-ਅਵਤਾਰ ਸਿੰਘ
1839 ਵਿੱਚ ਸਭ ਤੋਂ ਪਹਿਲਾਂ ਫਰਾਂਸੀਸੀ ਵਿਗਿਆਨੀ ਲੂਈਸ ਜੈਕਸ ਨੇ ਫੋਟੋ ਦੇ ਤੱਤ ਦੀ ਖੋਜ ਕਰਨ ਦਾ ਦਾਅਵਾ ਕੀਤਾ।
ਬ੍ਰਿਟਿਸ਼ ਵਿਗਿਆਨੀ ਵਿਲੀਅਮ ਹੈਨਰੀ ਫਾਕਸਟੇਲ ਬੋਟ ਨੇ ਨੈਗੇਟਿਵ ਦੀ ਤਕਨੀਕ ਦੀ ਖੋਜ ਕੀਤੀ। 1834 ਵਿੱਚ ਟੇਲ ਬਾਟ ਵਿਗਿਆਨੀ ਨੇ ਸੈਟਿੰਗ ਪੇਪਰ ਦੀ ਖੋਜ ਕੀਤੀ ਜਿਸ ਨਾਲ ਫੋਟੋ ਨੂੰ ਲੰਮਾ ਸਮਾਂ ਰੱਖਣ ਵਿੱਚ ਮਦਦ ਮਿਲੀ।
7 ਜਨਵਰੀ 1839 ਨੂੰ ਫਰੈਂਚ ਅਕਾਦਮੀ ਆਫ ਸਾਇੰਸ ਨੇ ਇਕ ਰਿਪੋਰਟ ਫੋਟੋਗ੍ਰਾਫੀ ਬਾਰੇ ਤਿਆਰ ਕੀਤੀ। ਫਰਾਂਸ ਦੀ ਸਰਕਾਰ ਨੇ ਇਹ ਰਿਪੋਰਟ ਖਰੀਦ ਕੇ ਆਮ ਜਨਤਾ ਲਈ 19 ਅਗਸਤ 1839 ਨੂੰ ਜਾਰੀ ਕੀਤੀ।
ਇਸ ਲਈ 19 ਅਗਸਤ ਨੂੰ ਇਹ ਦਿਨ ਮਨਾਉਣਾ ਸ਼ੁਰੂ ਹੋਇਆ। ਕੁਦਰਤ ਨੇ ਹਰ ਇਨਸਾਨ ਨੂੰ ਕੈਮਰਾ (ਅੱਖ) ਦਿੱਤਾ ਹੈ ਜਿਸ ਵਿਚ ਹਰ ਵਸਤੂ ਦੀ ਫੋਟੋ ਦਿਮਾਗ ਵਿਚ ਬਣ ਜਾਂਦੀ ਹੈ, ਜਿਸ ਨਾਲ ਰੰਗੀਲੇ ਸੰਸਾਰ ਦਾ ਆਨੰਦ ਮਾਣਿਆ ਜਾਂਦਾ ਹੈ। ਅੱਜ ਫੋਟੋਗ੍ਰਾਫੀ ਦਾ ਕਮਾਲ ਹੈ। ਨਿੱਕੀ ਤੋਂ ਨਿੱਕੀ ਅਤੇ ਵੱਡੀ ਤੋਂ ਵੱਡੀ ਚੀਜ਼ ਦੀ ਫੋਟੋ ਤਿਆਰ ਹੋ ਜਾਂਦੀ ਹੈ। ਅੱਜ ਦੇ ਦਿਨ ਕਈ ਫੋਟੋਗ੍ਰਾਫੀ ਸੰਸਥਾਵਾਂ ਇਸ ਦਿਨ ਨੂੰ ਪ੍ਰਦਰਸ਼ਨੀਆਂ ਲੈ ਕੇ ਮਨਾਉਂਦਿਆਂ ਹਨ।