ਯੋਗ : ਕਮਿਊਨਿਟੀ (ਸਮੁਦਾਇ), ਇਮਿਊਨਿਟੀ (ਪ੍ਰਤੀਰੱਖਿਆ) ਅਤੇ ਯੂਨਿਟੀ (ਏਕਤਾ)

TeamGlobalPunjab
8 Min Read

 ਲੇਖਕ : ਰਮੇਸ਼ ਪੋਖਰਿਯਾਲ ‘ਨਿਸ਼ੰਕ’

(ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ)

 

27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾ ਸਭਾ ਵਿੱਚ ਸੰਬੋਧਨ ਦੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਹਿਲ ’ਤੇ, 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਜਾਂ ਵਿਸ਼ਵ ਯੋਗ ਦਿਵਸ ਦੇ ਰੂਪ ਵਿੱਚ ਐਲਾਨ ਕੀਤਾ। ਇਸ ਪ੍ਰਸਤਾਵ ਨੂੰ ਗਲੋਬਲ ਅਤੇ ਪ੍ਰਭਾਵਸ਼ਾਲੀ ਬਣਾਉਣ ਵਾਲੀ ਇਸ ਦੀ ਸਰਬਵਿਆਪਕਤਾ ਅਤੇ ਕਬੂਲੀਅਤ ਹੈ। ਦੁਨੀਆ ਭੂਗੋਲ ਨਾਲ ਵੰਡੀ ਹੋਈ ਅਤੇ ਯੋਗ ਦੁਆਰਾ ਇਕਜੁੱਟ ਹੈ, ਇਹ ਇਸ ਤੱਥ ਤੋਂ ਸਪਸ਼ਟ ਹੈ ਕਿ 177 ਤੋਂ ਜ਼ਿਆਦਾ ਦੇਸ਼ਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਸਮਰਥਨ ਕੀਤਾ ਜਦਕਿ 175 ਦੇਸ਼ਾਂ ਨੇ ਇਸ ਪ੍ਰਸਤਾਵ ਨੂੰ ਸਹਿ-ਪ੍ਰਾਯੋਜਿਤ ਵੀ ਕੀਤਾ, ਜੋ ਅੱਜ ਤੱਕ ਸੰਯੁਕਤ ਰਾਸ਼ਟਰ ਮਹਾ ਸਭਾ ਪ੍ਰਸਤਾਵਾਂ ਵਿੱਚ ਸਭ ਤੋਂ ਜ਼ਿਆਦਾ ਸਹਿ-ਪ੍ਰਾਯੋਜਕਾਂ ਦੀ ਸੰਖਿਆ ਹੈ। ਇਸ ਪਹਿਲ ਨੂੰ ਇੱਕ ਦੇਸ਼ ਦੁਆਰਾ ਸੰਯੁਕਤ ਰਾਸ਼ਟਰ ਵਿੱਚ 90 ਦਿਨਾਂ ਦੇ ਅੰਦਰ ਪ੍ਰਸਤਾਵਿਤ ਅਤੇ ਲਾਗੂ ਕੀਤਾ ਗਿਆ, ਜੋ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਅਚਰਜ ਢੰਗ ਨਾਲ ਸੱਤਾ ਵਿੱਚ ਆਉਣ ਦੇ 6 ਮਹੀਨਿਆਂ ਦੇ ਅੰਦਰ ਹੀ ਇਸ ਉਦੇਸ਼ ਨੂੰ ਪੂਰਾ ਕਰ ਦਿੱਤਾ, ਜੋ ਅਸੀਂ ਆਜ਼ਾਦੀ ਦੇ ਬਾਅਦ ਬੀਤੇ 73 ਵਰ੍ਹਿਆਂ ਵਿੱਚ ਹਾਸਲ ਨਾ ਕਰ ਸਕੇ –‘ਸਾਡੀ 5000 ਸਾਲ ਪੁਰਾਣੀ ਯੋਗ ਦੀ ਵਿਰਾਸਤ ਨੂੰ ਸੱਚੀ ਪਹਿਚਾਣ’। ਉਨ੍ਹਾਂ ਨੇ ਸੱਚ ਹੀ ਕਿਹਾ ਹੈ ਕਿ ਸਿਹਤ ਅਤੇ ਭਲਾਈ ਲਈ ਯੋਗ ਸਰਬਵਿਆਪੀ ਆਕਾਂਖਿਆ ਦਾ ਪ੍ਰਤੀਕ ਹੈ। ਇਹ ਜ਼ੀਰੋ ਬਜਟ ਵਿੱਚ ਸਿਹਤ ਬੀਮਾ ਹੈ। ਯੋਗ ਨੇ ਦੁਨੀਆ ਨੂੰ ਬਿਮਾਰੀ ਤੋਂ ਭਲਾਈ ਤੱਕ ਦਾ ਰਸਤਾ ਦਿਖਾਇਆ ਹੈ।

- Advertisement -

‘ਯੋਗ’ ਕੋਈ ਧਰਮ ਨਹੀਂ ਹੈ। ਇਹ ਭਲਾਈ, ਜਵਾਨੀ ਅਤੇ ਮਨ, ਸਰੀਰ ਅਤੇ ਆਤਮਾ ਦੇ ਸਹਿਜ ਏਕੀਕਰਣ ਦਾ ਵਿਗਿਆਨ ਹੈ।” ਇਹ ਮਾਨਵਤਾ ਲਈ ਸਦਭਾਵ ਅਤੇ ਸ਼ਾਂਤੀ ਨੂੰ ਪ੍ਰਗਟ ਕਰਦਾ ਹੈ, ਜੋ ਦੁਨੀਆ ਨੂੰ ਯੋਗ ਦਾ ਸੰਦੇਸ਼ ਹੈ। ਇਹ ਆਪਣੀ, ਆਪਣੇ ਲਈ ਅਤੇ ਆਪਣੇ ਜ਼ਰੀਏ ਯਾਤਰਾ ਹੈ।

ਮਹਾਰਿਸ਼ੀ ਪਤੰਜਲੀ ਨੂੰ ਯੋਗ ’ਤੇ ਉਨ੍ਹਾਂ ਦੇ ਗ੍ਰੰਥ ‘ਪਤੰਜਲੀ ਯੋਗ ਸੂਤਰ’ ਲਈ ਜਾਣਿਆ ਜਾਂਦਾ ਹੈ। ਸ਼੍ਰੀ ਅਰਬਿੰਦੋ ਨੂੰ ਭਗਵਦ ਗੀਤਾ ਅਤੇ ਉਪਨਿਸ਼ਦਾਂ ਜਿਹੇ ਹਿੰਦੂ ਧਰਮ ਗ੍ਰੰਥਾਂ ਤੋਂ ਯੋਗ ਅਤੇ ਯੋਗ ਸਾਧਨਾਵਾਂ ਦੇ ਸਾਰ ਦਾ ਅਨੁਵਾਦ ਕਰਨ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। ਬੀਐੱਸ ਅਯੰਗਰ ਅਤੇ ਮਹਾਰਿਸ਼ੀ ਪਰਮਹੰਸ ਯੋਗਾਨੰਦ ਨੂੰ ਵਿਆਪਕ ਰੂਪ ਨਾਲ ਮਹੱਤਵਪੂਰਨ ਅਧਿਆਤਮਕ ਸ਼ਾਸਤਰਾਂ ਅਤੇ ਆਪਣੇ ਅਨੁਸ਼ਾਸਿਤ ਅਤੇ ਪ੍ਰੇਰਣਾਦਾਇਕ ਜੀਵਨ ਜ਼ਰੀਏ ਦੁਨੀਆ ਭਰ ਵਿੱਚ ਯੋਗ ਦੇ ਮਹੱਤਵਪੂਰਨ ਗਿਆਨ ਦੇ ਪ੍ਰਸਾਰ ਲਈ ਜਾਣਿਆ ਜਾਂਦਾ ਹੈ। ਸੁਆਮੀ ਵਿਵੇਕਾਨੰਦ ਨੂੰ ਪੱਛਮ ਵਿੱਚ ਯੋਗ ਦੇ ਸਭ ਤੋਂ ਵੱਡੇ ਪ੍ਰਚਾਰਕ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਪੱਛਮੀ ਦੁਨੀਆ ਨੂੰ ਵੇਦਾਂਤ ਅਤੇ ਯੋਗ ਦੇ ਭਾਰਤੀ ਦਰਸ਼ਨ ਨਾਲ ਰੂਬਰੂ ਕਰਵਾਉਣ ਵਾਲੇ ਉਹ ਇੱਕ ਪ੍ਰਮੁੱਖ ਵਿਅਕਤੀ ਸਨ। ਭਾਰਤੀ ਦਰਸ਼ਨ ਅਤੇ ਅਧਿਆਤਮਕਤਾ ’ਤੇ ਉਨ੍ਹਾਂ ਦੇ ਸ਼ਬਦ ਹੁਣ ਵੀ ਸ਼ਿਕਾਗੋ ਵਿੱਚ ਗੂੰਜ ਰਹੇ ਹਨ।

ਅੱਜ ਯੋਗ ਨੂੰ ਵਿਸ਼ਵੀਕਰਨ ਦੇ ਸਭ ਤੋਂ ਸਫ਼ਲ ਉਤਪਾਦਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਮਾਨਵ – ਚੇਤਨਾ ਅਤੇ ਭਲਾਈ ਲਈ ਵਿਆਪਕ ਰੂਪ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਧਰਮ ਅਤੇ ਖੇਤਰ ਦੇ ਬਾਵਜੂਦ ਯੋਗ ਦਾ ਉਤਸਵ ਦੁਨੀਆ ਭਰ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਅੱਜ ਇਹ ਸਭ ਤੋਂ ਧਰਮ ਨਿਰਪੱਖ ਸੂਤਰ ਹੈ ਜੋ ਸਿਹਤ ਅਤੇ ਖੁਸ਼ੀ ਲਈ ਵੰਡੀ ਹੋਈ ਦੁਨੀਆ ਨੂੰ ਜੋੜਦਾ ਹੈ। ਜਦੋਂ ਦੁਨੀਆ ਵੰਡੀ ਹੋਈ ਹੁੰਦੀ ਹੈ ਤਾਂ ਯੋਗ ਲੋਕਾਂ, ਪਰਿਵਾਰ, ਸਮਾਜ ਅਤੇ ਦੇਸ਼ਾਂ ਨੂੰ ਇਕੱਠਿਆਂ ਹੈ, ਇਸ ਦੇ ਪਾਸ ਦੁਨੀਆ ਵਿੱਚ ਇਕਜੁੱਟ ਕਰਨ ਵਾਲੀ ਸਭ ਤੋਂ ਪ੍ਰਭਾਵਸ਼ਾਲੀ ਤਾਕਤ ਹੈ।
ਇਹ ਦੇਖਕੇ ਖੁਸ਼ੀ ਹੁੰਦੀ ਹੈ ਕਿ ਪੱਛਮ ਵਿੱਚ ਯੋਗ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੀ ਜਾਣ ਵਾਲੀ ਪੂਰਕ ਸਿਹਤ ਪੱਧਤੀ ਹੈ ਅਤੇ ਦੁਨੀਆ ਆਪਣੇ ਜੀਵਨ ਵਿੱਚ ਯੋਗ ਦੇ ਲਾਭਾਂ ਨੂੰ ਮਹਿਸੂਸ ਕਰ ਰਹੀ ਹੈ। ਯੂਐੱਸ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਿਨ ਦੁਆਰਾ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਗਿਆ ਕਿ ਧਿਆਨ ਦੇ ਨਾਲ ਯੋਗ ਕਰਨ ਨਾਲ ਬੁਢਾਪੇ ਵਿੱਚ ਦੇਰੀ ਅਤੇ ਕਈ ਬਿਮਾਰੀਆਂ ਨੂੰ ਸ਼ੁਰੂਆਤ ਵਿੱਚ ਹੀ ਰੋਕਣ ਵਿੱਚ ਮਦਦ ਮਿਲਦੀ ਹੈ। ਯੋਗ ਦਾ ਅਭਿਆਸ ਕਰਨ ਨਾਲ ਵਿਅਕਤੀ ਦੀ ਮਨੋਦਸ਼ਾ ਵਧ ਸਕਦੀ ਹੈ ਅਤੇ ਜੀਵਨ ਕਾਲ ਵੀ ਵਧ ਸਕਦਾ ਹੈ। ਯੋਗ ਨਾ ਕੇਵਲ ਸਰੀਰਕ ਸਿਹਤ ਦਾ ਇਲਾਜ ਕਰਨ ਵਿੱਚ ਮਦਦ ਕਰਦਾ ਹੈ ਸਗੋਂ ਭਾਵਨਾਤਮਕ ਅਤੇ ਮਾਨਸਿਕ ਸਿਹਤ ਵੀ ਸੁਧਾਰਦਾ ਹੈ। ਇਹ ਤੁਹਾਡੇ ਜੀਵਨ ਵਿੱਚ ਵਰ੍ਹਿਆਂ ਨੂੰ ਹੀ ਨਹੀਂ, ਤੁਹਾਡੇ ਵਰ੍ਹਿਆਂ ਵਿੱਚ ਜੀਵਨ ਨੂੰ ਵੀ ਜੋੜਦਾ ਹੈ। ਖੋਜ ਦੇ ਸਿੱਟੇ ਦੱਸਦੇ ਹਨ ਕਿ ਯੋਗ ਦਾ ਅਭਿਆਸ ਕਰਨ ਨਾਲ ਆਣਵਿਕ ਪਰਿਵਰਤਨ ਹੁੰਦੇ ਹਨ ਜੋ ਪ੍ਰਤੀਰੱਖਿਆ ਕੋਸ਼ਿਕਾਵਾਂ ਦੇ ਪ੍ਰਸਾਰ ਨੂੰ ਵੀ ਪ੍ਰੋਤਸਾਹਿਤ ਕਰਦੇ ਹਨ। ਯੋਗ ਨਾਲ ਅਵਸਾਦ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ। ਯੋਗ ਹਮੇਸ਼ਾ ਸਿਹਤ ਅਤੇ ਸਰੀਰਕ ਸਿੱਖਿਆ ਦਾ ਇੱਕ ਅਭਿੰਨ ਅੰਗ ਰਿਹਾ ਹੈ। ਦੁਨੀਆ ਨੇ ਸਿਹਤ ਦੇ ਪ੍ਰਤੀ ਇੱਕ ਸਮੁੱਚਾ ਦ੍ਰਿਸ਼ਟੀਕੋਣ ਅਪਣਾਇਆ ਹੈ ਅਤੇ ਯੋਗ ਉਪਦੇਸ਼ਾਤਮਕ ਸਿੱਖਿਆ ਦੇ ਇੱਕ ਹਿੱਸੇ ਦੀ ਥਾਂ ‘ਪ੍ਰਾਯੋਗਿਕ ਗਿਆਨ’ ਦਾ ਹਿੱਸਾ ਹੋਵੇਗਾ। ਅਮਰੀਕਾ ਦੇ ਸਫ਼ਲਤਾਪੂਰਵਕ ਇਸ ਨੂੰ ਆਧਿਕਾਰਿਕ ਖੇਡ ਦੇ ਰੂਪ ਵਿੱਚ ਸਵੀਕਾਰ ਕਰਨ ਦੇ ਬਾਅਦ ਚਰਚਾ ਇਹ ਵੀ ਹੈ ਯੋਗ ਓਲੰਪਿਕ ਵਿੱਚ ਇੱਕ ਪ੍ਰਤੀਯੋਗੀ ਖੇਡ ਦੇ ਤੌਰ ’ਤੇ ਸ਼ਾਮਲ ਹੋ ਸਕਦਾ ਹੈ।

ਹਾਲੀਵੁੱਡ ਤੋਂ ਲੈ ਕੇ ਹਰਿਦੁਆਰ ਤੱਕ,ਆਮ ਲੋਕਾਂ ਤੋਂ ਲੈ ਕੇ ਸੈਲੀਬ੍ਰਿਟੀਜ਼ ਤੱਕ, ਹਰ ਕਿਸੇ ਨੇ ਇਸ ਮਹਾਮਾਰੀ ਦੇ ਸੰਕਟ ਦੇ ਦੌਰਾਨ ਯੋਗ ਅਭਿਆਸ ਦੇ ਲਾਭਾਂ ਨੂੰ ਗੰਭੀਰਤਾ ਨਾਲ ਲਿਆ ਹੈ। ਮੈਂ ਹਿਮਾਲਿਆਈ ਰਾਜ ਦੇਵਭੂਮੀ ਉੱਤਰਾਖੰਡ ਤੋਂ ਹਾਂ ਜੋ ਯੋਗ ਅਤੇ ਆਯੁਰਵੇਦ ਦਾ ਪੰਘੂੜਾ ਰਿਹਾ ਹੈ। ਮਹਾਮਾਰੀ ਸੰਕਟ ਵਿੱਚ ਅੱਗੇ ਦੇ ਰਸਤੇ ਲਈ ਪੂਰੀ ਦੁਨੀਆ ਸਾਡੇ ਵੱਲ ਦੇਖ ਰਹੀ ਹੈ। ਜਦੋਂ ਦੁਨੀਆ ਚਾਰ ਦੀਵਾਰਾਂ ਤੱਕ ਸੀਮਿਤ ਹੈ ਤਾਂ ਯੋਗ ਪ੍ਰਤੀਰੱਖਿਆ ਨੂੰ ਵਧਾਉਣ ਅਤੇ ਜੀਵਨ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਸਭ ਤੋਂ ਪ੍ਰਭਾਵੀ ਸਿਹਤ ਸਾਧਨ ਦੇ ਰੂਪ ਵਿੱਚ ਉੱਭਰਿਆ ਹੈ। ਆਦਰਸ਼ ਰੂਪ ਵਿੱਚ, ਅਸੀਂ ਪਿਛਲੇ ਵਰ੍ਹਿਆਂ ਦੀ ਤਰ੍ਹਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਵਾਂਗੇ ਲੇਕਿਨ ਕੋਵਿਡ-19 ਦੇ ਕਾਰਨ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਮਾਜਕ ਦੂਰੀ ਦਾ ਪਾਲਣ ਕਰੀਏ ਅਤੇ ਪ੍ਰਤੀਬੰਧਿਤ ਦਾਇਰੇ ਵਿੱਚ ਰਹਿੰਦੇ ਹੋਏ ਆਪਣੇ ਪਰਿਵਾਰ ਦੇ ਨਾਲ ਯੋਗ ਦਿਵਸ ਮਨਾਈਏ। ਮੈਂ ਪੂਰੇ ਦੇਸ਼ ਅਤੇ ਵਿਸ਼ਵ ਸਮੁਦਾਇ ਨੂੰ ਅਪੀਲ ਕਰਦਾ ਹਾਂ ਕਿ ਕੋਵਿਡ-19 ਕਰਕੇ ਵਿਸ਼ਵ ਯੋਗ ਦਿਵਸ ਦੀ ਭਾਵਨਾ ਨੂੰ ਘਟਣ ਨਾ ਦਿਓ, ਜੋ ਅਸੀਂ ਪਿਛਲੇ ਪੰਜ ਵਰ੍ਹਿਆਂ ਵਿੱਚ ਹਾਸਲ ਕੀਤਾ ਹੈ। ਵਿਭਿੰਨ ਰਿਪੋਰਟਾਂ ਅਤੇ ਕੇਸ ਸਟਡੀਜ਼ ਨੇ ਸਾਬਤ ਕੀਤਾ ਹੈ ਕਿ ਕੋਵਿਡ-19 ਦੇ ਮਨੋਸਮਾਜਿਕ ਪ੍ਰਭਾਵ ਨਾਲ ਨਿਪਟਣ ਵਿੱਚ ਯੋਗ ਅਤੇ ਧਿਆਨ ਸਭ ਤੋਂ ਚੰਗਾ ਇਲਾਜ ਹੈ। ਯੋਗ ਵਿੱਚ ਕਈ ‘ਪ੍ਰਾਣਾਯਾਮ’ ਹਨ ਜੋ ਸਾਹ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ। ਇਸ ’ਤੇ ਅਧਿਐਨ ਦੀ ਜ਼ਰੂਰਤ ਹੈ ਕਿ ਕਿਵੇਂ ‘ਪ੍ਰਾਣਾਯਾਮ’ ਨੋਵੇਲ ਕੋਰੋਨਾਵਾਇਰਸ ਦੇ ਪ੍ਰਭਾਵਾਂ ਦਾ ਮੁਕਾਬਲਾ ਕਰ ਸਕਦਾ ਹੈ। ਯੋਗ ਅਸਲ ਵਿੱਚ ਕਮਿਊਨਿਟੀ (ਸਮੁਦਾਇ), ਇਮਿਊਨਿਟੀ (ਪ੍ਰਤੀਰੱਖਿਆ) ਅਤੇ ਯੂਨਿਟੀ (ਏਕਤਾ) ਲਈ ਅਕਸੀਰ ਹੈ। ਲੰਬੇ ਸਮੇਂ ਤੋਂ ਯੋਗ, ਆਯੁਰਵੇਦ ਅਤੇ ਅਧਿਆਤਮ ਆਲਮੀ ਸਮੁਦਾਇ ਨੂੰ ਸਾਡਾ ਸੰਦੇਸ਼ ਰਹੇ ਹਨ ਅਤੇ ਅੱਜ ਵੀ ਇਹ ਪੂਰੀ ਤਰ੍ਹਾਂ ਨਾਲ ਪ੍ਰਾਸੰਗਿਕ ਹਨ। ਯੋਗ ਨਿਰਸੰਦੇਹ ਆਲਮੀ ਸ਼ਾਂਤੀ ਅਤੇ ਸਦਭਾਵ ਦਾ ਪ੍ਰਵੇਸ਼ ਦੁਆਰ ਹੈ।

Share this Article
Leave a comment