ਵਿਸ਼ਵ ਅੰਗ ਦਾਨ ਦਿਵਸ – ਅੰਗ ਦਾਨ ਕਰਕੇ ਲੋੜਵੰਦਾਂ ਦੀ ਜ਼ਿੰਦਗੀ ਬਚਾਓ

TeamGlobalPunjab
4 Min Read

-ਅਵਤਾਰ ਸਿੰਘ

ਦੁਨੀਆਂ ਭਰ ਵਿਚ ਹਰ ਸਾਲ 13 ਅਗਸਤ ਨੂੰ ਅੰਗਦਾਨ ਦਿਵਸ ਮਨਾਇਆ ਜਾਂਦਾ ਹੈ। ਅੰਗਦਾਨ ਤੋਂ ਭਾਵ ਹੈ ਕਿਸੇ ਜਿਉਂਦੇ ਜਾਂ ਮਰ ਚੁਕੇ ਵਿਅਕਤੀ ਦੁਆਰਾ ਕਿਸੇ ਲੋੜਵੰਦ ਜੀਵਤ ਵਿਅਕਤੀ ਦੀ ਜਿੰਦਗੀ ਬਚਾਉਣ ਲਈ ਆਪਣੇ ਸਰੀਰ ਦੇ ਅੰਗਾਂ ਜਾਂ ਤੰਤੂਆਂ ਦਾ ਦਾਨ ਕਰਨਾ।

ਮਨੁੱਖ ਤੋਂ ਮਨੁੱਖ ਨੂੰ ਲਗਾਏ ਜਾਣ ਵਾਲੇ ਅੰਗ ਬਦਲਣ ਨੂੰ ‘ਐਲੋ ਟਰਾਂਸਪਲਾਂਟ’ ਤੇ ਕਿਸੇ ਜਾਨਵਰ ਤੋਂ ਮਨੁੱਖ ਨੂੰ ਲਗਾਏ ਜਾਣ ਵਾਲੇ ਅੰਗ ਬਦਲਣ ਨੂੰ ‘ਜੀਨੋ ਟਰਾਂਸਪਲਾਂਟ’ ਕਿਹਾ ਜਾਂਦਾ ਹੈ।

ਜੇ ਕਿਸੇ ਵਿਅਕਤੀ ਦਾ ਕੋਈ ਤੰਤੂ ਜਿਵੇਂ ਚਮੜੀ ਨੂੰ ਉਸੇ ਵਿਅਕਤੀ ਦੇ ਲਾਉਣਾ ਹੋਵੇ ਤਾਂ ‘ਆਟੋ ਲੋਗਸ ਟਰਾਂਸਪਲਾਂਟ’ ਕਹਿੰਦੇ ਹਨ। ਭਾਰਤ ਵਿਚ ਹਰ ਸਾਲ ਦੋ ਲੱਖ ਗੁਰਦੇ ਫੇਲ ਹੋਣ ਤੇ ਮਹਿਜ 8,000 ਹੀ ਗੁਰਦੇ ਦਾਨ ਹੁੰਦੇ ਹਰ ਜਿਗਰ ਦੇ 85 ਹਜ਼ਾਰ ਪਿਛੇ 3% ਜਿਗਰ ਬਦਲੀ ਹੁੰਦੇ। ਦਿਲ ਜਾਂ ਫੇਫੜਿਆਂ ਦੇ ਦਾਨੀ 1% ਤੋਂ ਵੀ ਘੱਟ ਹਨ।

- Advertisement -

ਨੇਤਰਦਾਨੀਆਂ ਦੀ ਗਿਣਤੀ ਵਿੱਚ 4 ਗੁਣਾ ਵਾਧਾ ਹੋਇਆ ਤੇ 11% ਲੋੜਵੰਦਾਂ ਦੀ ਲੋੜ ਪੂਰੀ ਹੁੰਦੀ ਹੈ। ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਦੇ ਅਨੁਸਾਰ ਹਰ ਸਾਲ ਦੇਸ਼ ਵਿੱਚ ਸੜਕ ਹਾਦਸਿਆਂ ਦੌਰਾਨ ਡੇਢ ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ। ਜੇਕਰ ਇਨ੍ਹਾਂ ਵਿੱਚੋਂ 5 ਫੀਸਦੀ ਪਰਿਵਾਰਾਂ ਨੂੰ ਅੰਗ ਦੇਣ ਲਈ ਰਾਜੀ ਕਰ ਲਿਆ ਜਾਵੇ ਤਾਂ ਵੇਟਿੰਗ ਲਿਸਟ ਕੁਝ ਸਾਲਾਂ ਵਿੱਚ ਖਤਮ ਹੋ ਜਾਵੇਗੀ।

ਪੰਜਾਬ ਦੇ ਲੋਕ ਪੜੇ ਲਿਖੇ ਤੇ ਅਗਾਂਹਵਧੂ ਹੋਣ ਦਾ ਦਾਅਵਾ ਕਰਦੇ ਹਨ ਪਰ ਅੰਗਦਾਨ ਕਰਨ ਵਿਚ ਪਹਿਲੇ ਦਸਾਂ ਰਾਜਾਂ ਵਿੱਚ ਵੀ ਨਹੀਂ ਆਉਦਾ। ਚੰਡੀਗੜ ਤੇ ਹਰਿਆਣਾ ਅਗੇ ਹਨ।

18 ਸਾਲ ਤੋਂ 70-80 ਸਾਲ ਦਾ ਸਿਹਤਮੰਦ ਵਿਅਕਤੀ ਆਪਣੇ ਅੰਗ ਦਾਨ ਕਰ ਸਕਦਾ ਹੈ। ਦੇਸ਼ ਵਿੱਚ ਹਰ ਸਾਲ ਢਾਈ ਲੱਖ ਮੌਤਾਂ ਅੰਗ ਬਦਲੀ ਸੰਭਵ ਨਾ ਹੋਣ ਕਾਰਨ ਹੁੰਦੀਆਂ ਹਨ। ਭਾਰਤ ਵਿਚ ਅੰਗਦਾਨੀਆਂ ਦੀ ਸੰਖਿਆ ਕੁਲ ਕੌਮੀ ਵਸੋਂ ਦਾ 0:8 ਪ੍ਰਤੀ ਦਸ ਲੱਖ,ਕੋਰੇਸ਼ੀਆ ਤੇ ਸਪੇਨ ਵਿਚ 36 ਪ੍ਰਤੀ ਦਸ ਲੱਖ ਅਮਰੀਕਾ ‘ਚ 26 ਪ੍ਰਤੀ ਦਸ ਲੱਖ, ਇਟਲੀ, ਫਰਾਂਸ, ਆਸਟਰੀਆ ਵਿੱਚ 20% ਤੋਂ ਵੱਧ ਲੋਕ ਅੰਗ ਦਾਨ ਕਰਦੇ ਹਨ।

ਗੁਰਦੇ, ਫੈਫੜੇ, ਦਿਲ, ਜਿਗਰ, ਅੱਖਾਂ, ਪੈਂਕਰੀਆਸ, ਚਮੜੀ ਤੇ ਹੱਡੀਆਂ ਦੇ ਤੰਤੂ, ਨਾੜੀਆਂ, ਦਿਲ ਦਾ ਵਾਲਵ ਆਦਿ ਦੂਜੇ ਵਿਅਕਤੀ ਨੂੰ ਲਾਏ ਜਾਂਦੇ ਹਨ।ਆਮ ਮੌਤ ਹੋਣ ‘ਤੇ ਘੱਟੋ ਘੱਟ ਅੱਖਾਂ ਜਰੂਰ ਦਾਨ ਕਰਨੀਆਂ ਚਾਹੀਦੀਆਂ ਜੋ ਮਰਨ ਦੇ ਛੇ ਘੰਟੇ ਅੰਦਰ ਲਈਆਂ ਜਾਣੀਆਂ ਚਾਹੀਦੀਆਂ।

ਦਿਮਾਗੀ ਮੌਤ Brain Dead ਹੋਣ ‘ਤੇ ਸਰੀਰ ਦੇ ਅੰਗ ਦਾਨ ਕੀਤੇ ਜਾ ਸਕਦੇ। ਬ੍ਰੇਨ ਡੈਡ ਹੋਣ ਤੋਂ ਭਾਵ ਹੈ ਦਿਮਾਗ ਮਰ ਚੁਕਾ ਹੈ ਇਹ ਸਰੀਰ ਦੇ ਦੂਜੇ ਅੰਗਾਂ ਨੂੰ ਸੁਨੇਹਾ ਨਹੀ ਭੇਜ ਸਕਦਾ।

- Advertisement -

ਵੈਂਟੀਲੇਟਰ ਤੇ ਦੂਜੇ ਅੰਗ ਕੰਮ ਕਰਦੇ ਹਨ। 2017 ਵਿੱਚ ਪਟਿਆਲੇ ਦੀ ਲੜਕੀ ਜੈਸਲੀਨ ਜੋ ਅਮਰੀਕਾ ਵਿਚ ਪੜਾਈ ਕਰ ਰਹੀ ਸੀ ਦੀ ਮੌਤ ਗਈ ਤੇ ਉਸਦੇ ਪਰਿਵਾਰ ਦੀ ਸਹਿਮਤੀ ਨਾਲ 37 ਲੋਕਾਂ ਨੂੰ ਵੱਖ ਵੱਖ ਅੰਗ ਲਾ ਕੇ ਨਵੀਂ ਜਿੰਦਗੀ ਦਿੱਤੀ ਗਈ।

ਰਿਪੋਰਟਾਂ ਮੁਤਾਬਿਕ ਅੰਗਦਾਨ ਕਰਨ ਵਿੱਚ ਨਾਮਵਰ ਸ਼ਾਇਰ ਜਸਵੰਤ ਜਫਰ ਦਾ ਲੜਕਾ ਵਿਵੇਕ ਪੰਧੇਰ, ਹੌਲਦਾਰ ਕਸ਼ਮੀਰ ਸਿੰਘ ਪੱਦੀ ਸੂਰਾ ਸਿੰਘ, ਕੇਰਲਾ ਦੇ ਜਸਫ ਤੇ ਚੀਨ ਦੇ ਲਿਯਾਂਗ ਯਾਉਈ ਉਨਾਂ ਲੋਕਾਂ ਵਿੱਚ ਸ਼ਾਮਲ ਹਨ ਜਿੰਨਾ ਦੇ ਅੰਗਦਾਨ ਹੋਣ ਤੇ ਉਹ ਨਵੇਂ ਰੂਪ ਵਿਚ ਵੱਖ ਵੱਖ ਵਿਅਕਤੀਆਂ ਵਿਚ ਜੀਅ ਰਹੇ ਹਨ। ਭਰਤਪੁਰ ਦੀ ਲੜਕੀ ਦੇ ਮਰਨ ਉਪਰੰਤ ਉਸਦੇ ਚਾਰ ਵਿਅਕਤੀਆਂ ਨੂੰ ਅੰਗ ਲਾਏ ਗਏ।

ਭਾਰਤ ‘ਚ 1960 ਤੋਂ ਅੰਗ ਤਬਦੀਲੀ ਹੋਣੀ ਸ਼ੁਰੂ ਹੋਈ। ਹੌਲੀ ਹੌਲੀ ਅੰਗਾਂ ਦਾ ਕਾਰੋਬਾਰ ਵੱਧਣ ਲਗਾ ਪਰ ਕਦੇ ਧੋਖੇ ਨਾਲ ਕਦੇ ਮਜਬੂਰੀ ‘ਚ ਲੋਕਾਂ ਦੇ ਅੰਗਾਂ ਦਾ ਟਰਾਂਸਪਲਾਂਟ ਕਰਨਾ ਪੇਸ਼ਾ ਬਣ ਗਿਆ। ਇਸ ‘ਤੇ ਲਗਾਮ ਕਸਣ ਲਈ 1964 ਦਾ ਸਖਤ ਕਨੂੰਨ Transplantion of Human Organs Act 1954 ਬਣਾ ਦਿੱਤਾ ਗਿਆ ਸੀ।

Share this Article
Leave a comment