ਨਿਊਯਾਰਕ: ਦੁਨੀਆ ‘ਚ ਅਜਿਹੇ ਜਹਿਰੀਲੇ ਜਾਨਵਰਾਂ ਦੀ ਕਮੀ ਨਹੀਂ ਹੈ, ਜਿਨ੍ਹਾਂ ਦੇ ਕੱਟਣ ਜਾਂ ਡੰਗ ਮਾਰਨ ਨਾਲ ਇਨਸਾਨ ਦੀ ਜਾਨ ਜਾ ਸਕਦੀ ਹੈ। ਖੋਜ ਵਿੱਚ ਹਰ ਦਿਨ ਹਜ਼ਾਰਾਂ ਨਵੇਂ-ਨਵੇਂ ਜੀਵ ਨਿੱਕਲ ਆਉਂਦੇ ਹਨ ਕੁੱਝ ਅਜਿਹੀ ਹੀ ਇੱਕ ਮੱਛੀ ਹੈ ਜੋ ਇੰਡੋ ਪੈਸਿਫਿਕ ਏਰੀਆ ਵਿੱਚ ਪਾਈ ਜਾਂਦੀ ਹੈ, ਇਸ ਦਾ ਨਾਮ ਹੈ ‘ਸਟੋਨ ਫਿਸ਼’। ਇਹ ਮੱਛੀ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਜਾਨਵਰਾਂ ਵਿੱਚ ਸ਼ਾਮਲ ਹੈ। ‘ਸਟੋਨ ਫਿਸ਼’ ਜ਼ਿਆਦਾਤਰ ਮਕਰ ਰੇਖਾ ਦੇ ਆਸਪਾਸ ਸਮੁੰਦਰ ਵਿੱਚ ਪਾਈ ਜਾਂਦੀ ਹੈ । ਇਸ ਮੱਛੀ ਦੇ ਜ਼ਹਿਰ ਨੂੰ ਸਾਈਨਾਇਡ ਤੋਂ ਵੀ ਜ਼ਿਆਦਾ ਜ਼ਹਿਰੀਲਾ ਮੰਨਿਆ ਗਿਆ ਹੈ।
ਸਟੋਨ ਫਿਸ਼ ਵਿਸ਼ਵ ‘ਚ ਪਾਈ ਜਾਣ ਵਾਲੀ ਤਮਾਮ ਮਛੀਆਂ ਤੋਂ ਬਿਲਕੁੱਲ ਵੱਖਰੀ ਹੈ। ਜਿੱਥੇ ਮਛੀਆਂ ਦਾ ਸਰੀਰ ਬਹੁਤ ਕੋਮਲ ਹੁੰਦਾ ਹੈ, ਉੱਥੇ ਹੀ ਇਸਦਾ ਸਰੀਰ ਪੱਥਰ ਵਰਗਾ ਸਖ਼ਤ ਹੁੰਦਾ ਹੈ। ਹਾਲਾਂਕਿ ਦੇਖਣ ‘ਚ ਇਹ ਮੱਛੀ ਬਿਲਕੁੱਲ ਪੱਥਰ ਦੀ ਤਰ੍ਹਾਂ ਲੱਗਦੀ ਹੈ ਇਸ ਲਈ ਲੋਕ ਇਸ ਦੇ ਸ਼ਿਕਾਰ ਹੋ ਜਾਂਦੇ ਹਨ।
ਪਲਕ ਝੱਪਕਦੇ ਹੀ ਕਰ ਦਿੰਦੀ ਹਮਲਾ
ਇਹ ਮੱਛੀ ਪੈਰ ਰੱਖਦੇ ਹੀ 0 . 015 ਸਕਿੰਟ ਦੀ ਤੇਜੀ ਨਾਲ ਆਪਣਾ ਜ਼ਹਿਰ ਛੱਡਦੀ ਹੈ ਯਾਨੀ ਕਿ ਪਲਕ ਝਪਕਦੇ ਸਮੇਂ ‘ਚ ਹੀ ਇਹ ਆਪਣਾ ਕੰਮ ਕਰ ਦਿੰਦੀ ਹੈ। ਇਸ ਮੱਛੀ ਦਾ ਜ਼ਹਿਰ ਇੰਨਾ ਖਤਰਨਾਕ ਹੈ ਕਿ ਇਸਦੀ ਇੱਕ ਬੂੰਦ ਜੇਕਰ ਕਿਸੇ ਸ਼ਹਿਰ ਦੇ ਪਾਣੀ ਵਿੱਚ ਮਿਲਾ ਦਿੱਤੀ ਜਾਵੇ ਤਾਂ ਸ਼ਹਿਰ ਦੇ ਹਰ ਇਨਸਾਨ ਦੀ ਮੌਤ ਹੋ ਸਕਦੀ ਹੈ।
ਜ਼ਹਿਰ ਦੇ ਸੰਪਰਕ ‘ਚ ਆਉਣ ਵਾਲੇ ਕਿਸੇ ਜੀਵ ਜਾਂ ਇਨਸਾਨ ਦੀ ਜਾਨ ਬਚਦੀ ਤਾਂ ਨਹੀਂ, ਪਰ ਜੇਕਰ ਕਿਸੇ ਖਾਸ ਅੰਗ ‘ਤੇ ਅਸਰ ਪਿਆ ਹੋਵੇ ਤੇ ਜ਼ਿਆਦਾ ਦੇਰ ਨਾਂ ਹੋਈ ਹੋਵੇ ਤਾਂ ਉਸ ਅੰਗ ਨੂੰ ਕੱਟ ਕੇ ਵੱਖ ਕਰਨ ‘ਤੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਹਾਲੇ ਤੱਕ ਇਸ ਮੱਛੀ ਦੇ ਜ਼ਹਿਰ ਦਾ ਸ਼ਿਕਾਰ ਹੋਣ ਵਾਲੇ ਕਿਸੇ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਹੈ ਦੁਨੀਆ ਦੀ ਸਭ ਤੋਂ ਖਤਰਨਾਕ ਮੱਛੀ, ਇਸ ਦੀ ਇੱਕ ਬੂੰਦ ਜ਼ਹਿਰ ਕਰ ਸਕਦੀ ਪੂਰੇ ਸ਼ਹਿਰ ਨੂੂੰ ਖਤਮ

Leave a Comment
Leave a Comment