ਵੈਲਿੰਗਟਨ: ਇਕ ਕੁੜੀ ਨੂੰ ਪਿਤਾ ਹੀ ਸਭ ਤੋਂ ਵੱਧ ਪਿਆਰ ਕਰਦਾ ਹੈ।ਪਰ ਉਸ ਪਿਤਾ ਤੇ ਕੀ ਬੀਤੇਗੀ ਜਦ ਓਹੀ ਆਪਣੀ ਬੇਟੀ ਦੀ ਮੌਤ ਦਾ ਕਾਰਨ ਬਣੇ। ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਨੇੜਲੇ ਇਕ ਸ਼ਹਿਰ ‘ਚ ਇਕ 3 ਸਾਲ ਦੀ ਮਾਸੂਮ ਬੱਚੀ ਐਂਬਰਲੀ ਆਪਣੇ ਪਿਤਾ ਰੋਬਰਟ ਫੋਲੇ (Robert Foley) ਨਾਲ ਖੇਡ ਦੇ ਮੈਦਾਨ ‘ਚ ਖੇਡ ਰਹੀ ਸੀ। ਇਸ ਦੌਰਾਨ ਪਿਤਾ ਗ਼ਲਤੀ ਨਾਲ ਆਪਣੀ ਹੀ ਬੇਟੀ ਉੱਪਰ ਡਿੱਗ ਗਿਆ ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਰਿਪੋਰਟ ‘ਚ ਸਾਹਮਣੇ ਆਇਆ ਕਿ ਬੱਚੀ ਨਾਲ ਖੇਡਣ ਦੌਰਾਨ ਪਿਤਾ ਦੇ ਉਸ ਦੇ ਉੱਪਰ ਡਿੱਗਣ ਤੋਂ ਬਾਅਦ ਬੱਚੀ ਨੂੰ ‘ਸਿਰ ਤੇ ਗਰਦਨ ‘ਚ ਗੰਭੀਰ ਸੱਟ ਲੱਗੀ। ਦਿਮਾਗ਼ ਤੇ ਰੀੜ੍ਹ ਦੀ ਹੱਡੀ ‘ਚ ਵੀ ਸੱਟ’ ਲੱਗ ਗਈ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਕ ਰਿਪੋਰਟ ਅਨੁਸਾਰ ਪਿਤਾ-ਬੇਟੀ ਸੁਪਰਨੋਵਾ ਨਾਲ ਖੇਡ ਰਹੇ ਸਨ। ਸੁਪਰਨੋਵਾ ਪਲੇਅ ਉਪਕਰਨ ਇਕ ਵੱਡੇ ਪਹੀਏ ਵਾਲੀ ਖੇਡ ਹੁੰਦੀ ਹੈ । ਇਸ ਵਿਚ ਹੱਥਾਂ ਦੀ ਵਰਤੋਂ ਕਰ ਕੇ ਜਾਂ ਦੌੜ ਕੇ ਉਸ ਨੂੰ ਘੁੰਮਾਇਆ ਜਾਂਦਾ ਹੈ। ਐਂਬਰਲੀ (Amberlie Pennington) ਰਿੰਗ ਦੇ ਸਭ ਤੋਂ ਹੇਠਲੇ ਹਿੱਸੇ ‘ਤੇ ਬੈਠੀ ਸੀ ਕਿਉਂਕਿ ਉਸ ਦੇ ਪਿਤਾ ਪਹੀਏ ਉੱਪਰ ਖੜ੍ਹੇ ਸਨ। ਉਨ੍ਹਾਂ ਉਸ ਨੂੰ ਸੱਜੇ ਤੇ ਫਿਰ ਖੱਬੇ ਲੈ ਜਾ ਕੇ, ਬੱਚੀ ਨੂੰ ਆਪਣੇ ਵੱਲ ਤੇ ਫਿਰ ਵਾਪਸ ਦੂਸਰੇ ਪਾਸੇ ਘੁੰਮਾਇਆ। ਪਰ ਜਦੋਂ ਫੋਲੇ ਸੰਤੁਲਨ ਗੁਆ ਬੈਠੇ ਤੇ ਜਿਉਂ ਹੀ ਉਨ੍ਹਾਂ ਪਹੀਏ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਘੁੰਮ ਗਿਆ ਜਿਸ ਨਾਲ ਉਹ ਆਪਣੀ ਬੇਟੀ ਉੱਪਰ ਆ ਕੇ ਡਿੱਗੇ।ਜਿਸ ਕਾਰਨ ਪੂਰਾ ਭਾਰ ਬੇਟੀ ‘ਤੇ ਪੈ ਗਿਆ।
ਖੁਸ਼ੀ ਦਾ ਮਾਹੌਲ ਪਲਾਂ ‘ਚ ਹੀ ਗਮੀ ‘ਚ ਤਬਦੀਲ ਹੋ ਗਿਆ।