ਪਤੀ ਨੇ ਸਰੇ ਬਾਜ਼ਾਰ ਪਤਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਪੁਲਿਸ ਬਣੀ ਰਹੀ ਮੂਕ ਦਰਸ਼ਕ

TeamGlobalPunjab
1 Min Read

ਸੰਗਰੂਰ: ਸੁਨਾਮ ਵਿੱਚ ਇੱਕ ਵਿਅਕਤੀ ਵੱਲੋਂ ਸਰੇ ਬਾਜ਼ਾਰ ਚੁਰਾਹੇ ਵਿੱਚ ਆਪਣੀ ਪਤਨੀ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਵਿਅਕਤੀ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ। ਛਾਂਜਲੀ ਪਿੰਡ ਦੇ ਰਹਿਣ ਵਾਲੇ ਇਸ ਰੇਹੜਾ ਚਾਲਕ ਵੱਲੋਂ ਕੀਤੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ ਬੀਤੇ ਦਿਨੀਂ ਸਵੇਰੇ ਮੋਟਰਸਾਈਕਲ ਰੇਹੜਾ ਚਾਲਕ ਨੇ ਆਪਣੀ ਪਤਨੀ ਨੂੰ ਰੇਹੜੇ ਵਿੱਚ ਬਿਠਾਇਆ ਹੋਇਆ ਸੀ। ਵਿਅਕਤੀ ਨਸ਼ੇ ਚ ਪੂਰੀ ਤਰ੍ਹਾਂ ਨਾਲ ਚੂਰ ਸੀ ਮੋਟਰਸਾਈਕਲ ਰੇਹੜੀ ‘ਤੇ ਉਹ ਆਪਣੀ ਪਤਨੀ ਨੂੰ ਪਾ ਕੇ ਵਾਪਸ ਆਪਣੇ ਘਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਮਹਿਲਾ ਦੇ ਵਾਰ ਵਾਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਰਿਹਾ ਸੀ। ਇਸ ਘਟਨਾ ਨੂੰ ਦੇਖਦੇ ਹੋਏ ਉਸ ਕੋਲ ਭੀੜ ਇਕੱਠੀ ਹੋ ਗਈ ਪਰ ਫਿਰ ਵੀ ਉਸ ਨੇ ਹਮਲਾ ਜਾਰੀ ਰੱਖਿਆ।

ਘਟਨਾ ਵਾਲੀ ਥਾਂ ਨੇੜ੍ਹੇ ਹੀ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ ਪਰ ਉਨ੍ਹਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਦੌਰਾਨ ਕੁਝ ਲੋਕ ਬਚਾਅ ਲਈ ਅੱਗੇ ਪਹੁੰਚੇ ਪਰ ਵਿਅਕਤੀ ਕੁੱਟਮਾਰ ਕਰਨ ਤੋਂ ਨਹੀਂ ਹੱਟਿਆ। ਜਿਸ ਤੋਂ ਬਾਅਦ ਗੁੱਸੇ ‘ਚ ਆਈ ਭੀੜ ਨੇ ਮਹਿਲਾ ਦੇ ਪਤੀ ਨੂੰ ਦਬੋਚ ਲਿਆ ਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ।

- Advertisement -

Share this Article
Leave a comment