13 ਮਾਰਚ ਨੂੰ ਹੋਵੇਗਾ ਦੋ ਪੰਜਾਬੀ ਫਿਲਮਾਂ ਦਾ ਮਹਾਂ ਮੁਕਾਬਲਾ! ਸੁਰਤਾਜ ਦੀ “ਇੱਕੋ ਮਿੱਕੇ” ਤਾਂ ਗਿੱਲ ਦੀ “ਚੱਲ ਮੇਰਾ ਪੁੱਤ-2” ਹੋਵੇਗੀ ਰਿਲੀਜ਼

TeamGlobalPunjab
2 Min Read

ਨਿਊਜ਼ ਡੈਸਕ : ਦਿਨ-ਬ-ਦਿਨ ਪੰਜਾਬੀ ਇੰਡਸਟਰੀ ਬੁਲੰਦੀਆਂ ਵੱਲ ਜਾ ਰਹੀ ਹੈ ਅਤੇ ਹਰ ਦਿਨ ਕੋਈ ਨਾ ਕੋਈ ਸਮਾਜਿਕ ਮੁੱਦਿਆਂ ਨੂੰ ਪ੍ਰਗਟਾਉਂਦੀ ਅਤੇ ਕੁਰੀਤੀਆਂ ਨੂੰ ਚੋਟ ਕਰਦੀ ਫਿਲਮ ਪਰਦੇ ‘ਤੇ ਰਿਲੀਜ਼ ਹੁੰਦੀ ਹੀ ਰਹਿੰਦੀ ਹੈ। ਇਸ ਇੰਡਸਟਰੀ ‘ਚ ਜਦੋਂ ਪ੍ਰਸਿੱਧ ਪੰਜਾਬੀ ਕਲਾਕਾਰ ਸਤਿੰਦਰ ਸਰਤਾਜ ਅਤੇ ਅਮਰਿੰਦਰ ਗਿੱਲ ਦਾ ਨਾਮ ਆਉਂਦਾ ਹੈ ਤਾਂ ਸ਼ਾਇਦ ਹੀ ਕੋਈ ਅਜਿਹਾ ਹੋਵੇ ਜੋ ਇਨ੍ਹਾਂ ਬਾਰੇ ਨਾ ਜਾਣਦੇ। ਦੋਵਾਂ ਹੀ ਕਲਾਕਾਰਾਂ ਨੇ ਆਪਣੇ ਗੀਤਾਂ ਅਤੇ ਅਦਾਕਾਰੀ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਮਨਮੋਹਕ ਛਾਪ ਛੱਡੀ ਹੈ। ਇਸ ਦੇ ਚਲਦਿਆਂ ਹੁਣ ਦੋਵਾਂ ਹੀ ਅਦਾਕਾਰਾਂ ਅਤੇ ਕਲਾਕਾਰਾਂ ਦਾ ਆਪਸੀ ਮੁਕਾਬਲਾ ਹੋਣ ਜਾ ਰਿਹਾ ਹੈ। ਜੀ ਹਾਂ ਮੁਕਾਬਲਾ ਪਰ ਨਿੱਜੀ ਨਹੀਂ ਫਿਲਮੀ ਮੁਕਾਬਲਾ।

ਦਰਅਸਲ ਦੋਵਾਂ ਹੀ ਪ੍ਰਸਿੱਧ ਨਾਮੀ ਕਲਾਕਾਰਾਂ ਦੀ ਫਿਲਮ ਇੱਕ ਹੀ ਦਿਨ ਰਿਲੀਜ਼ ਹੋਣ ਜਾ ਰਹੀ ਹੈ। ਇੱਥੇ ਇਹ ਯਾਦ ਰਹੇ ਕਿ ਸਰਤਾਜ ਦੀ ਆਉਣ ਵਾਲੀ ਫਿਲਮ ਇੱਕੋ ਮਿੱਕੇ ਦੇ ਰਿਲੀਜ਼ ਹੋਣ ਦੀ ਤਾਰੀਖ ਬਹੁਤ ਹੀ ਪਹਿਲਾਂ ਨਿਰਧਾਰਿਤ ਹੋ ਗਈ ਸੀ। ਪਰ ਇਸੇ ਦਿਨ ਹੀ ਹੁਣ ਅਮਰਿੰਦਰ ਗਿੱਲ ਦੀ ਫਿਲਮ ਚਲ ਮੇਰਾ ਪੁੱਤ -2 ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਦੋਵੇਂ ਹੀ ਫਿਲਮਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਮਨੋਰੰਜਨ ਭਰਪੂਰ ਫਿਲਮਾਂ ਹਨ। ਇੱਥੇ ਹੀ ਜੇਕਰ ਗੱਲ ਸਰਤਾਜ ਦੀ ਫਿਲਮ ਦੀ ਕਰੀਏ ਤਾਂ ਇਹ ਉਨ੍ਹਾਂ ਦੀ ਦੂਸਰੀ ਫਿਲਮ ਹੈ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਦ ਬਲੈਕ ਪ੍ਰਿਸ ਫਿਲਮ ‘ਚ ਆਪਣੀ ਅਦਾਕਾਰੀ ਦਿਖਾਈ ਸੀ। 

ਜੇਕਰ ਗੱਲ ਇੱਕੋ ਮਿੱਕੇ ਦੀ ਕਰੀਏ ਤਾਂ ਇਹ ਸੁਰਿੰਦਰ ਸਰਤਾਜ ਦੀ ਬਹੁਤ ਹੀ ਖੂਬਸੂਰਤ ਫਿਲਮ ਹੈ। ਇਸ ਵਿੱਚ ਉਨ੍ਹਾਂ ਨਾਲ ਅਦਿੱਤੀ ਸ਼ਰਮਾਂ ਵੱਲੋਂ ਆਪਣੀ ਅਦਾਕਾਰੀ ਦੇ ਜ਼ੌਹਰ ਦਿਖਾਏ ਗਏ ਹਨ। ਜੇਕਰ ਗੱਲ ਨਿਰਦੇਸ਼ਕ ਦੀ ਕਰੀਏ ਤਾਂ ਇਸ ਨੂੰ ਡਰਾਇਕਸ਼ਨ ਅਤੇ ਇਸ ਫਿਲਮ ਦੀ ਸਟੋਰੀ ਪੰਕਜ ਵਰਮਾਂ ਵੱਲੋਂ ਤਿਆਰ ਕੀਤੀ ਗਈ ਹੈ। ਇਹ ਫਿਲਮ ਸਰਤਾਜ਼ ਫਿਲਮਜ਼ ਦੇ ਬੈਨਰ ਹੇਠ ਤਿਆਰ ਹੋ ਰਹੀ ਹੈ ਅਤੇ ਇਸ ਨੂੰ ਮਿਊਜ਼ਿਕ ਬੀਟ ਮਨਿਸਟਰ ਵੱਲੋਂ ਦਿੱਤਾ ਗਿਆ ਹੈ। ਫਿਲਹਾਲ ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਬਹੁਤ ਸਾਰਾ ਪਿਆਰ ਦਿੱਤਾ ਜਾ ਰਿਹਾ ਹੈ। ਇਸ ਵਿੱਚ ਸੁਰਿੰਦਰ ਸਰਤਾਜ ਅਤੇ ਅਦਿੱਤੀ ਸ਼ਰਮਾਂ ਦੀ ਖੁਬਸੂਰਤ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

Share this Article
Leave a comment