1917 ਵਿੱਚ ਫੈਲੀ ਬਿਮਾਰੀ ਤੋਂ ਬਾਅਦ ਹੁਣ ਦੂਜੀ ਵਾਰ ਮਹਾਮਾਰੀ ਦਾ ਸੰਤਾਪ ਹੰਢਾਅ ਰਹੀ ਹੈ ਬਜੁਰਗ ਮਹਿਲਾ

TeamGlobalPunjab
1 Min Read

ਸਪੇਨ  : ਕੋਰੋਨਾ ਵਾਇਰਸ ਦੇ ਮਾਮਲੇ ਅਜ ਦਿਨ ਬ ਦਿਨ ਵਧਦੇ ਜਾ ਰਹੇ ਹਨ । ਇਸ ਦੇ ਚਲਦਿਆਂ ਅਜ ਇਕ ਅਜਿਹੀ ਬਜੁਰਗ ਮਹਿਲਾ ਇਲਾਜ ਤੋਂ ਬਾਅਦ ਸਿਹਤਮੰਦ ਹੋ ਗਈ ਹੈ ਜਿਸ ਨੇ 1918 ਵਿਚ ਫੈਲੀ ਮਹਾਮਾਰੀ ਦਾ ਸੰਤਾਪ ਵੀ ਆਪਣੇ ਪਿੰਡੇ ਤੇ ਹੰਢਾਇਆ ਸੀ । ਰਿਪੋਰਟਾਂ ਅਨੁਸਾਰ ਐਨਾ ਡੇਲ ਵੇਲਾ ਨਾਮਕ ਮਹਿਲਾ ਨੇ 36 ਮਹੀਨੇ ਚੱਲੀ ਸਪੈਨਿਸ਼ ਫਲੂ ਨਾਲ ਪ੍ਰਭਾਵਿਤ ਹੋਈ ਸੀ।

ਦਸ ਦੇਈਏ ਕਿ ਉਸ ਸਮੇਂ ਉਸ ਸਮੇਂ ਮਹਾਮਾਰੀ ਕਾਰਨ 500 ਮਿਲੀਅਨ ਵਿਅਕਤੀ ਪ੍ਰਭਾਵਿਤ ਹੋਏ ਸਨ। ਇਹ ਬੁੱਢੀ ਦਾਦੀ ਇਸ ਸਮੇਂ 106 ਸਾਲਾਂ ਦੀ ਹੋ ਗਈ ਹੈ ਅਤੇ ਇਸ ਨੇ ਕੋਰੋਨਾ ਵਾਇਰਸ ਨੂੰ ਹਰਾ ਦਿੱਤਾ ਹੈ । ਜਾਣਕਾਰੀ ਮੁਤਾਬਕ ਇਹ ਮਹਿਲਾ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਜੇਰੇ ਇਲਾਜ ਸੀ ਜਿਥੋਂ ਹੁਣ ਉਸ ਨੂੰ ਛੁੱਟੀ ਮਿਲ ਗਈ ਹੈ । ਰਿਪੋਰਟਾਂ ਅਨੁਸਾਰ ਇਸ ਤੋਂ ਇਲਾਵਾ ਦੋ ਹੋਰ 101 ਸਾਲਾਂ ਦੇ ਬਜੁਰਗ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾ ਚੁੱਕੇ ਹਨ ।

ਧਿਆਨ ਦੇਣ ਯੋਗ ਹੈ ਕਿ ਇਸ ਮਹਾਮਾਰੀ ਕਾਰਨ ਹੁਣ ਤੱਕ ਇਕ ਲੱਖ 97 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਜਦੋਂ ਕਿ 28 ਲੱਖ 30 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।

- Advertisement -

Share this Article
Leave a comment