ਵਿਸ਼ਵ ਕਬੱਡੀ ਕੱਪ: ਭਾਰਤ–ਕੈਨੇਡਾ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ

TeamGlobalPunjab
2 Min Read

ਸ੍ਰੀ ਆਨੰਦਪੁਰ ਸਾਹਿਬ: ਵਿਸ਼ਵ ਕਬੱਡੀ ਟੂਰਨਾਮੈਂਟ ਦੇ ਫਾਈਨਲ ‘ਚ ਭਾਰਤ ਤੇ ਕੈਨੇਡਾ ਵਿਚਾਲੇ ਮੁਕਾਬਲਾ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਦੇਖਣ ਨੂੰ ਮਿਲੇਗਾ। ਇਸ ਤੋਂ ਪਹਿਲਾਂ ਦੋ ਸੈਮੀਫਾਈਨਲ ਮੈਚ ਸ੍ਰੀ ਆਨੰਦਪੁਰ ਸਾਹਿਬ ਦੇ ਚਰਨ ਗੰਗਾ ਸਪੋਰਟਸ ਸਟੇਡੀਅਮ ਵਿੱਚ ਖੇਡੇ ਗਏ। ਮੁਕਾਬਲਿਆਂ ਵਿੱਚ ਕੈਨੇਡਾ ਦੀ ਟੀਮ ਨੇ ਇੰਗਲੈਂਡ ਤੇ ਭਾਰਤ ਨੇ ਅਮਰੀਕਾ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਮੈਚਾਂ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਕੀਤਾ।

ਪਹਿਲਾ ਸੈਮੀਫਾਈਨਲ ਮੁਕਾਬਲਾ ਕੈਨੇਡਾ ਅਤੇ ਇੰਗਲੈਂਡ ਦੇ ਵਿੱਚ ਹੋਇਆ। ਇਸ ਵਿੱਚ ਇੰਗਲੈਂਡ ਦੀ ਟੀਮ ਨੇ 10 ਅੰਕ ਤੇ ਕੈਨੇਡਾ ਨੇ 09 ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਹੋਏ ਬਾਕੀ ਤਿੰਨ ਕੁਆਟਰ ਫਾਈਨਲ ਵਿੱਚ ਕੈਨੇਡਾ ਦੀ ਟੀਮ ਨੇ ਇੰਗਲੈਂਡ ‘ਤੇ ਲੀਡ ਬਰਕਰਾਰ ਰੱਖਦੇ ਹੋਏ ਅੰਤ ਵਿੱਚ 45 ਅੰਕ ਹਾਸਲ ਕਰਕੇ ਇੰਗਲੈਂਡ ਨੂੰ ਹਰਾਉਣ ਵਿੱਚ ਸਫਲਤਾ ਹਾਸਲ ਕਰ ਲਈ ਉੱਥੇ ਹੀ ਇੰਗਲੈਂਡ ਨੇ ਕੁੱਲ 29 ਅੰਕ ਹਾਸਲ ਕੀਤੇ ।

ਟੂਰਨਾਮੈਂਟ ਦੇ ਦੂੱਜੇ ਸੈਮੀਫਾਈਨਲ ਵਿੱਚ ਭਾਰਤ ਦੀ ਟੀਮ ਲਗਾਤਾਰ ਅਮਰੀਕਾ ‘ਤੇ ਭਾਰੀ ਰਹੀ । ਪਹਿਲੇ ਕੁਆਟਰ ਫਾਈਨਲ ਵਿੱਚ ਭਾਰਤ ਨੇ 18 ਤੇ ਅਮਰੀਕਾ ਨੇ ਸਿਰਫ ਪੰਜ ਅੰਕ ਹਾਸਲ ਕੀਤੇ । ਮੈਚ ਦੇ ਹਾਫ ਸਮੇਂ ਵਿੱਚ ਭਾਰਤ ਦੇ 33 ਅਤੇ ਅਮਰੀਕਾ ਦੇ 13 ਅੰਕ ਸਨ ਜਦਕਿ ਤੀਜੇ ਕੁਆਟਰ ਵਿੱਚ ਭਾਰਤ ਦੇ 47 ਅਤੇ ਅਮਰੀਕਾ ਦੇ 21 ਅੰਕ ਰਹੇ ।

ਮੈਚ ਦੀ ਅਖੀਰ ‘ਤੇ ਭਾਰਤ ਦੇ 59 ਤੇ ਅਮਰੀਕਾ ਦੇ 31 ਅੰਕ ਰਹੇ। ਇਸ ਦੌਰਾਨ ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਇਸ ਦੌਰਾਨ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਆਪਣੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ ।

- Advertisement -

Share this Article
Leave a comment