ਚੀਨ ਦਾ ਵੁਹਾਨ ਹੋਇਆ ਕੋਰੋਨਾ ਮੁਕਤ, ਆਖਰੀ ਮਰੀਜ਼ ਨੂੰ ਮਿਲੀ ਹਸਪਤਾਲ ਤੋਂ ਛੁੱਟੀ

TeamGlobalPunjab
2 Min Read

ਬੀਜਿੰਗ: ਚੀਨ ਦੇ ਜਿਸ ਸ਼ਹਿਰ ਤੋਂ ਕੋਰੋਨਾ ਵਾਇਰਸ ਦਾ ਸੰਕਰਮਣ ਪੂਰੀ ਦੁਨੀਆ ਵਿੱਚ ਫੈਲਿਆ, ਉਹ ਹੁਣ ਕੋਰੋਨਾ ਮੁਕਤ ਹੋ ਗਿਆ ਹੈ। ਚੀਨੀ ਸ਼ਹਿਰ ਵੁਹਾਨ ਵਿੱਚ ਹੁਣ ਕੋਰੋਨਾ ਵਾਇਰਸ ਨਾਲ ਸੰਕਰਮਿਤ ਇੱਕ ਵੀ ਮਰੀਜ਼ ਹਸਪਤਾਲ ਵਿੱਚ ਭਰਤੀ ਨਹੀਂ ਹੈ। ਵੁਹਾਨ ਵਿੱਚ ਸੰਕਰਮਿਤ 12 ਆਖਰੀ ਮਰੀਜ਼ਾਂ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਤੋਂ ਬਾਅਦ ਵੁਹਾਨ ਨੂੰ ਕੋਰੋਨਾ ਮੁਕਤ ਦੱਸ ਦਿੱਤਾ ਗਿਆ ਹੈ।

ਐਤਵਾਰ ਨੂੰ ਚੀਨ ਦੇ ਨੈਸ਼ਨਲ ਹੈਲਥ ਕਮੀਸ਼ਨ ਦੇ ਬੁਲਾਰੇ ਮੀ ਫੇਂਗ ਨੇ ਕਿਹਾ ਕਿ ਵੁਹਾਨ ਪ੍ਰਸ਼ਾਸਨ ਅਤੇ ਨੈਸ਼ਨਲ ਮੈਡੀਕਲ ਏਡ ਦੀ ਕੀਤੀ ਗਈ ਕੋਸ਼ਿਸ਼ਾਂ ਦੀ ਵਜ੍ਹਾ ਕਾਰਨ ਵੁਹਾਨ ਕੋਰੋਨਾ ਫਰੀ ਹੋ ਚੁੱਕਿਆ ਹੈ। 26 ਅਪ੍ਰੈਲ ਤੱਕ ਇੱਥੇ ਸੰਕਰਮਣ ਦੇ ਸਾਰੇ ਮਾਮਲੇ ਖਤਮ ਹੋ ਗਏ ਸਨ।

ਵੁਹਾਨ ਦੇ ਕੋਰੋਨਾ ਮੁਕਤ ਹੋਣ ਦਾ ਐਲਾਨ ਆਖਰੀ ਮਰੀਜ਼ ਦੇ ਹਸਪਤਾਲ ਤੋਂ ਡਿਸਚਾਰਜ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕੀਤਾ ਗਿਆ। ਆਖਰੀ ਮਰੀਜ਼ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਸੀ। ਹੁਬੇਈ ਪ੍ਰਾਂਤ ਵਿੱਚ ਇਹ ਸੰਕਰਮਣ ਦਾ ਆਖਿਰੀ ਗੰਭੀਰ ਮਾਮਲਾ ਸੀ। ਐਤਵਾਰ ਨੂੰ 77 ਸਾਲ ਦੇ ਉਸ ਆਖਰੀ ਮਰੀਜ਼ ਨੂੰ ਵੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਵੁਹਾਨ ਵਿੱਚ ਸਭ ਤੋਂ ਪਹਿਲਾਂ ਦਸੰਬਰ ਮਹੀਨੇ ਵਾਇਰਸ ਸੰਕਰਮਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸੰਕਰਮਣ ਦੇ ਹਜ਼ਾਰਾਂ ਮਾਮਲੇ ਸਾਹਮਣੇ ਆਏ। ਸਭ ਤੋਂ ਜ਼ਿਆਦਾ 18 ਫਰਵਰੀ ਨੂੰ 38,020 ਸੰਕਰਮਣ ਦੇ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ‘ਚੋਂ ਲਗਭਗ 10 ਹਜ਼ਾਰ ਦੀ ਹਾਲਤ ਬਹੁਤ ਗੰਭੀਰ ਸੀ।

- Advertisement -

Share this Article
Leave a comment