕਰ ਕੇ ਜੈਪਾਲ ਰੰਧਾਵਾ ਨੂੰ ਫਿਲਹਾਲ ਤਨਖਾਹ ਸਣੇ ਮੁਅੱਤਲ ਕੀਤਾ ਗਿਆ ਹੈ।

ਯਾਰਕ ਰੀਜਨਲ ਪੁਲਿਸ ਦੇ ਮੁਖੀ ਜਿਮ ਮੈਕਸਵੀਨ ਵੱਲੋਂ ਜੈਪਾਲ ਰੰਧਾਵਾ ਦੇ ਮਾਮਲੇ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਲਿਸ ਅਫ਼ਸਰ ਸ਼ਾਬਾਸ਼ੀ ਦੇ ਹੱਕਦਾਰ ਹਨ ਜਿਨ੍ਹਾਂ ਨੇ ਬਗੈਰ ਕਿਸੇ ਪੱਖਪਾਤ ਤੋਂ ਆਪਣਾ ਫਰਜ਼ ਨਿਭਾਇਆ। ਸ਼ਰਾਬ ਪੀ ਕੇ ਗੱਡੀ ਚਲਾਉਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਸਾਡੇ ਅਫ਼ਸਰ ਸੜਕਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment