ਨਵੀਂ ਦਿੱਲੀ: ਪਹਿਲਵਾਨ ਬਜਰੰਗ ਪੂਨੀਆ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ ਕਿ ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਿਸ ਕਰ ਰਿਹਾ ਹਾਂ। ਇਹ ਸਿਰਫ ਕਹਿਣ ਲਈ ਮੇਰੀ ਚਿੱਠੀ ਹੈ।
ਚਿੱਠੀ ਵਿੱਚ ਬਜਰੰਗ ਪੁਨੀਆ ਨੇ ਕੁਸ਼ਤੀ ਮਹਾਂ ਸੰਘ ‘ਤੇ ਬ੍ਰਿਜਭੂਸ਼ਣ ਦੇ ਕਰੀਬੀ ਸੰਜੇ ਸਿੰਘ ਦੀ ਜਿੱਤ ਦਾ ਵਿਰੋਧ ਜਤਾਇਆ ਹੈ । ਬਜਰੰਗ ਅਵਾਰਡ ਵਾਪਿਸ ਦੇਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਗਏ ਸੀ ਪਰ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ । ਉਹ ਆਪਣੇ ਅਵਾਰਡ ਫੁੱਟਪਾਥ ‘ਤੇ ਰੱਖ ਕੇ ਆ ਗਏ ।
ਆਪਣੇ ਆਪ ਨੂੰ ‘ਅਪਮਾਨਿਤ ਪਹਿਲਵਾਨ’ ਦੱਸਦਿਆਂ ਬਜਰੰਗ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਦਾ ਅਪਮਾਨ ਹੋਣ ਤੋਂ ਬਾਅਦ ਉਹ ਇੰਨੀ ਇੱਜ਼ਤ ਵਾਲੀ ਜ਼ਿੰਦਗੀ ਨਹੀਂ ਜੀਅ ਸਕੇਗਾ, ਇਸ ਲਈ ਉਹ ਆਪਣਾ ਸਨਮਾਨ ਵਾਪਿਸ ਕਰ ਰਿਹਾ ਹੈ। ਹੁਣ ਉਹ ਇਸ ਸਨਮਾਨ ਦੇ ਬੋਝ ਹੇਠ ਨਹੀਂ ਰਹਿ ਸਕਦਾ। ਦਸ ਦਈਏ ਕਿ ਬਜਰੰਗ ਪੁਨੀਆ ਨੂੰ 12 ਮਾਰਚ 2019 ਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।