ਵਿਸ਼ਵ ਬਲੱਡ ਪ੍ਰੈਸ਼ਰ ਦਿਵਸ – ਇਲਾਜ਼ ਨਾਲੋਂ ਪ੍ਰਹੇਜ਼ ਜ਼ਰੂਰੀ

TeamGlobalPunjab
2 Min Read

-ਅਵਤਾਰ ਸਿੰਘ

ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਉਣ ਦੀ ਸ਼ੁਰੂਆਤ ਪਹਿਲੀ ਵਾਰ ਵਿਸ਼ਵ ਹਾਈਪਰਟੈਨਸ਼ਨ ਲੀਗ ਨੇ 14 ਮਈ 2005 ਨੂੰ ਕੀਤੀ, ਪਰ ਅਗਲੇ ਸਾਲ ਹੀ 2006 ਤੋਂ ਹਰ ਸਾਲ 17 ਮਈ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ।

ਇਸ ਦਾ ਸਬੰਧ ਮੁੱਖ ਤੌਰ ‘ਤੇ ਬਲੱਡ ਪਰੈਸ਼ਰ ਨਾਲ ਸਬੰਧ ਹੈ। ਬੀ ਪੀ ਵਧਣ ਨਾਲ ਸੰਸਾਰ ਵਿੱਚ ਹਰ ਸਾਲ 13% ਤੋਂ ਵੱਧ ਮੌਤਾਂ ਹੁੰਦੀਆਂ ਹਨ, ਹਾਈਪਰਟੈਨਸ਼ਨ ਨੂੰ ਅਦ੍ਰਿਸ਼ ਕਿਲਰ ਦਾ ਨਾਂ ਦਿੱਤਾ ਗਿਆ ਹੈ।

ਸ਼ੁਰੂ ਵਿਚ ਇਸ ਦੇ ਲੱਛਣ ਪ੍ਰਗਟ ਨਹੀਂ ਹੁੰਦੇ, ਅਕਸਰ ਇਲਾਜ ਕਰਨ ਵਿੱਚ ਦੇਰੀ ਹੋ ਜਾਂਦੀ।ਜਦੋਂ ਇਹ ਗੰਭੀਰ ਹੋ ਜਾਵੇ ਤਾਂ ਦਿਲ ਦੇ ਰੋਗ, ਦੌਰੇ ਤੇ ਗੁਰਦਿਆਂ ਵੱਲੋਂ ਕੰਮ ਨਾ ਕਰਨਾ ਤੇ ਕਈ ਵਾਰ ਮੌਤ ਹੋ ਜਾਂਦੀ ਹੈ।

- Advertisement -

ਸੰਸਾਰ ਵਿੱਚ 1.8 ਕਰੋੜ ਮਰੀਜ ਹਨ। ਭਾਰਤ ਵਿੱਚ ਹੁਣ ਇਕ ਅੰਦਾਜੇ ਅਨੁਸਾਰ 1000 ਵਿੱਚੋਂ 160 ਮੌਤਾਂ ਬੀ ਪੀ ਵਧਣ ਕਾਰਨ ਹੋਣਗੀਆਂ। ਬੀ ਪੀ ਪਹਿਲੀ ਵਾਰ ਚੈਕ ਕਰਾਇਆ ਜਾਵੇ ਤਾਂ ਦੋਹਾਂ ਬਾਹਵਾਂ ਤੋਂ ਨੋਟ ਕੀਤਾ ਜਾਵੇ, ਵੱਧ ਵਾਲੀ ਰੀਡਿੰਗ ਨੂੰ ਸਹੀ ਮੰਨਿਆ ਜਾਵੇ।

ਆਮ ਤੌਰ ‘ਤੇ ਨਾਰਮਲ 90/140-85/135 ਬੀ ਪੀ ਗਿਣਿਆ ਜਾਂਦਾ ਹੈ। ਸ਼ਾਂਤ ਕਮਰੇ ਵਿੱਚ ਪੰਜ ਮਿੰਟ ਬੈਠਣ ਤੋਂ ਬਾਅਦ ਚੈਕ ਕਰਾਇਆ ਜਾਵੇ। ਪਹਿਲੀ ਵਾਰ ਵੱਧ ਬੀ ਪੀ ਦਾ ਪਤਾ ਲਗੇ ਤਾਂ ਤਿੰਨ ਵਾਰ ਵੱਖ ਵੱਖ ਵੱਖ ਸਮੇਂ ਤੇ ਚੈਕ ਕਰਾਇਆ ਜਾਵੇ। ਅੱਧਾ ਘੰਟਾ ਪਹਿਲਾਂ ਚਾਹ, ਸਿਗਰਟ ਸ਼ਰਾਬ ਜਾਂ ਕਸਰਤ ਨਹੀ ਹੋਣੀ ਚਾਹੀਦੀ।

ਬੀ ਪੀ ਘਟ ਕਰਨ ਲਈ ਭਾਰ ਘਟਾਇਆ ਜਾਵੇ, ਲੂਣ ਨੂੰ ਘੱਟ ਕੀਤਾ ਜਾਵੇ, ਤਲੀਆਂ, ਥੰਧਿਆਈਆਂ ਵਾਲਿਆਂ ਚੀਜ਼ਾਂ ਤੇ ਸਿਗਰਟ ਤੋਂ ਪ੍ਰਹੇਜ਼ ਕੀਤਾ ਜਾਵੇ।ਬੀ ਪੀ ਦੇ ਰੋਗ ਨਾਲ ਗੁਰਦੇ ਫੇਲ ਤੇ ਦਿਲ ਦੀਆਂ ਨਾੜੀਆਂ ਫਟਣ ਦਾ ਡਰ ਹੁੰਦਾ ਹੈ। 35 ਸਾਲ ਤੋਂ ਘੱਟ ਜਾਂ 65 ਸਾਲ ਤੋਂ ਵਧ ਬੀ ਪੀ ਵਾਲੇ ਮਰੀਜ਼ਾਂ ਵਿੱਚ 10% ਕੇਸਾਂ ਵਿੱਚ ‘ਸੰਕੈਡਰੀ ਹਾਈਪਰਟੈਨਸ਼ਨ’ ਹੋਣ ਦਾ ਡਰ ਹੁੰਦਾ ਹੈ।

90% ਮਾਮਲਿਆਂ ਵਿੱਚ ਪ੍ਰਾਇਮਰੀ ਹਾਈਪਰਟੈਨਸ਼ਨ ਸਥਿਤੀ ਦਾ ਪਤਾ ਨਹੀਂ ਲਗਦਾ। ਨਵੀਆਂ ਦਵਾਈਆਂ ਦੀ ਵਰਤੋਂ ਆਪਣੀ ਮਰਜੀ ਨਾਲ ਨਹੀਂ ਸਗੋਂ ਚੰਗੇ ਸਪੈਸਲਿਸ਼ਟ ਦੀ ਸਲਾਹ ਨਾਲ ਖਾਣੀ ਚਾਹੀਦੀ ਹੈ। ਬੀ ਪੀ ਵੱਖ ਵੱਖ ਥਾਵਾਂ ਤੋਂ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਸਿਹਤਮੰਦ ਜਿੰਦਗੀ ਬਣਾਈ ਰੱਖਣ ਲਈ ਕਸਰਤ ਤੇ ਸੰਤੁਲਿਤ ਖੁਰਾਕ ਜ਼ਰੂਰੀ ਹੈ।

Share this Article
Leave a comment