ਰਾਜਪੁਰਾ ਪੱਤਰਕਾਰ ਖ਼ੁਦਕੁਸ਼ੀ ਮਾਮਲਾ : ਸਾਬਕਾ ਵਿਧਾਇਕ ਕੰਬੋਜ਼ ਨੇ ਹਾਈ ਕੋਰਟ ‘ਚ ਲਾਈ ਅਗਾਊਂ ਜ਼ਮਾਨਤ ਦੀ ਅਰਜ਼ੀ

Rajneet Kaur
3 Min Read

ਰਾਜਪੁਰਾ: ਰਾਜਪੁਰਾ ਦੇ ਪੱਤਰਕਾਰ ਰਮੇਸ਼ ਸ਼ਰਮਾ ਦੀ ਆਤਮ ਹੱਤਿਆ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੀ ਅਗਾਊਂ ਜ਼ਮਾਨਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚੇ ਜਿੱਥੇ ਦੋਵਾਂ ਪੱਖਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਅਗਲੀ ਸੁਣਵਾਈ 21 ਦਸੰਬਰ ਨੂੰ ਤੈਅ ਕੀਤੀ ਗਈ ਹੈ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਸਿਡਨੀ ਆਸਟ੍ਰੇਲੀਆ ਵਿੱਚ ਬੈਠ ਕੇ ਐਡਵੋਕੇਟ ਦੇ ਮਾਧਿਅਮ ਤੋਂ ਹਾਈ ਕੋਰਟ ਵਿੱਚ ਅਗਾਊ ਜਮਾਨਤ ਲਗਾਈ ਹੈ।

ਦਸਣਯੋਗ ਹੈ ਕਿ ਪੱਤਰਕਾਰ ਰਮੇਸ਼ ਕੁਮਾਰ ਨੇ 11 ਨਵੰਬਰ ਨੂੰ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਰਮੇਸ਼ ਕੁਮਾਰ ਸ਼ਰਮਾ ਨੇ ਇੱਕ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ। ਜਿਸ ‘ਚ ਉਸਨੇ ਉਸਦੀ ਮੌਤ ਦੇ ਲਈ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਬੇਟਾ ਨਿਰਭੈ ਸਿੰਘ ਮਿਲਟੀ ਕੰਬੋਜ਼, ਸੰਜੀਵ ਕੁਮਾਰ ਗਰਗ, ਭੁਪਿੰਦਰ ਕਪੂਰ, ਲਵਕੇਸ਼ ਕਪੂਰ, ਅਵਤਾਰ ਸਿੰਘ ਜਿੰਮੇਵਾਰ ਠਹਿਰਾਇਆ ਸੀ। ਇਨ੍ਹਾਂ ਹੀ ਨਹੀ ਇੱਕ ਸੁਸਾਈਡ ਨੋਟ ਵੀ ਲਿੱਖਿਆ ਗਿਆ। ਜਿਸ ਤੇ ਰਾਜਪੁਰਾ ਪੁਲਿਸ ਨੇ ਉਕਤ ਆਰੋਪੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।  ਪੁਲਿਸ ਨੇ ਸਾਬਕਾ ਵਿਧਾਇਕ ਕੰਬੋਜ ਸਣੇ ਹੋਰਨਾਂ ਆਰੋਪੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਪਰ ਕੋਈ ਵੀ ਮੁਲਜ਼ਮ ਪੁਲਿਸ ਵੱਲੋਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਸਾਬਕਾ ਵਿਧਾਇਕ ਕੰਬੋਜ ਨੇ ਕੁਝ ਦਿਨ ਪਹਿਲਾਂ ਸੈਸ਼ਨ ਕੋਰਟ ‘ਚ ਜ਼ਮਾਨਤ ਲਈ ਅਰਜ਼ੀ ਲਾਈ ਸੀ, ਪਰ ਉਸਦੀ ਜ਼ਮਾਨਤ ਅਰਜ਼ੀ ਖਾਰਜ ਹੋ ਗਈ ਸੀ। ਇਨ੍ਹਾਂ ਹੀ ਨਹੀਂ, ਪੁਲਿਸ ਨੂੰ ਲੱਗਦਾ ਸੀ ਕਿ ਵਿਧਾਇਕ ਕੰਬੋਜ਼ ਵਿਦੇਸ਼ ਭੱਜ ਸਕਦੇ ਹਨ। ਇਸ ਲਈ ਕੁਝ ਦਿਨ ਪਹਿਲਾਂ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਹੁਣ ਲੱਗਦਾ ਹੈ ਕਿ ਪੁਲਿਸ ਦੇ ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਪਹਿਲਾਂ ਹੀ ਉਹ ਵਿਦੇਸ਼ ਭੱਜ ਗਏ ਸਨ।

ਥਾਣਾ ਸਿਟੀ ਦੇ ਐੱਸਐੱਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੁਆਰਾ ਲਗਾਈ ਗਈ ਅਗਾਊਂ ਜ਼ਮਾਨਤ ਵਿੱਚ ਪਤਾ ਲੱਗਿਆ ਹੈ ਕਿ ਕੰਬੋਜ਼ ਭਾਰਤ ਵਿੱਚ ਨਹੀਂ ਬਲਕਿ ਵਿਦੇਸ਼ ਵਿੱਚ ਹੈ। ਜਿਸ ਵਿੱਚ ਕੰਬੋਜ਼ ਦੇ ਐਡਵੋਕੇਟ ਨੇ ਮੰਨਿਆ ਕਿ ਉਸਦਾ ਕਲਾਈਂਟ ਸਿਡਨੀ ਵਿੱਚ ਬੈਠ ਕੇ ਐਫੀਡੈਵਟ ਭੇਜਿਆ ਹੈ ਤੇ ਉਸਦਾ ਕਲਾਈਂਟ ਵਿਦੇਸ਼ ਵਿੱਚ ਹੈ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਅਗਲੀ ਸੁਣਵਾਈ 21 ਦਸੰਬਰ ਨੂੰ ਤੈਅ ਕਰ ਦਿੱਤੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment