ਗੁਆਂਢੀ ਮੁਲਕ ਪਾਕਿਸਤਾਨ ‘ਚ ਵਾਪਰੀ ਵੱਡੀ ਘਟਨਾ, 26 ਮਰੇ 13 ਦਾ ਹਾਲਤ ਗੰਭੀਰ

TeamGlobalPunjab
1 Min Read

ਗਿਲਗਿਤ : ਪੀਓਕੇ ਦੇ ਗਿਲਗਿਤ ਬਾਲਿਤਸਤਾਨ ਦੇ ਪਹਾੜੀ ਇਲਾਕੇ ‘ਚ ਬ੍ਰੇਕ ਖਰਾਬ ਹੋਣ ਕਾਰਨ ਇੱਕ ਬੱਸ ਦੁਰਘਟਨਾ ਦਾ ਸ਼ਿਕਾਰ ਹੋ ਗਈ ਜਿਸ ਵਿੱਚ 26 ਵਿਅਕਤੀਆਂ ਦੀ ਮੌਤ ਅਤੇ 13 ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਹਾੜੀ ਰਸਤਾ ਹੋਣ ਕਾਰਨ ਵਾਹਨ ਚਾਲਕ ਦਾ ਕਿਸੇ ਕਾਰਨ ਨਿਯੰਤਰਨ ਖੋਹਿਆ ਗਿਆ ਜਿਸ ਕਾਰਨ ਇਹ ਹਾਦਸਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਗਿਲਗਿਤ ਬਾਲਟਿਸਤਾਨ ਦੇ ਕੋਲ ਖੈਬਰ ਪਖਤੂਨਖਵਾ ਪ੍ਰਾਂਤ ਦੀ ਸੀਮਾਂ ‘ਤੇ ਬਾਬੁਸਰ ਟਾਪ ਇਲਾਕੇ ਵਿੱਚ ਹੋਇਆ ਹੈ।

ਮੀਡੀਆ ‘ਚ ਆਈਆਂ ਖਬਰਾਂ ਮੁਤਾਬਿਕ ਬਸ ਸਕਾਦਵਰ ਤੋਂ ਰਾਵਲਪਿੰਡੀ ਵੱਲ ਜਾ ਰਹੀ ਸੀ ਅਤੇ ਇਸ ਵਿੱਚ 16 ਸੈਨਿਕ ਕਰਮਚਾਰੀਆਂ ਸਮੇਤ 40 ਯਾਤਰੀ ਮੌਜੂਦ ਸਨ। ਜਾਣਕਾਰੀ ਮੁਤਾਬਿਕ ਇਹ ਰਸਤਾ ਜਿਆਦਾਤਰ ਸੈਲਾਨੀ ਵਰਤਦੇ ਹਨ ਅਤੇ ਇਹ ਜੂਨ ਤੋਂ ਅਕਤੂਬਰ ਦੇ ਦਰਮਿਆਨ ਹੀ ਖੁੱਲ੍ਹਦਾ ਹੈ। ਇਸ ਤੋਂ ਬਾਅਦ ਬਰਫਬਾਰੀ ਕਾਰਨ  ਇਹ ਬੰਦ ਰਹਿੰਦਾ ਹੈ।

Share this Article
Leave a comment