ਜੰਗ ਦੀ ਤਿਆਰੀ ‘ਚ ਚੀਨ ! ਰਾਸ਼ਟਰਪਤੀ ਚਿਨਫਿੰਗ ਵੱਲੋਂ ਫੌਜ ਨੂੰ ਤਿਆਰ ਰਹਿਣ ਦੇ ਆਦੇਸ਼

TeamGlobalPunjab
1 Min Read

ਪੇਇਚਿੰਗ: ਅਮਰੀਕਾ ਅਤੇ ਭਾਰਤ ਸਣੇ ਕਈ ਦੇਸ਼ਾਂ ਨਾਲ ਤਣਾਅ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਆਪਣੀ ਫੌਜ ਨੂੰ ਜੰਗ ਦੀ ਤਿਆਰੀ ਕਰਨ ਦੇ ਆਦੇਸ਼ ਦਿੱਤੇ ਹਨ। ਉੱਧਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਤਿੰਨਾਂ ਫੌਜ ਮੁਖੀਆਂ ਨਾਲ ਸਰਹੱਦ ‘ਤੇ ਵੱਧ ਰਹੇ ਤਣਾਅ ‘ਤੇ ਬੈਠਕ ਕੀਤੀ। ਇਸ ਬੈਠਕ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਤਿੰਨਾਂ ਫੌਜ ਦੇ ਮੁੱਖੀ ਮੌਜੂਦ ਰਹੇ।

ਮੰਗਲਵਾਰ ਨੂੰ ਸੈਂਟਰਲ ਮਿਲਟਰੀ ਕਮੀਸ਼ਨ ਦੀ ਬੈਠਕ ਵਿੱਚ ਚਿਨਫਿੰਗ ਨੇ ਕਿਹਾ ਕਿ ਪੀਪਲਸ ਲਿਬਰੇਸ਼ਨ ਆਰਮੀ ਦੇ ਸੈਨਿਕਾਂ ਦੇ ਅਧਿਐਨ ਨੂੰ ਵਿਆਪਕ ਰੂਪ ਨਾਲ ਵਧਾਇਆ ਜਾਵੇ ਅਤੇ ਫੌਜ ਨੂੰ ਜੰਗ ਲਈ ਤਿਆਰ ਕੀਤਾ ਜਾਵੇ। ਦੱਸ ਦਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਚੀਨ ਦਾ ਅਮਰੀਕਾ ਅਤੇ ਆਸਟਰੇਲੀਆ ਦੇ ਨਾਲ ਵੀ ਤਣਾਅ ਚਰਮ ‘ਤੇ ਹੈ।

ਉੱਧਰ ਸ਼ੀ ਨੇ ਫੌਜ ਨੂੰ ਆਦੇਸ਼ ਦਿੱਤਾ ਕਿ ਉਹ ਸਭ ਤੋਂ ਖ਼ਰਾਬ ਹਾਲਤ ਦੀ ਕਲਪਨਾ ਕਰਨ, ਉਸ ਦੇ ਵਾਰੇ  ਸੋਚਣ ਅਤੇ ਜੰਗ ਲਈ ਆਪਣੀ ਤਿਆਰੀਆਂ ਅਤੇ ਟਰੇਨਿੰਗ ਨੂੰ ਵਧਾਉਣ, ਤਮਾਮ ਮੁਸ਼ਕਲ ਸਥਿਤੀਆਂ ਨਾਲ ਤੁਰੰਤ ਅਤੇ ਪ੍ਰਭਾਵੀ ਤਰੀਕੇ ਨਾਲ ਨਜਿੱਠਣ। ਨਾਲ ਹੀ ਪੂਰੀ ਮਜ਼ਬੂਤੀ ਦੇ ਨਾਲ ਰਾਸ਼ਟਰੀ ਸੁਰੱਖਿਆ ਅਤੇ ਵਿਕਾਸ ਸਬੰਧੀ ਹਿੱਤਾਂ ਦੀ ਰੱਖਿਆ ਕਰਨ।

Share this Article
Leave a comment