-ਅਵਤਾਰ ਸਿੰਘ
ਸਰੀਰ ਦੇ ਕਿਸੇ ਹਿੱਸੇ ਦੀ ਅੰਗਹੀਣਤਾ ਕਿਸੇ ਵੀ ਇੱਛਾ ਸ਼ਕਤੀ ਤੋਂ ਵੱਡੀ ਨਹੀਂ ਹੋ ਸਕਦੀ। ਹਿੰਮਤ ਅਤੇ ਸਵੈ-ਵਿਸ਼ਵਾਸ ਨਾਲ ਦੁਨੀਆ ਜਿੱਤੀ ਜਾ ਸਕਦੀ ਹੈ।
ਵਿਸ਼ਵ ਅੰਗਹੀਣਤਾ ਦਿਵਸ 14 ਅਕਤੂਬਰ 1992 ਨੂੰ ਸਯੁੰਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਹਰ ਸਾਲ 3 ਦਸੰਬਰ ਨੂੰ ਵਿਸ਼ਵ ਅੰਗਹੀਣ ਦਿਵਸ ਮਨਾਉਣ ਦਾ ਫੈਸਲਾ ਕੀਤਾ।
ਉਦੋਂ ਤੋਂ ਹਰ ਸਾਲ ਅਪੰਗਾਂ ਦੇ ਮਸਲਿਆਂ ਪ੍ਰਤੀ ਹੋਰ ਸੁਚੇਤ ਹੋਣ, ਉਨ੍ਹਾਂ ਦੇ ਮਾਣ ਸਨਮਾਨ ਨੂੰ ਵਧਾਉਣ ਅਤੇ ਹੱਕਾਂ ਬਾਰੇ ਹੋਰ ਧਿਆਨ ਦੇਣ ਵਾਸਤੇ 3 ਦਸੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ।
ਯੂ ਐਨ ਓ ਅਨੁਸਾਰ ਸੌ ਕਰੋੜ ਤੋਂ ਵੱਧ ਲੋਕ ਦੁਨੀਆ ਦੀ ਕੁੱਲ ਆਬਾਦੀ ਦਾ 15% ਕਿਸੇ ਨਾ ਕਿਸੇ ਅਪਾਹਜਤਾ ਦਾ ਸ਼ਿਕਾਰ ਹਨ। ਭਾਰਤ ਵਿੱਚ 2001 ਨੂੰ ਦੋ ਕਰੋੜ ਉੱਨੀ ਲੱਖ ਤੇ 2011 ਵਿੱਚ ਹੋਈ ਮਰਦਸ਼ੁਮਾਰੀ ਅਨੁਸਾਰ ਦੋ ਕਰੋੜ 68 ਲੱਖ ਲੋਕ ਅਪਾਹਜਤਾ ਤੋਂ ਪ੍ਰਭਾਵਤ ਸਨ।
ਇਨ੍ਹਾਂ ‘ਚੋਂ ਇਕ ਕਰੋੜ 49 ਲੱਖ ਮਰਦ ਤੇ ਇਕ ਕਰੋੜ 19 ਲੱਖ ਔਰਤਾਂ ਹਨ। ਪੇਂਡੂ ਖੇਤਰਾਂ ਵਿੱਚ ਇਕ ਕਰੋੜ 80 ਲੱਖ ਤੇ ਸ਼ਹਿਰਾਂ ਵਿਚ 81 ਲੱਖ ਤੇ ਬਾਕੀ ਕਸਬਿਆਂ ਵਿੱਚ ਹੈ। 51% ਅਨਪੜ, 26% ਪ੍ਰਾਇਮਰੀ,6%ਮਿਡਲ,13% ਸੈਕੰਡਰੀ ਤੇ ਉਸ ਤੋਂ ਅੱਗੇ ਪਹੁੰਚਦੇ ਹਨ।
ਸਰਵ ਸਿਖਿਆ ਅਭਿਆਨ ਸਮੁੱਚੀ ਸਿਖਿਆ ਸਕੀਮ ਨੇ 10.71 ਲੱਖ ਵਿਸ਼ੇਸ ਲੋੜਾਂ ਵਾਲੇ ਬੱਚੇ ਸ਼ਾਮਲ ਕੀਤੇ ਹਨ। 2005 ਤੋਂ ਸਿਖਿਆ ਦਾ ਅਧਿਕਾਰ ਕਾਨੂੰਨ ਅਤੇ ਸੰਵਿਧਾਨ ਵਿੱਚ ਹਰ ਬੱਚੇ ਨੂੰ ਮੁਫਤ ਤੇ ਲਾਜਮੀ ਸਿੱਖਿਆ ਦੀ ਗਰੰਟੀ ਦੀ ਤਜਵੀਜ ਦੇ ਬਾਵਜੂਦ ਬੱਚਿਆਂ/ਵਿਅਕਤੀਆਂ ਦੇ 20% ਤੱਕ ਵੀ ਪਹੁੰਚ ਨਹੀ ਬਣ ਸਕੀ।
ਅਪੰਗਤਾ ਦੀਆਂ ਕਈ ਕਿਸਮਾਂ ਹਨ ਪਰ ਮੁਖ ਤੌਰ ‘ਤੇ ਪੰਜ ਹਨ, ਜਿਨ੍ਹਾਂ ਵਿਚ ਸਭ ਤੋਂ ਜਿਆਦਾ ਅਪੰਗਤਾ ਤੁਰਨ ਫਿਰਨ ਦੀ 20.28%, ਸੁਨਣ ਦੀ 18.92%,ਵੇਖਣ ਦੀ 18.77%, ਦਿਮਾਗੀ 8.31% ਅਤੇ ਬਹੁਪੱਖੀ ਅਪੰਗਤਾ 7.89% ਤੇ ਬਾਕੀ ਹੋਰ ਹੈ।
2011 ਦੀ ਮਰਦਮ ਸ਼ੁਮਾਰੀ ਅਨੁਸਾਰ ਬੋਲਣ ਵਿੱਚ 0.42% ਤੇ ਸੁਨਣ ਦੀ 0.17 ਹੈ ਜੋ ਪਿਛਲੇ ਦਸ ਸਾਲਾਂ ਵਿੱਚ ਵਧੀ ਹੈ ਤੇ ਤੁਰਨ ਫਿਰਨ ਦੀ ਘਟੀ ਹੈ।ਪੇਡੂ ਖੇਤਰ ਨਾਲੋਂ ਸ਼ਹਿਰਾਂ ਵਿੱਚ ਅਪੰਗਤਾ ਵਧੀ ਹੈ।
ਅਪੰਗ ਵਿਅਕਤੀਆਂ ਦੇ ਹੱਕਾਂ ਦੀ ਰਾਖੀ ਲਈ ਬਣੇ ਕਾਨੂੰਨ: ਅਪੰਗਤਾ ਸਬੰਧੀ ਕਾਨੂੰਨ 1995, ਦੀ ਨੈਸ਼ਨਲ ਟਰਸਟ ਫਾਰ ਵੈਲਫੇਅਰ ਆਫ ਪਰਸ਼ਨਜ ਵਿਦ ਔਇਜ਼ਮ, ਸ਼ੈਰੀਬਰਲ ਪਾਲਸੀ, ਮੈਂਟਲ ਰਿਟਾਰਡਡੇਸ਼ਨ ਐਂਡ ਮਲਟੀਪਲ ਡਿਜੇਬਿਲਿਟੀਜ ਐਕਟ 1999, ਰਿਹੈਬਲੀਟੇਸ਼ਨ ਕੌਂਸਲ ਆਫ ਇੰਡੀਆ 1992,ਮੈਂਟਲ ਹੈਲਥ ਐਕਟ, ਰਾਈਟ ਟੂ ਐਜੂਕੇਸ਼ਨ ਐਕਟ 2009, ਪਰੋਟੈਕਸ਼ਨ ਆਫ ਚਾਈਲਡ ਰਾਈਟਸ ਐਕਟ 2005, ਦੀ ਨੈਸ਼ਨਲ ਕਮਿਸ਼ਨ ਫਾਰ ਵਿਮੈਨ ਐਕਟ 1990, ਅਪਰੈਂਟਿਸ ਐਕਟ 2005, ਕਿਰਮੀਨਲ ਪਰੋਸੀਜ਼ਰ ਕੋਰਟ 1973 ਆਦਿ।
ਅਪਾਹਜ ਵਿਅਕਤੀਆਂ ਨੂੰ ਸਿਵਲ ਸਰਜਨ ਦਫਤਰ ਦੇ ਮੈਡੀਕਲ ਬੋਰਡ ਵੱਲੋਂ ਸਰੀਰਕ ਜਾਂਚ ਕਰਕੇ (ਜੇ ਵਿਅਕਤੀ ਦੀ 40% ਤੋਂ ਵਧ ਅਪਾਹਜ ਹੈ ਤਾਂ) ਅਪਾਹਜਤਾ ਦੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਜਿਸ ਉਪਰ ਕਈ ਸਹੂਲਤਾਂ ਮਿਲਦੀਆਂ ਹਨ।
ਇਨ੍ਹਾਂ ਸਹੂਲਤਾਂ ਰੇਲ ਵਿੱਚ 70% ਤੱਕ ਕਿਰਾਏ ਦੀ ਰਿਆਇਤ, 5% ਆਵਾਜਾਈ ਭੱਤਾ, ਚਾਲੀ ਹਜ਼ਾਰ ਰੁਪਏ ਤੱਕ ਆਮਦਨ ਕਰ ਤੋਂ ਛੋਟ, ਬੈਂਕਾਂ ਵੱਲੋਂ ਆਰਥਿਕ ਸਹਾਇਤਾ, ਨੌਕਰੀਆਂ ਵਿੱਚ ਰਿਜਰਵੇਸ਼ਨ, ਘੱਟ ਆਮਦਨ ਵਾਲਿਆਂ ਨੂੰ ਮਾਲੀ ਸਹਾਇਤਾ, ਪੈਨਸ਼ਨ,ਬਣਾਵਟੀ ਅੰਗ, ਟਰਾਈ ਸਾਇਕਲ, ਪੜਾਈ ਆਦਿ ਅਨੇਕਾਂ ਸਰਕਾਰੀ ਸਹੂਲਤਾਂ ਮਿਲਦੀਆਂ ਹਨ।