ਓਨਟਾਰੀਓ: ਕੈਨੇਡਾ ‘ਚ ਸ਼ਰਾਬ ਦੇ ਠੇਕੇ ਅਤੇ ਕਨਵੀਨੀਐਂਸ ਸਟੋਰਾਂ ‘ਤੇ ਲੁੱਟ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਨੂੰ ਦੇਖਦਿਆਂ ਯਾਰਕ ਰੀਜਨਲ ਪੁਲਿਸ ਵਲੋਂ ਪ੍ਰੋਜੈਕਟ ਸਪਾਰਟਨ ਚਲਾਇਆ ਗਿਆ। YRP ਨੇ ਦੱਸਿਆ ਕਿ ਅਕਤੂਬਰ 2023 ਅਤੇ ਜੁਲਾਈ 2024 ਵਿਚਾਲੇ ਯਾਰਕ ਰੀਜਨ ਅਤੇ ਗਰੇਟਰ ਟੋਰਾਂਟੋ ਏਰੀਆ ਵਿਚ ਵਾਪਰੀਆਂ ਲੁੱਟ ਦੀਆਂ ਵਾਰਦਾਤਾਂ ਦੀ ਪੜਤਾਲ ਕਰਦਿਆਂ 16 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ 10 ਪੰਜਾਬੀਆਂ ਹਨ। ਪੰਜਾਬੀਆਂ ਦੀ ਸ਼ਨਾਖਤ ਅਵਨਿੰਦਰ, ਦਿਲਪ੍ਰੀਤ ਸਿੰਘ, ਗਗਨਦੀਪ ਸਿੰਘ, ਪਰਵਿੰਦਰ ਲੋਧੜਾ, ਪੁਨੀਤ ਸਹਿਜੜਾ, ਪ੍ਰੀਤਇੰਦਰ ਸਹੋਤਾ, ਸੰਦੀਪ ਗਰੇਵਾਲ, ਬਲਰਾਜ ਢਿੱਲੋਂ, ਬਲਕਾਰ ਸਿੰਘ ਮਾਨ ਅਤੇ ਅਮਨਦੀਪ ਸੰਧਾਵਾਲੀਆ ਵਜੋਂ ਕੀਤੀ ਗਈ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ‘ਤੇ 1,500 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ। ਸ਼ਰਾਬ ਦੇ ਠੇਕੇ ਅਤੇ ਹੋਰ ਸਟੋਰ ਲੁੱਟਣ ਵਾਲੇ ਵੱਡੇ ਗਰੁੱਪਾਂ ‘ਚ ਦਾਖਲ ਹੁੰਦੇ ਅਤੇ ਕੀਮਤੀ ਚੀਜ਼ਾਂ ਲੈ ਕੇ ਫਰਾਰ ਹੋ ਜਾਂਦੇ ਹਨ।
‘ਪ੍ਰੌਜੈਕਟ ਸਪਾਰਟਨ’ ਦੌਰਾਨ ਕੁਲ 10 ਮਾਮਲਿਆਂ ਦੀ ਪੜਤਾਲ ਕੀਤੀ ਗਈ ਅਤੇ 16 ਜਣਿਆਂ ਦੀ ਗ੍ਰਿਫ਼ਤਾਰ ਸੰਭਵ ਹੋ ਸਕੀ। ਸ਼ੱਕੀਆਂ ਵੱਲੋਂ ਤਕਰੀਬਨ 6 ਲੱਖ 24 ਹਜ਼ਾਰ ਡਾਲਰ ਮੁੱਲ ਦੀਆਂ ਚੀਜ਼ਾਂ ਚੋਰੀ ਕੀਤੀਆਂ ਗਈਆਂ । ਇਨ੍ਹਾਂ ਵਿਚੋਂ 797 ਦੋਸ਼ੀ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਨਾਲ ਸਬੰਧਤ ਹਨ। ਇਸੇ ਦੌਰਾਨ ਐਲ.ਸੀ.ਬੀ.ਓ. ਦੀ ਰਿਸੋਰਸ ਪ੍ਰੋਟੈਕਸ਼ਨ ਇਕਾਈ ਦੇ ਸੀਨੀਅਰ ਡਾਇਰੈਕਟਰ ਮਾਰਟੀ ਪਾਵਰ ਨੇ ਦੱਸਿਆ ਕਿ ਪੁਲਿਸ ਨਾਲ ਤਾਲਮੇਲ ਅਧੀਨ ਅਪਰਾਧੀਆਂ ਦੀ ਜਵਾਬਦੇਹੀ ਤੈਅ ਕੀਤੀ ਜਾ ਰਹੀ ਹੈ।
ਗ੍ਰਿਫਤਾਰੀਆਂ ਦੀ ਸੂਚੀ:
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।