Home / ਓਪੀਨੀਅਨ / ਵਿਸ਼ਵ ਟੈਲੀਵੀਜ਼ਨ ਦਿਵਸ – ਮਨੋਰੰਜਨ ਦਾ ਵਪਾਰਕ ਸਾਧਨ

ਵਿਸ਼ਵ ਟੈਲੀਵੀਜ਼ਨ ਦਿਵਸ – ਮਨੋਰੰਜਨ ਦਾ ਵਪਾਰਕ ਸਾਧਨ


ਚੰਡੀਗੜ੍ਹ: ਵਿਸ਼ਵ ਟੈਲੀਵੀਜ਼ਨ ਦਿਵਸ ਯੂਨਾਈਟਡ ਨੇਸ਼ਨਜ ਵੱਲੋਂ 21 ਨਵੰਬਰ,1996 ਤੋਂ ਮਨਾਉਣਾ ਸ਼ੁਰੂ ਕੀਤਾ ਗਿਆ। ਮੌਜੂਦਾ ਸਮੇਂ ਵਿੱਚ ਟੈਲੀਵੀਜ਼ਨ ਹਰੇਕ ਦੀ ਲੋੜ ਬਣ ਚੁੱਕਾ ਹੈ। ਜਿਸ ਤੋਂ ਬਿਨਾਂ ਜਿੰਦਗੀ ਅਧੂਰੀ ਹੋ ਗਈ ਹੈ।

ਕਿਸੇ ਵੀ ਪਲ ਦੁਨੀਆਂ ਵਿੱਚ ਹਰ ਵਾਪਰੀ ਘਟਨਾ ਨਾਲੋ ਨਾਲ ਦਿਖਾਈ ਜਾਂਦੀ ਹੈ। ਬਹੁਤੇ ਚੈਨਲ ਜਿਥੇ ਵਪਾਰ ਦਾ ਧੰਦਾ ਬਣਾ ਕੇ ਚਲਾਏ ਜਾ ਰਹੇ ਉਥੇ ਲੋਕਾਂ ਦੀ ਮਾਨਸਿਕ ‘ਤੇ ਆਰਥਿਕ ਲੁੱਟ ਵੱਡੇ ਪੱਧਰ ਤੇ ਕਰ ਰਹੇ ਹਨ, ਅਸ਼ਲੀਲ ਤੇ ਗੈਰ ਵਿਗਿਆਨਕ ਪ੍ਰੋਗਰਾਮ ਲੋਕਾਂ ਦੀ ਸੋਚ ਨੂੰ ਦੂਸ਼ਿਤ ਕਰ ਰਹੇ ਹਨ।

ਸਵੇਰੇ ਸਵੇਰ ਅਖੌਤੀ ਤਾਂਤਰਿਕ, ਜੋਤਸ਼ੀ ਵਿਗਿਆਨਕ ਦੀਆਂ ਕਾਢਾਂ ਦੀ ਦੁਰਵਰਤੋਂ ਕਰਦੇ ਹੋਏ ਕੰਪਿਉਟਰ ਰਾਹੀ ਲੋਕਾਂ ਨੂੰ ਰਾਸ਼ੀ ਫਲ ਦੇ ਚੱਕਰ ‘ਚ ਪਾਉਂਦੇ ਹਨ ਕਮਾਈ ਲਈ ਹਨੂੰਮਾਨ ਤੇ ਸ਼ਿਵ ਕਵਚ, ਮੁੰਦਰੀਆਂ, ਨਗ, ਰੂਦਰ ਵੇਚਦੇ ਹਨ ਤੇ ਟੇਵੇ ਬਣਾ ਕੇ ਕਮਾਈ ਕਰਦੇ ਹਨ।

ਬੱਚਿਆਂ ਨੂੰ ਕਾਰਟੂਨਾਂ ਤੇ ਮਸ਼ਹੂਰੀਆਂ ਪਿਛੇ ਲਾ ਕੇ ਉਨ੍ਹਾਂ ਦੀ ਸੋਚਣ ਸ਼ਕਤੀ ਨੂੰ ਖੁੰਢਿਆ ਕੀਤਾ ਜਾ ਰਿਹਾ ਹੈ। ਰੋਜ਼ਾਨਾ ਵਿਖਾਏ ਜਾ ਰਹੇ ਟੀਵੀ ਸੀਰੀਅਲ ਅਤੇ ਉਨ੍ਹਾਂ ਦੇ ਪਾਤਰ ਸਾਡੀ ਸਿਹਤ ਤੇ ਡੂੰਘਾ ਪ੍ਰਭਾਵ ਛੱਡਦੇ ਹਨ, ਅਸੀਂ ਪਾਤਰਾਂ ਨਾਲ ਮਾਨਸਿਕ ਤੇ ਭਾਵਨਾਤਮਿਕ ਤੌਰ ‘ਤੇ ਇਸ ਤਰਾਂ ਜੁੜ ਜਾਂਦੇ ਹਾਂ ਕਿ ਉਨ੍ਹਾਂ ਦੀ ਖ਼ੁਸ਼ੀ ਵਿੱਚ ਖ਼ੁਸ਼ ਹੋ ਜਾਂਦੇ ਹਾਂ ਤੇ ਦੁੱਖ ਦੇ ਸਮੇ ਖੁਦ ਨੂੰ ਵੀ ਗਮ ਦੇ ਦਰਿਆ ਵਿੱਚ ਡੁੱਬੋ ਲੈਂਦੇ ਹਾਂ।

ਅਸਿੱਧੇ ਤੌਰ ‘ਤੇ ਖੁਦ ਨੂੰ ਉਨ੍ਹਾਂ ਦੀ ਜਗਾ ਰੱਖ ਕੇ ਦੇਖਦੇ ਹਾਂ ਅਤੇ ਮਾਨਸਿਕ ਤੌਰ ‘ਤੇ ਨੁਕਸਾਨ ਪਹੁੰਚਾਉਦੇ ਹਨ। ਇਹ ਜਾਣਦੇ ਹੋਏ ਵੀ ਕਿ ਉਹ ਸਿਰਫ ਐਕਟਿੰਗ ਕਰ ਰਹੇ ਹਨ।

ਚੰਗੀਆਂ ਮਾੜੀਆਂ ਪ੍ਰਸਥਿਤੀਆਂ, ਸੁਖ, ਦੁਖ ਸਿਹਤ ‘ਤੇ ਪ੍ਰਭਾਵ ਪਾਉਂਦੀਆਂ ਹਨ। ਜੇ ਖੁਦ ਨੂੰ ਦੁਖੀ ਮਹਿਸੂਸ ਕਰੀਏ ਤਾਂ ਸਾਡੀ ਊਰਜਾ ਘੱਟ ਹੋ ਜਾਂਦੀ ਹੈ ਤੇ ਜਿਸ ਨਾਲ ਸਿਰ ਦਰਦ ਤੇ ਤਣਾਅ ਹੋ ਜਾਂਦਾ ਹੈ।

ਸ਼ਨਸਨੀਖੇਜ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਸੰਗੀਤ ਦਿਲ ਦੀ ਧੜਕਨ ਵਧਾ ਦਿੰਦਾ ਹੈ ਦਿਲ ਦੀਆਂ ਬਿਮਾਰੀਆਂ ਲੱਗਦੀਆਂ ਹਨ। ਸੀਰੀਅਲਾਂ ਸਮੇਂ ਔਰਤਾਂ ਦੇ ਕੰਮ ਇਸ਼ਾਰੇ ਨਾਲ ਹੀ ਚਲਦੇ ਹਨ।

*** ਵਿਦਵਾਨ ਵਾਲਟੇਅਰ – ਯੂਰਪ ਦਾ ਗੌਤਮ ਬੁੱਧ

ਵਿਦਵਾਨ ਵਾਲਟੇਅਰ ਦਾ ਜਨਮ 21-11-1694 ਨੂੰ ਫਰਾਂਸ ਵਿੱਚ ਹੋਇਆ। ਐਡਵਰਡ ਆਰਨਲਡ ਨੇ ਗੌਤਮ ਬੁੱਧ ਨੂੰ ਏਸ਼ੀਆ ਦਾ ਚਾਨਣ ਆਖਿਆ ਸੀ ਤੇ ਦੁਨੀਆਂ ਦੇ ਸੁਹਿਰਦ ਤੇ ਸਿਆਣਿਆਂ ਨੇ ਵਾਲਟੇਅਰ ਨੂੰ 18ਵੀਂ ਸਦੀ ਦਾ ਪ੍ਰਕਾਸ਼ ਮੂਰਤੀ ਕਿਹਾ ਸੀ।

ਵਾਲਟੇਅਰ ਦੀ ਮਾਤਾ ਸੱਤ ਸਾਲ ਦੀ ਉਮਰ ਵਿੱਚ ਉਸ ਨੂੰ ਸਦਾ ਲਈ ਛੱਡ ਕੇ ਚਲੀ ਗਈ। ਪਿਤਾ ਤੇ ਵੱਡੇ ਭਰਾ ਜੋ ਜੈਨੀ ਵਿਚਾਰਾਂ ਦੇ ਸਨ, ਨਾਲ ਨਾ ਬਣੀ। ਉਸ ਨੇ ਉਚੇਰੀ ਸਿੱਖਿਆ ਪੈਰਿਸ ਦੇ ਕਾਲਜ ਵਿੱਚ ਹਾਸਲ ਕੀਤੀ।

ਉਸਨੇ ਲੂਈਸ ਚੌਧਵੀਂ ਦੀ ਗਾਥਾ ਪੜੀ ਤੇ ਫਰਾਂਸ ਦੀ ਨਿਘਰਦੀ ਹਾਲਤ ਨੂੰ ਅਖੀਰ ਵੇਖਿਆ। ਉਹ ਬਚਪਨ ਤੋਂ ਬੁੱਧੀਜੀਵੀ, ਹਾਜਰ ਜੁਆਬ, ਵਿਅੰਗਕਾਰ ਤੇ ਨਿਡਰ ਸੀ।

ਇਕ ਵਾਰ ਦੇਸ਼ ਦੇ ਲੂਈਸ ਪੰਦਰਾਂ ਦੇ ਰੀਜੈਂਟ ਦਾ ਮਜ਼ਾਕ ਉਡਾਨ ਤੇ ਇਕ ਸਾਲ ਦੀ ਸ਼ਜਾ ਕੱਟਣੀ ਪਈ। 1718 ਵਿੱਚ ਉਸਦੇ ਲਿਖੇ ਕਾਵਿ ਨਾਟਕ ਈਡਿਪ ਦਾ ਦੁਖਾਂਤ ਨੇ ਉਸਨੂੰ ਪ੍ਰਸਿੱਧ ਕਰ ਦਿਤਾ।

ਬਾਦਸ਼ਾਹ ਹੈਨਰੀ ਚੌਥੇ ਦੇ ਜੀਵਨ ਮਹਾਂ ਕਾਵਿ ਲਿਖਣ ਕਰਕੇ ਫਰਾਂਸ ਦਾ ਦਰਬਾਰੀ ਕਵੀ ਬਣਾਇਆ ਗਿਆ। ਪਰ ਉਸਨੂੰ ਇੱਕ ਵਿਅੰਗ ਲਿਖਣ ਕਾਰਣ ਰਜਵਾੜਾ ਦੀ ਨਰਾਜ਼ਗੀ ਕਰਕੇ ਲੰਡਨ ਜਾਣਾ ਪਿਆ।

ਉਸਨੇ ਨਿਊਟਨ ਨੂੰ ਵਿਗਿਆਨ ਦਾ ਚਾਨਣ ਤੇ ਜੋਹਨ ਲਾਕ ਨੂੰ ਜਨਮ ਕਲਿਆਣ ਰਾਜ ਦਾ ਉਸਰਈਆ ਜਾਣਿਆ। ਉਸਨੇ ਫਰਾਂਸ ਤੇ ਸਵਿਟਜ਼ਰਲੈਂਡ ਸਰਹੱਦ ਦੇ ਦੋਵੇਂ ਪਾਸੇ ਜਮੀਨ ਖਰੀਦੀ ਸੀ ਜੇ ਫਰਾਂਸ ਵਾਲੇ ਫੜਨ ਆਉਦੇ ਤਾਂ ਸਵਿਟਜ਼ਰਲੈਂਡ ਚਲਾ ਜਾਂਦਾ ਜੇ ਉਹ ਸਵਿਟਜ਼ਰਲੈਂਡ ਵਾਲੇ ਆਉਦੇ ਤਾਂ ਫਰਾਂਸ ਚਲਾ ਜਾਂਦਾ।

ਉਹ ਗਰੀਬ ਮੁਜਾਹਰਿਆਂ ਦੀ ਰਾਜਵਾੜਿਆਂ ਦੇ ਜੁਲਮ ਤੇ ਕਟੜ ਧਾਰਮਿਕ ਲੋਕਾਂ ਕੋਲੋਂ ਰੱਖਿਆ ਕਰਦਾ। ਉਹ ਸਾਰੀ ਉਮਰ ਧਾਰਮਿਕ ਕੱਟੜਤਾ ਖਿਲਾਫ ਲੜਦਾ ਤੇ ਲਿਖਦਾ ਰਿਹਾ। ਆਖਿਰ ਉਹ 1778 ਵਿੱਚ 84 ਸਾਲ ਦੀ ਉਮਰ ਵਿੱਚ ਸੰਸਾਰ ਤੋਂ ਵਿਦਾ ਹੋ ਗਿਆ। ਉਹ ਸਚਮੁੱਚ ਯੂਰਪ ਦਾ ਗੌਤਮ ਬੁਧ ਸੀ।

Check Also

ਕਣਕ ਵਿੱਚ ਪਹਿਲੇ ਪਾਣੀ ਤੋਂ ਬਾਅਦ ਨਦੀਨਾਂ ਦੀ ਰੋਕਥਾਮ

-ਸਿਮਰਜੀਤ ਕੌਰ ਅਤੇ ਨਵਜੋਤ ਸਿੰਘ ਬਰਾੜ; ਕਣਕ ਵਿੱਚ ਮੁੱਖ ਤੌਰ ‘ਤੇ ਘਾਹ ਵਾਲੇ ਨਦੀਨ (ਜਿਵੇਂ …

Leave a Reply

Your email address will not be published. Required fields are marked *