ਵਿਸ਼ਵ ਕੈਂਸਰ ਦਿਵਸ: ਨਾਮੁਰਾਦ ਬਿਮਾਰੀ ਦੀ ਰਾਜਧਾਨੀ ਕਹਾਉਣ ਲੱਗਾ ਪੰਜਾਬ

TeamGlobalPunjab
6 Min Read

-ਅਵਤਾਰ ਸਿੰਘ

ਕੈਂਸਰ ਘਾਤਕ ਅਤੇ ਨਾਮੁਰਾਦ ਬਿਮਾਰੀ ਹੈ। ਖੁਸ਼ਹਾਲ ਕਹਾਏ ਜਾਣ ਵਾਲੇ ਸੂਬੇ ਪੰਜਾਬ ਵਿੱਚ ਇਸ ਬਿਮਾਰੀ ਨੇ ਬੁਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਰਿਪੋਰਟਾਂ ਤੇ ਸਰਕਾਰ ਦੇ ਸਰਵੇ ਅਨੁਸਾਰ ਪੰਜਾਬ ਨੂੰ ਕੈਂਸਰ ਦੀ ਰਾਜਧਾਨੀ ਵੀ ਕਿਹਾ ਜਾਣ ਲੱਗ ਪਿਆ ਹੈ। ਪਹਿਲਾਂ ਮਾਲਵਾ ਪੱਟੀ ਹੀ ਕੈਂਸਰ ਵਜੋਂ ਜਾਣੀ ਜਾਂਦੀ ਸੀ ਪਰ ਹੁਣ ਕੈਂਸਰ ਨੇ ਮਾਝੇ ਤੇ ਦੋਆਬੇ ਦੇ ਪਿੰਡਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਕ ਦਹਾਕੇ ਤੋਂ ਇਨ੍ਹਾਂ ਦੋਵਾਂ ਖਿੱਤਿਆਂ ਵਿਚ ਕੈਂਸਰ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਦੋਆਬੇ ’ਚ ਸਭ ਤੋਂ ਵੱਧ ਜ਼ਿਲ੍ਹਾ ਕਪੂਰਥਲਾ ’ਚ ਕੈਂਸਰ ਪੀੜਤ ਹਨ।

ਕੈਂਸਰ ਦੇ ਇਲਾਜ ਵਿਚ ਦੋ ਵੱਡੀਆਂ ਸਮੱਸਿਆਵਾਂ ਹਨ। ਪਹਿਲੀ ਕੈਂਸਰ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਸਮੇਂ ਸਿਰ ਸਲਾਹ ਨਾ ਮਿਲਣੀ ਤੇ ਦੂਜੀ ਇਸ ਬਿਮਾਰੀ ਦੇ ਇਲਾਜ ਦਾ ਮਹਿੰਗਾ ਹੋਣਾ। ਟਾਟਾ ਮੈਮੋਰੀਅਲ ਸੈਂਟਰ ਦੇ ਡਾਇਰੈਕਟਰ ਡਾ ਰਾਜੇਂਦਰ ਅਨੁਸਾਰ, ਇਕ ਵਿਅਕਤੀ ਦੇ ਮੁਕਾਬਲੇ ਵੱਡੀ ਟੀਮ ਦੀ ਰਾਇ ਵਧੀਆ ਹੁੰਦੀ ਹੈ। ਇਸ ਸੋਚ ‘ਤੇ ਆਧਾਰਿਤ ਪੂਰੇ ਦੇਸ਼ ਦੇ ਚੋਟੀ ਦੇ ਕੈਂਸਰ ਮਾਹਿਰਾਂ ਨੇ ‘ਵਰਚੁਅਲ ਟਿਉਮਰ ਬੋਰਡ’ ਦਾ ਗਠਨ ਕੀਤਾ ਹੈ। ਇਸ ਨਾਲ ਕਈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਇਸ ਨਾਲ ਜੁੜ ਚੁੱਕੇ ਹਨ ਤੇ ਹੋਰ ਹਸਪਤਾਲ ਜੁੜ ਰਹੇ ਹਨ। ਇਸ ਰਾਹੀਂ ਦੂਰ ਦੁਰਾਡੇ ਇਲਾਕਿਆਂ ਵਿਚ ਬੈਠੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਸਿਧੇ ਸਿਖਰਲੇ ਮਾਹਿਰ ਡਾਕਟਰਾਂ ਨਾਲ ਗੱਲਬਾਤ ਕਰਕੇ ਸਲਾਹ ਲੈ ਸਕਦੇ ਹਨ।

ਕੈਂਸਰ ਇਕ ਬੇਤਰਤੀਬੇ ਖੂਨ ਦੇ ਸੈਲਾਂ ਦਾ ਇੱਕਠ ਹੈ ਜਿਸ ਵਿਚ ਸੈਲਾਂ ਦੇ ਵਾਧੇ ਦਾ ਕੰਟਰੋਲ ਖਤਮ ਹੋ ਜਾਂਦਾ ਹੈ, ਹੌਲੀ ਹੌਲੀ ਇਹ ਸੈਲ ਮਾਸ ਦਾ ਗੁੱਛਾ ਬਣਾ ਲੈਂਦੇ ਹਨ ਜਿਹੜਾ ਬਾਅਦ ਵਿਚ ਫੋੜੇ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਦੀਆਂ ਜੜ੍ਹਾਂ ਨਾਲ ਲਗਦੀਆਂ ਮਾਸ ਪੇਸ਼ੀਆਂ ਵਿਚ ਫੈਲਦੀਆਂ ਹੋਈਆਂ ਨਵੀਆਂ ਥਾਵਾਂ ਵਲ ਜਾ ਕੇ ਗਿਲਟੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਤੇ ਵੱਡੀਆਂ ਹੋ ਕੇ ਫਟ ਜਾਂਦੀਆਂ ਹਨ।

- Advertisement -

ਅਸਲ ਵਿਚ ਖੂਨ ਦੇ ਸੈਲ ਨਵੇਂ ਬਣਦੇ ਤੇ ਪੁਰਾਣੇ ਟੁਟਦੇ ਰਹਿੰਦੇ ਹਨ। ਇਸ ਤਰ੍ਹਾਂ ਕੈਂਸਰ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸਦੇ ਕਣ ਜਿਆਦਾਤਰ ਹੱਡੀਆਂ, ਫੇਫੜਿਆਂ, ਜਿਗਰ, ਦਿਮਾਗ ਵਿੱਚ ਵਾਸਾ ਕਰਦੇ ਹਨ। ਕੈਂਸਰ ਦੀਆਂ ਕਈ ਕਿਸਮਾਂ ਹਨ ਜਿਵੇਂ ਮੂੰਹ, ਨੱਕ, ਕੰਨ, ਗਲੇ, ਹੱਡੀਆਂ, ਪੇਟ, ਆਂਤੜੀਆਂ ਤੋਂ ਇਲਾਵਾ ਖੂਨ ਦਾ ਕੈਂਸਰ ਹੁੰਦਾ ਹੈ। ਔਰਤਾਂ ਵਿਚ ਛਾਤੀ, ਬੱਚੇਦਾਨੀ, ਅੰਡਕੋਸ਼ ਦੇ ਜਿਆਦਾ ਕੇਸ ਹੁੰਦੇ ਹਨ। ਕੈਂਸਰ 40 ਸਾਲ ਤੋਂ ਵੱਡੀ ਉਮਰ ਵਿੱਚ ਜਿਆਦਾ ਹੁੰਦਾ ਹੈ।

ਇਸ ਬਿਮਾਰੀ ਦੇ ਕਾਰਨ ਪਰਿਵਾਰਕ ਖਾਨਦਾਨੀ, ਤੰਬਾਕੂਨੋਸ਼ੀ, ਜਿਆਦਾ ਸ਼ਰਾਬ,ਦੂਸ਼ਿਤ ਪਾਣੀ, ਹਵਾ ਤੇ ਧੂੰਏ ਦਾ ਪ੍ਰਦੂਸ਼ਨ, ਖਾਣ ਪੀਣ ਵਾਲੀਆਂ ਚੀਜਾਂ ਵਿੱਚ ਮਿਲਾਵਟ, ਕੀੜੇਮਾਰ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ, ਮੋਟਾਪਾ ਤੇ ਦਵਾਈਆਂ ਦੀ ਬੇਲੋੜੀ ਵਰਤੋਂ, ਦੁੱਧ ਘੱਟ ਚੁੰਘਾਉਣ ਵਾਲੀਆਂ ਮਾਵਾਂ ਨੂੰ ਛਾਤੀ ਦਾ ਕੈਂਸਰ, ਜਿਨ੍ਹਾਂ ਔਰਤਾਂ ਦੇ ਬੱਚੇ ਨਹੀਂ ਹੁੰਦੇ ਉਨ੍ਹਾਂ ਵਿਚ ਹਾਰਮੋਨ ਦੀ ਗੜਬੜ ਕਾਰਨ, ਅਨਟਰੇਂਡ ਦਾਈਆਂ ਵਲੋਂ ਗਰਭਪਾਤ, ਜਣੇਪੇ ਸਮੇਂ ਸਫਾਈ ਨਾ ਰੱਖਣੀ।

ਸਰੀਰ ਦੇ ਕਿਸੇ ਹਿੱਸੇ ਵਿਚ ਗਿਲਟੀਆਂ ਦਾ ਇਕ ਦਮ ਵਧਣਾ ਜਾਂ ਦਰਦ ਕਰਨਾ। ਤਿਲ ਜਾਂ ਮੌਹਕੇ ਦੀ ਬਣਤਰ ਵਿਚ ਤਬਦੀਲੀ, ਕਿਸੇ ਭਾਗ ਵਿਚੋਂ ਖੂਨ ਵਧਣਾ ਜਾਂ ਬਦਬੂਦਾਰ ਪਾਣੀ ਪੈਣਾ,ਵਾਰ ਵਾਰ ਬੁਖਾਰ ਹੋਣਾ, ਖਾਂਸੀ ਜਾਂ ਆਵਾਜ਼ ਵਿਚ ਰੁੱਖਾਪਣ, ਬਿਨਾਂ ਕਾਰਨ ਖੂਨ ਦੀ ਕਮੀ, ਭੁੱਖ ਘੱਟ ਲੱਗਣਾ ,ਭਾਰ ਘਟਣਾ, ਕਬਜ਼, ਜਿਆਦਾ ਟੱਟੀਆਂ ਜਾਂ ਪਿਸ਼ਾਬ ਦੀ ਤਕਲੀਫ ਹੋਵੇ, ਜਖਮੀ ਜਾਂ ਸੋਜ ਦਾ ਠੀਕ ਨਾ ਹੋਣਾ। ਈ ਐਸ ਆਰ ਜਿਆਦਾ ਵਧਦਾ ਹੋਵੇ।

ਕੈਂਸਰ ਦੇ ਇਲਾਜ ਲਈ ਗਿਲਟੀ ਵਿਚੋਂ ਪਾਣੀ ਦਾ ਸੈਂਪਲ ਲੈ ਕੇ ਟੈਸਟ ਕਰਵਾਉਣ, ਬੋਨਮੈਰੋ ਟੈਸਟ, ਖੂਨ ਦੇ ਟੈਸਟ, ਅਲਟਰਾਸਾਉਂਡ, ਐਮ ਆਰ ਆਈ, ਐਕਸਰੇ, ਸੀਟੀ ਸਕੈਨ ਨਾਲ ਪਤਾ ਲਗਦਾ ਹੈ।ਇਸ ਦਾ ਇਲਾਜ ਕੀਮੋਥਰੈਪੀ (ਸਖਤ ਦਵਾਈਆਂ), ਕੈਂਸਰ ਵਾਲੇ ਭਾਗ ਨੂੰ ਕਟ ਕੇ ਅਪਰੇਸ਼ਨ ਕਰਨਾ, ਬਿਜਲੀਆਂ ਰਾਂਹੀ ਕੈਂਸਰ ਵਾਲੇ ਥਾਂ ਨੂੰ ਸਾੜਨਾ। ਸਟੈਮ ਸੈਲ ਟਰਾਂਸਪਲਾਂਟ (ਬੋਨਮੈਰੋ ਟਰਾਂਸਫਰ)।ਜੇ ਕੈਂਸਰ ਦਾ ਮੁੱਢਲੀ ਸਟੇਜ ਵਿਚ ਪਤਾ ਲਗ ਜਾਵੇ ਤੇ ਇਲਾਜ ਸੰਭਵ ਹੈ, ਜੇਕਰ ਦੂਜੀ ਸਟੇਜ ਵਿਚ ਪਤਾ ਲਗੇ ਤਾਂ ਇਲਾਜ ਮਹਿੰਗਾ ਹੈ ਜਿਸ ਨਾਲ ਕੁਝ ਸਾਲ ਉਮਰ ਵਧ ਜਾਂਦੀ ਹੈ।

ਕੈਂਸਰ ਦੇ ਮਰੀਜਾਂ ਦੀ ਪਛਾਣ ਇੰਡੀਅਨ ਕੌਂਸਲ ਆਫ ਮੈਡੀਕਲ ਸਾਇੰਸਜ (ICMR) ਅਨੁਸਾਰ ਸਾਲ 2014 ਵਿਚ ਪੰਜਾਬ ਅੰਦਰ 25,026 ਕੈਂਸਰ ਮਰੀਜਾਂ ਦੀ ਸ਼ਨਾਖਤ ਹੋਈ ਜਿਸ ਵਿਚੋਂ 11011 ਮੌਤਾਂ ਹੋਈਆਂ, ਭਾਵ 40 ਫੀਸਦੀ ਜਾਂ ਹਰ ਰੋਜ਼ 30 ਮੌਤਾਂ। ਭਾਰਤ ਵਿਚ 11,17,269 ਸ਼ਨਾਖਤ ਮਰੀਜਾਂ ਵਿਚੋਂ 4,91,598 ਮੌਤਾਂ ਹੋਈਆਂ (ਇਕ ਘੰਟੇ ਵਿਚ ਨੌ ਮੌਤਾਂ)। 7 ਲੱਖ ਦੇ ਮਰੀਜ਼ 30 ਤੋਂ 59 ਸਾਲ ਦੇ ਭਾਵ ਕੰਮ ਕਰਨ ਤੇ ਕਮਾਉਣ ਵਾਲੇ ਹੁੰਦੇ ਹਨ। ਸਭ ਤੋਂ ਵੱਧ ਰੋਜਾਨਾ ਉੱਤਰ ਪ੍ਰਦੇਸ਼ ਵਿਚ 225 ਮੌਤਾਂ ਹੁੰਦੀਆਂ ਹਨ। ਸਭ ਤੋਂ ਘਟ ਲਕਸ਼ਦੀਪ ਦੇ 63 ਮਰੀਜਾਂ ਵਿਚੋਂ 28 ਮੌਤਾਂ ਹੋਈਆਂ।

- Advertisement -

ਪੰਜਾਬ ਪੰਦਰਵੇਂ ਨੰਬਰ ਤੇ ਹੈ। ਪਹਿਲਾਂ ਸਭ ਤੋਂ ਜਿਆਦਾ ਮਾਲਵਾ ਦੇ ਮੁਕਤਸਰ, ਬਠਿੰਡਾ ਤੇ ਮਾਨਸਾ ਵਿਚ ਕੈਂਸਰ ਦੇ ਕੇਸ ਹੁੰਦੇ ਸਨ ਪਰ ਹੁਣ ਅਪ੍ਰੈਲ ਤੋਂ ਅਕਤੂਬਰ 2014 ਵਿਚ 5837 ਕੇਸਾਂ ਵਿਚੋਂ ਅੰਮ੍ਰਿਤਸਰ ਵਿਚ 737, ਲੁਧਿਆਣਾ 674 ਤੇ ਤਰਨਤਾਰਨ ਤਾਰਨ ਵਿਚ 311 ਕੇਸ ਹੋਏ। ਕਦੇ ਵੀ ਸਿਹਤ ਪ੍ਰਤੀ ਲਾਪ੍ਰਵਾਹੀ ਨਹੀਂ ਕਰਨੀ ਚਾਹਿਦੀ।

ਪੰਜਾਬ ਵਿਚ ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਿਕ ਜਨਵਰੀ 2014 ਤੋਂ ਦਸੰਬਰ 2014 ਤਕ 15171,2015 ਵਿਚ 15784 ਤੇ 2016 ਵਿਚ 16423 = 47378 ਕੈਂਸਰ ਨਾਲ ਮੌਤਾਂ ਹੋਈਆਂ, ਗੈਰ ਸਰਕਾਰੀ ਅੰਕੜੇ ਕਿਤੇ ਵੱਧ ਹਨ।
ਤਿੰਨ ਸਾਲਾਂ ਵਿਚ 3814 ਔਰਤਾਂ ਦੀ ਛਾਤੀ ਦੇ ਕੈਂਸਰ ਨਾਲ ਮੌਤਾਂ ਤੇ 9453 ਪੀੜਤ, 6425 ਬੱਚੇਦਾਨੀ ਤੇ 4191 ਮੌਤਾਂ ਹੋਈਆਂ। ਚਾਰ ਵਿਚੋਂ ਤਿੰਨ ਮਰਦ ਤੇ ਇਕ ਔਰਤ ਨੂੰ ਕੈਂਸਰ ਦੀ ਬਿਮਾਰੀ ਹੁੰਦੀ ਹੈ।

Share this Article
Leave a comment