ਇਕੋਨਾਮਿਸਟ ਇੰਟੇਲਿਜੇਂਸ ਯੂਨਿਟ ਦੇ ਗਲੋਬਲ ਲਿਵੇਬਿਲਿਟੀ ਇੰਡੇਕਸ 2019 ( Global Liveability Index 2019 ) ਵੱਲੋਂ ਦੁਨੀਆ ‘ਚ ਰਹਿਣ ਲਾਇਕ 10 ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਕੈਨੇਡਾ ਦੇ ਤਿੰਨ ਸ਼ਹਿਰ ਸ਼ਾਮਲ ਹਨ। ਉੱਥੇ ਹੀ ਇਸ ਸੂਚੀ ‘ਚ ਭਾਰਤ ਦੀ ਰਾਜਧਾਨੀ ‘ਦਾ ਪ੍ਰਦਰਸ਼ਨ ਖਰਾਬ ਰਿਹਾ।
ਕੈਨੇਡਾ ਦੇ ਕੈਲਗਰੀ, ਵੈਨਕੁਵਰ ਅਤੇ ਟੋਰਾਂਟੋ ਨੇ ਵਿਸ਼ਵ ਦੇ ਸਭ ਤੋਂ ਵਧੀਆ 10 ਸ਼ਹਿਰਾਂ ਦੀ ਸੂਚੀ ਵਿੱਚ ਥਾਂ ਬਣਾ ਲਈ ਹੈ। ਇਸ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਆਸਟਰੀਆ ਦਾ ਵਿਆਨਾ ਸ਼ਹਿਰ ਰਿਹਾ।
ਦੱਸ ਦੇਈਏ ਕਿ ਇਸ ਸੂਚੀ ‘ਚ ਸ਼ਹਿਰਾਂ ਨੂੰ ਇਨ੍ਹਾਂ ਮਾਪਦੰਡਾਂ ਦੇ ਆਧਾਰ ‘ਤੇ ਰੱਖਿਆ ਜਾਂਦਾ ਹੈ
-ਸਥਿਰਤਾ ( ਸਟੈਬਿਲਿਟੀ )
-ਸਿਹਤ ਸੰਭਾਲ
-ਸਭਿਆਚਾਰ ਅਤੇ ਵਾਤਾਵਰਣ
-ਸਿੱਖਿਆ
-ਇੰਫਰਾਸਟਰਕਚਰ
| ਸਥਾਨ | ਸਭ ਤੋਂ ਵਧੀਆ ਰਹਿਣ ਲਾਇਕ ਸ਼ਹਿਰ | ਸਭ ਤੋਂ ਖਰਾਬ ਰਹਿਣ ਲਾਇਕ ਸ਼ਹਿਰ |
|---|---|---|
| 1. | ਆਸਟਰੀਆ, ਵਿਆਨਾ | ਕਰਾਕਸ, ਵੈਨਜ਼ੂਏਲਾ |
| 2. | ਆਸਟਰੇਲੀਆ, ਮੈਲਬੌਰਨ | ਐਲਜੀਅਰਜ਼, ਅਲਜੀਰੀਆ |
| 3. | ਆਸਟਰੇਲੀਆ, ਸਿਡਨੀ | ਡੁਆਲਾ, ਕੈਮਰੂਨ |
| 4. | ਜਾਪਾਨ, ਓਸਾਕਾ | ਹਰਾਰੇ, ਜ਼ਿੰਬਾਬਵੇ |
| 5. | ਕੈਨੇਡਾ, ਕੈਲਗਰੀ | ਪੋਰਟ ਮੋਰਸਬੀ,ਪਾਪੁਆ ਨਿਊ ਗਿਨੀ |
| 6. | ਕੈਨੇਡਾ, ਵੈਨਕੁਵਰ | ਕਰਾਚੀ, ਪਾਕਿਸਤਾਨ |
| 7. | ਕੈਨੇਡਾ,ਟੋਰਾਂਟੋ | ਤ੍ਰਿਪੋਲੀ, ਲੀਬੀਆ |
| 8. | ਜਪਾਨ, ਟੋਕਿਓ | ਢਾਕਾ, ਬੰਗਲਾਦੇਸ਼ |
| 9. | ਡੈਨਮਾਰਕ, ਕੌਪਨਹੈਗਨ | ਲਾਗੋਸ, ਨਾਈਜੀਰੀਆ |
| 10. | ਆਸਟਰੇਲੀਆ, ਐਡੀਲੇਡ | ਸੀਰੀਆ |

