ਨਵੀਂ ਦਿੱਲੀ: 23 ਸਾਲਾਂ ਪਹਿਲਵਾਨ ਸਾਗਰ ਦੀ ਮੌਤ ਦੇ ਸਿਲਸਿਲੇ ਵਿਚ, ਦਿੱਲੀ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਉਸਨੂੰ ਦਿੱਲੀ ਪੁਲਿਸ ਦੇ ਹਵਾਲੇ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
A team of Special Cell SR led by Inspector Shivkumar, Inspector Karambir & supervised by ACP Attar Singh has arrested Sushil Kumar & Ajay from Mundka area of Delhi in connection with the killing of 23-year-old Sagar Rana at Chhatrasal Stadium: Delhi Police
— ANI (@ANI) May 23, 2021
ਹਲਾਂਕਿ ਪਹਿਲਾਂ ਦਿੱਲੀ ਪੁਲਿਸ ਨੇ ਇਸ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਸੀ, ਪਰ ਹੁਣ ਦਿੱਲੀ ਪੁਲਿਸ ਦਾ ਬਿਆਨ ਆਇਆ ਹੈ ਕਿ ਸੁਸ਼ੀਲ ਕੁਮਾਰ ਅਤੇ ਉਸ ਦੇ ਸਹਿਯੋਗੀ ਅਜੇ ਨੂੰ ਦਿੱਲੀ ਦੇ ਮੁੰਡਕਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਪੈਸ਼ਲ ਸੈੱਲ ਦੇ ਸੀਪੀ ਨੀਰਜ ਠਾਕੁਰ ਵਲੋਂ ਇਹ ਬਿਆਨ ਦਿੱਤਾ ਗਿਆ ਹੈ।
ਦੱਸ ਦਈਏ ਸੁਸ਼ੀਲ ਕੁਮਾਰ ਅਤੇ ਉਸਦੇ ਕਈ ਸਾਥੀਆਂ ਦੀ ਬੀਤੀ 4 ਮਈ ਦੀ ਰਾਤ ਛਤਰਸਾਲ ਸਟੇਡੀਅਮ ਵਿਖੇ ਜੂਨੀਅਰ ਪਹਿਲਵਾਨ ਸਾਗਰ ਰਾਣਾ ਨਾਲ ਲੜਾਈ ਹੋਈ ਸੀ । ਇਸ ਲੜਾਈ ਦੌਰਾਨ ਸਾਗਰ ਅਤੇ ਚਾਰ ਹੋਰ ਪਹਿਲਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ, ਬਾਅਦ ਵਿੱਚ ਸਾਗਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਸੁਸ਼ੀਲ ਕੁਮਾਰ ਮੌਕੇ ਤੇ ਮੌਜੂਦ ਸੀ। ਮੌਕੇ ‘ਤੇ ਮੌਜੂਦ ਚਸ਼ਮਦੀਦ ਗਵਾਹਾਂ ਅਤੇ ਸੀਸੀਟੀਵੀ ਫੁਟੇਜ ਤੋਂ ਬਾਅਦ, ਦਿੱਲੀ ਪੁਲਿਸ ਸੁਸ਼ੀਲ ਕੁਮਾਰ ਦੀ ਭਾਲ ਕਰ ਰਹੀ ਸੀ । ਪੁਲਿਸ ਨੇ ਕੁਝ ਦਿਨ ਪਹਿਲਾਂ ਲੁੱਕਆਊਟ ਸਰਕੂਲਰ ਯਾਨੀ ਐਲਓਸੀ (LOC) ਨੋਟਿਸ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਸੁਸ਼ੀਲ ਕੁਮਾਰ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਸੀ । ਜਿਸ ਤੋਂ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ ਫਰਾਰ ਸੀ। ਉਸਦੀ ਭਾਲ ਵਿਚ ਦਿੱਲੀ ਅਤੇ ਹਰਿਆਣਾ ਪੁਲਿਸ ਲਗਾਤਾਰ ਛਾਪੇ ਮਾਰ ਰਹੀ ਸੀ ।
ਹੁਣ ਜਾਂਚ ਦੇ ਲਿੰਕ ਵੀ ਪੰਜਾਬ ਨਾਲ ਜੁੜ ਗਏ ਹਨ। ਸਾਗਰ ਪਹਿਲਵਾਨ ਕਤਲ ਕੇਸ ਵਿਚ ਵਾਂਟੇਡ ਪਹਿਲਵਾਨ ਸੁਸ਼ੀਲ ਕੁਮਾਰ ਦੇ ਕੋਲ ਜਿਹੜਾ ਮੋਬਾਈਲ ਹੈ, ਉਹ ਬਠਿੰਡਾ ਨਿਵਾਸੀ ਸੁਖਬੀਰ ਸਿੰਘ ਉਰਫ ਕਾਲਾ ਪਹਿਲਵਾਨ ਦੇ ਨਾਮ ‘ਤੇ ਹੈ।