ਹਰਿਆਣਾ ਤੋਂ ਬਾਅਦ ਹੁਣ ਯੂਪੀ ਵੀ ‘ਲਵ ਜਿਹਾਦ’ ‘ਤੇ ਲਿਆ ਸਕਦਾ ਸਖ਼ਤ ਕਾਨੂੰਨ

TeamGlobalPunjab
1 Min Read

ਲਖਨਾਊ: ਹਰਿਆਣਾ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਵੀ ‘ਲਵ ਜਿਹਾਦ’ ਵਿਰੁੱਧ ਸ਼ਿਕੰਜਾ ਕਸਣ ਦੀ ਤਿਆਰ ‘ਚ ਜੁੱਟ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਵੀ ਜਲਦ ‘ਲਵ ਜਿਹਾਦ’ ਵਿਰੁੱਧ ਇਕ ਸਖ਼ਤ ਕਾਨੂੰਨ ਲਿਆ ਸਕਦੀ ਹੈ। ਇਸ ਸਬੰਧੀ ਸੂਬੇ ਦੇ ਗ੍ਰਹਿ ਵਿਭਾਗ ਵਲੋਂ ਕਾਨੂੰਨ ਵਿਭਾਗ ਨੂੰ ਇਕ ਪ੍ਰਸਤਾਵ ਭੇਜਿਆ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਸੀ ਕਿ ਉਹ ‘ਲਵ ਜਿਹਾਦ’ ਨੂੰ ਸਖ਼ਤੀ ਨਾਲ ਰੋਕਣ ਲਈ ਪ੍ਰਭਾਵੀ ਕਾਨੂੰਨ ਬਣਾਉਣਗੇ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜਿਹੜੇ ਲੋਕ ਨੂੰਹਾਂ-ਧੀਆਂ ਦੀ ਇੱਜ਼ਤ ਨਾਲ ਖੇਡਦੇ ਹਨ, ਜੇਕਰ ਉਹ ਨਹੀਂ ਸੁਧਰੇ ਤਾਂ ‘ਰਾਮ ਰਾਮ ਸੱਤ ਹੈ’ ਦੀ ਉਨ੍ਹਾਂ ਦੀ ਆਖ਼ਰੀ ਯਾਤਰਾ ਨਿਕਲਣ ਵਾਲੀ ਹੈ।

ਇਸ ਬਾਬਤ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੇਵਰੀਆ ਅਤੇ ਜੌਨਪੁਰ ਦੀਆਂ ਰੈਲੀਆਂ ‘ਚ ਦਾਅਵਾ ਕੀਤਾ ਸੀ ਕਿ ‘ਲਵ ਜਿਹਾਦ’ ‘ਚ ਸ਼ਾਮਿਲ ਲੋਕਾਂ ਦੇ ਪੋਸਟਰ ਚੌਰਾਹਿਆਂ ‘ਚ ਲਗਾਏ ਜਾਣਗੇ। ਉੱਤਰ ਪ੍ਰਦੇਸ਼ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਵੀ ‘ਲਵ ਜਿਹਾਦ’ ‘ਤੇ ਕਾਨੂੰਨ ਬਣਾਉਨ ਦਾ ਦਾਅਵਾ ਕੀਤਾ ਸੀ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਸੀ ਕਿ ਸੂਬੇ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਾਨੂੰਨ ਲਿਆਉਣਾ ਜ਼ਰੂਰੀ ਹੈ।

Share this Article
Leave a comment