ਵਿਸ਼ਵ ਵਿਰਾਸਤ ਦਿਵਸ ਅਤੇ ਇਸ ਦੀ ਇਤਿਹਾਸਿਕ ਮਹੱਤਤਾ

TeamGlobalPunjab
5 Min Read

-ਅਵਤਾਰ ਸਿੰਘ

ਵਿਰਾਸਤ ਅਤੀਤ ਦੀ ਉਹ ਸੰਪਤੀ ਹੈ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਜਿਸ ਨੂੰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਜਾਂਦੇ ਹਾਂ। ਸਾਡੀ ਸਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੋਵੇਂ ਜਿੰਦਗੀ ਅਤੇ ਪ੍ਰੇਰਣਾ ਦੇ ਨਾ-ਬਦਲਣਯੋਗ ਸੋਮੇ ਹਨ।

ਵਿਸ਼ਵ ਵਿਰਾਸਤ ਦਾ ਸੰਕਲਪ ਇਸੇ ਦਾ ਬ੍ਰਹਿਮੰਡੀ ਪ੍ਰਯੋਗ ਹੈ। ਵਿਸ਼ਵ ਵਿਰਾਸਤ ਸੰਸਾਰ ਦੇ ਸਾਰੇ ਲੋਕਾਂ ਲਈ, ਭਾਵੇਂ ਉਹ ਵਿਸ਼ਵ ਦੇ ਕਿਸੇ ਵੀ ਖਿੱਤੇ ਨਾਲ ਸੰਬੰਧ ਰੱਖਦੇ ਹੋਣ, ਸਾਂਝੀ ਹੁੰਦੀ ਹੈ।
ਵਿਸ਼ਵ ਵਿਰਾਸਤ ਦੀ ਸੰਸਥਾ ਦਾ ਉਦੇਸ਼ ਸੰਸਾਰ ਉਤੇ ਵੱਖ ਵੱਖ ਸਭਿਆਚਾਰਾਂ ਪ੍ਰਤੀ ਪ੍ਰਸੰਸਾਤਮਕ ਸੋਚ ਅਪਣਾ ਕੇ ਸੰਸਾਰ ਦੇ ਲੋਕਾਂ ਨੂੰ ਇੱਕ ਦੂਜੇ ਪ੍ਰਤੀ ਸਤਿਕਾਰ ਨਾਲ ਰਹਿਣਾ ਸਿਖਾਉਣਾ ਹੈ। ਵਿਸ਼ਵ ਵਿਰਾਸਤ ਦਿਵਸ ਮਨਾਉਣ ਦਾ ਸੁਝਾਅ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਕੌਂਸਲ ਆਨ ਮੋਨੂਮੈਂਟਸ ਐਂਡ ਸਾਈਟਸ ਨੇ ਟਿਉਨੇਸ਼ੀਆ ਦੇ ਸੰਮੇਲਨ ਵਿੱਚ 18 ਅਪ੍ਰੈਲ 1982 ਨੂੰ ਰੱਖਿਆ ਸੀ।

ਯੂਨੈਸਕੋ ਦੀ ਪ੍ਰਬੰਧਕੀ ਕਮੇਟੀ ਨੇ ਇਹ ਸੁਝਾਅ ਪ੍ਰਵਾਨ ਕਰਕੇ 22 ਨਵੰਬਰ 1983 ਨੂੰ ਜਨਰਲ ਕਾਨਫਰੰਸ ਨੇ ਇਸ ਨੂੰ ਪੂਰਨ ਮਾਨਤਾ ਦੇ ਦਿੱਤੀ ਅਤੇ 18 ਅਪ੍ਰੈਲ ਨੂੰ ‘ਅੰਤਰਰਾਸ਼ਟਰੀ ਇਮਾਰਤਾਂ ਅਤੇ ਥਾਵਾਂ ਦਾ ਦਿਨ’ ਐਲਾਨਿਆ ਜੋ ਕਿ ‘ਵਿਸ਼ਵ ਵਿਰਾਸਤ ਦਿਵਸ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਵਿਸ਼ਵ ਵਿਰਾਸਤ ਦਾ ਮਿਸ਼ਨ ਵਿਸ਼ਵ ਵਿਰਾਸਤ ਕਨਵੈਨਸ਼ਨ ਵਿੱਚ ਦੇਸ਼ਾਂ ਨੂੰ ਬੁਲਾਉਣਾ ਅਤੇ ਉਨ੍ਹਾਂ ਦੀ ਕੁਦਰਤੀ ਅਤੇ ਸੱਭਿਆਚਾਰਕ ਸੰਭਾਲ ਯਕੀਨੀ ਬਣਾਉਣਾ। ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਵਿਸ਼ਵ ਵਿਰਾਸਤ ਵਾਲੀਆਂ ਥਾਵਾਂ ਲੱਭ ਕੇ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਉਤਸ਼ਾਹਿਤ ਕਰਨਾ।

ਸੰਕਟ ਵਿੱਚ ਆਈਆਂ ਵਿਸ਼ਵ ਵਿਰਾਸਤ ਥਾਵਾਂ ਲਈ ਸਹਾਇਤਾ ਕਰਨੀ। ਕੁਦਰਤੀ ਅਤੇ ਸਭਿਆਚਾਰਕ ਵਿਰਾਸਤ ਦੀ ਸੰਭਾਲ ਵਿੱਚ ਲੋਕਾਂ ਨੂੰ ਸ਼ਾਮਲ ਕਰਨਾ। ਸੰਸਾਰ ਦੀ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ। ਵਿਸ਼ਵ ਵਿਰਾਸਤ ਦੀ ਧਾਰਨਾ ਨੂੰ ਪ੍ਰਚਾਰਨ ਲਈ ਸੁਝਾਅ : ਪੁਰਾਤਨ ਇਮਾਰਤਾਂ ਅਤੇ ਥਾਵਾਂ ਦੀ ਖੁੱਲੇ ਦਾਖਲੇ ਨਾਲ ਯਾਤਰਾ ਕਰਨੀ। ਅਖਬਾਰਾਂ, ਮੈਗਜ਼ੀਨਾਂ, ਰੇਡਿਓ ਅਤੇ ਟੈਲੀਵਿਯਨ ਵਿੱਚ ਪ੍ਰੋਗਰਾਮ ਦੇਣੇ।
ਇਸ ਦਿਵਸ ਦੀ ਮਹੱਤਤਾ ਬਾਰੇ ਸ਼ਹਿਰਾਂ ਦੇ ਚੌਕਾਂ ਅਤੇ ਜਨਤਕ ਥਾਵਾਂ ‘ਤੇ ਬੈਨਰ ਲਗਾਉਣੇ ਸਥਾਨਕ ਅਤੇ ਵਿਦੇਸ਼ੀ ਬੁਲਾਰਿਆਂ ਨੂੰ ਕਾਨਫਰੰਸ ਤੇ ਇੰਟਰਵਿਊ ਲਈ ਬੁਲਾਉਣਾ। ਪ੍ਰਦਰਸ਼ਨੀਆਂ (ਫੋਟੋਆਂ, ਪੇਟਿੰਗਜ਼) ਲਾਉਣੀਆਂ।

ਕਿਤਾਬਾਂ, ਪੋਸਟ ਕਾਰਡ, ਟਿਕਟਾਂ, ਪੋਸਟਰ ਆਦਿ ਛਪਵਾਉਣਾ। ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਮਾਣ ਸਨਮਾਨ ਦੇਣਾ, ਜਿਨ੍ਹਾਂ ਨੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਲਈ ਵਿਲੱਖਣ ਕੰਮ ਕੀਤਾ ਹੋਵੇ ਜਾਂ ਪੁਸਤਕ ਬਗੈਰਾ ਲਿਖੀ ਹੋਵੇ।
ਪੇਰੀ ਡੀ ਕੋਬਰਟਿਨ ਦੇ ਸ਼ਬਦਾਂ ਵਿੱਚ,‘‘ਖੇਡ ਹਰ ਮਰਦ ਅਤੇ ਔਰਤ ਦੀ ਵਿਰਾਸਤ ਦਾ ਹਿੱਸਾ ਹੈ, ਇਸਦੀ ਅਣਹੋਂਦ ਦਾ ਕੋਈ ਬਦਲ ਨਹੀਂ ਲੱਭਿਆ ਜਾ ਸਕਦਾ। ਖੇਡਾਂ ਦਾ ਇਤਿਹਾਸ, ਵਿਸ਼ਵ ਦੇ ਸਰਬੋਤਮ ਪੁਰਾਤਨ ਸਭਿਆਚਾਰਾਂ ਨਾਲ ਜੁੜਦਾ ਹੈ ਅਤੇ ਸਮਾਜਿਕ ਤਜਰਬਿਆਂ ਬਾਰੇ ਅਤੇ ਇਨਸਾਨ ਨੇ ਕਿਵੇਂ ਖਾਸ ਹੁਨਰਾਂ ਵਿੱਚ ਮੁਹਾਰਤ ਹਾਸਲ ਕੀਤੀ, ਬਾਰੇ ਗਿਆਨ ਦਿੰਦਾ ਹੈ।
ਪੂਰਵ-ਇਤਿਹਾਸਕ ਕਾਲ ਤੋਂ ਵਰਤਮਾਨ ਸਮੇਂ ਤੱਕ ਖੇਡਾਂ ਮਨੁੱਖਤਾ ਦਾ ਅਨਿੱਖੜਵਾਂ ਹਿੱਸਾ ਰਹੀਆਂ ਹਨ, ਜਿਹੜੀਆਂ ਨਾ-ਕੇਵਲ ਖੇਡਾਂ ਦੇ ਆਪਣੇ ਵਿਕਾਸ ਦੀ ਸ਼ਾਹਦੀ ਭਰਦੀਆਂ ਹਨ ਸਗੋਂ ਵਿਕਾਸ ਦੀਆਂ ਵੀ ਗਵਾਹ ਹਨ।

ਸੰਸਾਰ ਵਿਚ ਜੁਲਾਈ 2017 ਤਕ 1073 ਸਮਾਰਕ ਤੇ ਹੋਰ ਇਮਾਰਤਾਂ ਨੂੰ ਵਿਰਾਸਤ ਦਾ ਦਰਜਾ ਮਿਲ ਚੁੱਕਾ ਹੈ। ਇਟਲੀ ਪਹਿਲੇ ਸਥਾਨ ‘ਤੇ ਹੈ। ਭਾਰਤ ਦੀਆਂ ਹੁਣ ਤੱਕ 36 ਇਮਾਰਤਾਂ ਵਿਸ਼ਵ ਵਿਰਾਸਤ ਦਾ ਹਿੱਸਾ ਬਣ ਚੁੱਕੀਆਂ ਹਨ ਜੋ ਛੇਵੇਂ ਸਥਾਨ ਤੇ ਹੈ। ਜਿਨ੍ਹਾਂ ਵਿੱਚ ਹਮਾਯੂੰ ਦਾ ਮਕਬਰਾ, ਆਗਰੇ ਦਾ ਕਿਲਾ, ਬੋਧ ਗਯਾ ਦਾ ਮੰਦਿਰ, ਕੁਤਬ ਮੀਨਾਰ, ਲਾਲ ਕਿਲਾ, ਅਜੰਤਾ ਤੇ ਏਲੋਰਾ ਦੀਆਂ ਗੁਫਾਵਾਂ ਆਦਿ ਸ਼ਾਮਿਲ ਹਨ।

ਭਾਰਤ ਸਰਕਾਰ ਵੱਲੋਂ 47 ਹੋਰ ਇਮਾਰਤਾਂ ਦੀ ਯੂਨੈਸਕੋ ਨੂੰ ਸੂਚੀ ਸੌਂਪੀ ਜਿਸ ਵਿਚ ਸ਼੍ਰੀ ਹਰਮਿੰਦਰ ਸਹਿਬ, ਅੰਮ੍ਰਿਤਸਰ ਵੀ ਸ਼ਾਮਲ ਹੈ। ਯੂ ਐਨ ਓ ਵਲੋਂ ਕੁਝ ਇਮਾਰਤਾਂ, ਧਾਰਮਿਕ ਸਥਾਨ, ਪਾਰਕ ਜਾਂ ਹੋਰ ਥਾਵਾਂ ਵਿਰਾਸਤੀ ਥਾਂ ਦੀ ਪ੍ਰਵਾਨਗੀ ਮਿਲੀ ਹੋਈ ਹੈ।
ਇਸ ਦੀ ਸੰਭਾਲ ਸਬੰਧਤ ਦੇਸ ਦੀ ਸਰਕਾਰ ਨੇ ਕਰਨੀ ਹੁੰਦੀ ਹੈ। ਇਸ ਦਿਨ ਵਿਰਾਸਤੀ ਥਾਵਾਂ ਦੀਆਂ ਫੋਟੋ ਪ੍ਤੀਯੋਗਤਾਵਾਂ ਆਦਿ ਪਰੋਗਰਾਮ ਕੀਤੇ ਜਾਂਦੇ ਹਨ। ਵਿਰਾਸਤੀ ਥਾਵਾਂ ਨੂੰ ਮੀਡੀਏ ਰਾਂਹੀ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਕਿ ਲੋਕ ਆਪ ਮੁਹਾਰੇ ਖਿਚੇ ਆਉਦੇ ਹਨ।

ਭਾਰਤ ‘ਚ ਏਜੰਤਾ ਤੇ ਇਲੋਰਾ ਦੀਆਂ ਗੁਫਾਵਾਂ, ਤਾਜ ਮਹੱਲ, ਲਾਲ ਕਿਲਾ, ਇੰਡੀਆ ਗੇਟ, ਬੋਧੀ ਮੰਦਰ ਗਯਾ ਆਦਿ। ਕਈ ਵਾਰ ਪ੍ਰਬੰਧਕੀ ਸੰਸਥਾਵਾਂ ਕਿਸੇ ਸਥਾਨ ਨੂੰ ਵਿਰਾਸਤੀ ਥਾਵਾਂ ਬਨਾਉਣ ਦੀ ਇਜਾਜਤ ਨਹੀ ਭਾਂਵੇ ਉਹ ਮਹਾਨ ਵਿਰਾਸਤੀ ਹੋਵੇ ਤੇ ਲੱਖਾਂ ਲੋਕ ਸਿਰ ਨਿਵਾਉਦੇ ਹੋਣ। ਅਜਿਹੇ ਸਥਾਨ ਵੇਖਣ ‘ਤੇ ਖੁਸ਼ੀ ਮਿਲਦੀ ਹੈ। ਇਸ ਨਾਲ ਸੈਲਾਨੀਆਂ ਵਿਚ ਵਾਧਾ ਹੁੰਦਾ ਹੈ ਤੇ ਰਾਜਾਂ ਨੂੰ ਆਮਦਨ ਵੀ ਹੁੰਦੀ ਹੈ। ਹਰ ਦੇਸ, ਰਾਜ ਵਿਚ ਕੋਈ ਨਾ ਕੋਈ ਵੇਖਣਯੋਗ ਸਥਾਨ ਮਿਲਦੇ ਹਨ।

Share This Article
Leave a Comment