NCC ਨਾਲ ਜੁੜੀਆਂ ਭਾਰਤ ਦੀਆਂ ਧੀਆਂ ਨੂੰ ਆਰਮੀ, ਏਅਰ ਫੋਰਸ ਤੇ ਨੇਵੀ ਦੇਵੇਗੀ ਟਰੇਨਿੰਗ

TeamGlobalPunjab
1 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ 74ਵੇਂ ਆਜ਼ਾਦੀ ਦਿਹਾੜੇ ‘ਤੇ ਵੱਡਾ ਐਲਾਨ ਕੀਤਾ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਹੁਣ NCC ਦਾ ਵਿਸਥਾਰ ਦੇਸ਼ ਦੇ ਸਰਹੱਦੀ ਇਲਾਕਿਆਂ ‘ਚ ਵੀ ਕੀਤਾ ਜਾਵੇਗਾ। ਐੱਨਸੀਸੀ ਨਾਲ ਜੁੜੇ ਇੱਕ ਲੱਖ ਕੈਡੇਟਸ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ, ਜਿਨ੍ਹਾਂ ‘ਚੋਂ ਇੱਕ ਤਿਹਾਈ ਭਾਰਤ ਦੀਆਂ ਧੀਆਂ ਸ਼ਾਮਲ ਹੋਣਗੀਆਂ। ਦੁਸ਼ਮਣ ਨਾਲ ਕਿਵੇਂ ਲੋਹਾ ਲੈਣਾ ਅਤੇ ਸਰਹੱਦ ਉੱਪਰ ਕਿਵੇਂ ਦੇਸ਼ ਦੀ ਸੁਰੱਖਿਆ ਕਰਨੀ ਇਸ ਦੇ ਲਈ ਇੱਕ ਲੱਖ ਕੈਡੇਟਸ ਨੂੰ ਆਰਮੀ ਟ੍ਰੇਨਿੰਗ ਦਿੱਤੀ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਇੱਕ ਲੱਖ ਨਵੇਂ ਐਨਸੀਸੀ ਦੇ ਕੈਡੇਟਸ ਤਿਆਰ ਕੀਤੇ ਜਾਣਗੇ। ਬਾਰਡਰ ਏਰੀਆ ‘ਚ ਤੈਇਨਾਤ ਕੀਤੇ ਜਾਣ ਵਾਲੇ ਕੈਡੇਟਸ ਨੂੰ ਇੰਡੀਅਨ ਆਰਮੀ ਟ੍ਰੇਨਿੰਗ ਦੇਵੇਗੀ। ਸਮੁੰਦਰੀ ਖੇਤਰਾਂ ਵਿੱਚ ਤੈਇਨਾਤ ਕੀਤੇ ਜਾਣ ਵਾਲੇ ਕੈਡੇਟਸ ਨੂੰ ਇੰਡੀਅਨ ਨੇਵੀ ਅਤੇ ਏਅਰਬੇਸ ਏਰੀਆ ਵਿੱਚ ਏਅਰ ਫ਼ੋਰਸ ਟ੍ਰੇਨਿੰਗ ਦੇਵੇਗੀ।

ਇਸ ਤੋਂ ਇਲਾਵਾ ਐਨਸੀਸੀ ਨਾਲ ਜੁੜੇ ਨੌਜਵਾਨਾਂ ਨੂੰ ਡਿਫੈਂਸ ਵਿੱਚ ਜਾਣ ਲਈ ਇਹ ਜ਼ਰੂਰੀ ਯੋਗਤਾ ਵੀ ਮਿਲੇਗੀ।

Share this Article
Leave a comment